ਮਿਸ਼ਨ ਤੰਦੁਰਸਤ, ਪੰਜਾਬ ਤਹਿਤ ਫੂਡ ਸੇਫਟੀ ਟੀਮ ਨੇ ਭਰੇ 10 ਸੈਂਪਲ

Sorry, this news is not available in your requested language. Please see here.

ਸ਼ਹੀਦ ਭਗਤ ਸਿੰਘ ਨਗਰ 10.ਸਤੰਬਰ 2021
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼੍ਰੀ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿੱਚ ਵੱਖ-2 ਕਰਿਆਨੇ ਦੀ ਦੁਕਾਨਾਂ ਅਤੇ ਰੇਸਟੋਰੈਂਟਾਂ ਤੇ ਛਾਪੇਮਾਰੀ ਕਰਕੇ ਖਾਣ ਪੀਣ ਦੀਆਂ ਵਸਤੂਆਂ ਦੇ 10 ਸੈਂਪਲ ਭਰੇ। ਇਸ ਟੀਮ ਵਿੱਚ ਸ਼੍ਰੀ ਦਿਨੇਸ਼ਜੋਤ ਸਿੰਘ ਅਤੇ ਸ਼੍ਰੀ ਬਿਕਰਮਜੀਤ ਸਿੰਘ ਫੂਡ ਸੇਫਟੀ ਅਫ਼ਸਰ ਸ਼ਾਮਿਲ ਸਨ।
ਟੀਮ ਨੇ ਨਵਾਂਸ਼ਹਿਰ ਵਿਖੇ ਦੇਸੀ ਘਿਓ, ਸਰੋਂ ਦਾ ਤੇਲ, ਖੰਡ, ਚਾਹਪੱਤੀ, ਮਸਾਲੇ, ਸੇਧਾਂ ਨਮਕ, ਤਿਆਰ ਕੀਤੀ ਗਰੇਵੀ ਅਤੇ ਫਾਸਟ ਫੂਡ ਆਈਟਮਾਂ ਦੇ 10 ਸੈਂਪਲ ਭਰ ਕੇ ਪੰਜਾਬ ਦੀ ਸਟੇਟ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਨਤੀਜੇ ਆਉਣ ਤੇ ਫੇਲ ਪਾਏ ਗਏ ਸੈਂਪਲਾਂ ਦੇ ਮਾਲਕਾਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਢਾਬੇ ਦੀ ਚੈਕਿੰਗ ਕੀਤੀ ਗਈ ਅਤੇ ਢਾਬੇ ਦੇ ਮਾਲਿਕ ਨੂੰ ਸੁਧਾਰ ਨੋਟਿਸ ਜਾਰੀ ਕੀਤਾ ਗਿਆ।
ਫਲ-ਸਬਜੀਆਂ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ ਅਤੇ ਗਲੇ-ਸੜੇ ਫਲ ਤੇ ਸਬਜੀਆਂ ਮੌਕੇ ਤੇ ਨਸ਼ਟ ਕਰਵਾਏ ਗਏ। ਸ਼੍ਰੀ ਮਨੋਜ ਖੋਸਲਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਿਛਲੇ ਮਹੀਨੇ ਦੌਰਾਨ 8 ਫੋਸਕੋਰਸ ਇੰਸਪੈਕਸ਼ਨਾਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਢਾਬੇ, ਰੈਸਟੋਰੈਂਟ ਅਤੇ ਕਰਿਆਨੇ ਦੀਆਂ ਦੁਕਾਨਾਂ ਸ਼ਾਮਿਲ ਸਨ। ਉਪਰੋਕਤ ਕਾਰਵਾਈਆਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਤੰਦਰੁਸਤ ਮੁੰਹਿਮ ਤਹਿਤ ਕੀਤੀਆਂ ਗਈਆਂ ਹਨ ਜਿਸ ਦਾ ਉਦੇਸ਼ ਲੋਕਾਂ ਦੀ ਚੰਗੀ ਸਿਹਤ ਅਤੇ ਉਹਨਾਂ ਨੂੰ ਖਾਣ ਪੀਣ ਦੀਆਂ ਮਿਆਰੀ ਚੀਜਾਂ ਦੀ ਉਪਲਬੱਧਤਾ ਕਰਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰਾਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

Spread the love