ਅਮਿ੍ਰਤਸਰ 9 ਸਤੰਬਰ 2021 ਕੈਂਪ ਇੰਚਾਰਜ ਰੋਜਗਾਰ ਕੇਂਦਰ ਸੀ-ਪਾਈਟ ਕੈਂਪ ਰਣੀਕੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਪੁਲਿਸ, ਸੀ.ਆਰ.ਪੀ.ਐਫ./ਬੀ.ਐਸ.ਐਫ. ਅਤੇ ਐਸ.ਐਸ.ਸੀ. ਦੇ ਲਿਖਤੀ ਪੇਪਰ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਹਨ। ਉਨ੍ਹਾਂ ਜ਼ਿਲ੍ਹੇ ਦੇ ਯੁਵਕਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਜਿਹੜੇ ਯੁਵਕਾਂ ਨੇ ਅਪਲਾਈ ਕੀਤਾ ਹੈ ਉਹ ਅਪਲਾਈ ਕੀਤੀ ਸਲਿਪ ਦੀ ਅਸਲੀ ਕਾਪੀ, ਫੋਟੋ ਕਾਪੀ ਅਤੇ ਯੋਗਤਾ ਦੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਂਪ ਆਈ.ਟੀ.ਆਈ. ਰਣੀਕੇ, ਅੰਮ੍ਰਿਤਸਰ ਵਿਖੇ 13 ਸਤੰਬਰ ਨੂੰ ਸਵੇਰੇ 10:00 ਵਜ੍ਹੇ ਰਿਪੋਰਟ ਕਰ ਸਕਦੇ ਹਨ।