ਵਿਧਾਇਕ ਪਿੰਕੀ ਨੇ 19 ਅਪੰਗਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈਸਾਈਕਲ ਵੰਡੇ

Sorry, this news is not available in your requested language. Please see here.

ਫਿਰੋਜ਼ਪੁਰ 15 ਸਤੰਬਰ 2021
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਇੰਦਰਜੀਤ ਕੋਰ ਖੋਸਾ ਵੱਲੋ ਆਪਣੇ ਹਲਕੇ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰ ਵਿੱਚ ਰਹਿੰਦੇ 19 ਅਪੰਗ ਜਿਸ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਿਲ ਸਨ ਨੂੰ ਬੈਟਰੀ ਨਾਲ ਚੱਲਣ ਵਾਲੇ ਟਰਾਈਸਾਈਕਲ ਵੰਡੇ। ਇਹ 19 ਅਪੰਗ ਜਿਨ੍ਹਾਂ ਵਿੱਚ ਪਰਮਜੀਤ ਪੁੱਤਰ ਸ਼੍ਰੀ ਬੋਹੜਾ ਪਿੰਡ ਲੂਥਰ ਫਿਰੋਜਪੁਰ, ਚਰਨਜੀਤ ਸਿੰਘ ਪੁੱਤਰ ਸ਼੍ਰੀ ਬੋਹੜ ਸਿੰਘ ਪਿੰਡ ਗੱਟੀ ਰਾਜੋ ਕੇ ਫਿਰੋਜਪੁਰ, ਜਰਨੈਲ ਸਿੰਘ ਪੁੱਤਰ ਸ਼੍ਰੀ ਬੰਤਾ ਸਿੰਘ ਕੰਬੋਜ਼ ਨਗਰ ਫਿਰੋਜਪੁਰ, ਰਮਨ ਪੁੱਤਰ ਸ਼੍ਰੀ ਜੱਗਾ ਬਸਤੀ ਖਾਨ ਕੇ ਫਿਰੋਜਪੁਰ, ਛਿੰਦੋ ਪਤਨੀ ਸ਼੍ਰੀ ਪੱਪ ਪਿੰਡ ਖਿਲਚੀ ਕਦੀਮ, ਮੀਨੂ ਪੱਤਨੀ ਸ਼੍ਰੀ ਦੇਸ ਰਾਜ ਫਿਰੋਜ਼ਪੁਰ ਸ਼ਹਿਰ, ਵਿੱਕੀ ਪੁੱਤਰ ਸ਼੍ਰੀ ਰਾਮ ਦਾਸ ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ, ਹਰਮਨਜੀਤ ਸਿੰਘ ਪੁੱਤਰ ਸ਼੍ਰੀ ਅਮਰਜੀਤ ਸਿੰਘ ਪਿੰਡ ਬੱਗੂ ਵਾਲਾ, ਕੁਮਾਰ ਪੁੱਤਰ ਸ਼੍ਰੀ ਸ਼ੈਫੀ ਬਸਤੀ ਆਵਾ ਫਿਰੋਜਪੁਰ ਸ਼ਹਿਰ, ਸਨੀ ਪੁੱਤਰ ਸ਼੍ਰੀ ਲਾਲ ਚੰਦ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ, ਤਰਸੇਮ ਪੁੱਤਰ ਸ਼੍ਰੀ ਸਾਦਕ ਸਿੰਘ ਅਲੀ ਕੇ ਫਿਰੋਜਪੁਰ, ਸੁਰੇਸ਼ ਕੁਮਾਰ ਪੁੱਤਰ ਸ਼੍ਰੀ ਮੂਲ ਚੰਦ ਫਿਰੋਜ਼ਪੁਰ ਸ਼ਹਿਰ, ਦੇਸਰਾਜ ਸਿੰਘ ਪੁੱਤਰ ਸ਼੍ਰੀ ਜਗੀਰ ਸਿੰਘ ਪਿੰਡ ਗੱਟੀ ਰਾਜੋ ਕੇ, ਸੁੱਖਚੈਨ ਸਿੰਘ ਪੁੱਤਰ ਸ਼੍ਰੀ ਚੰਦ ਸਿੰਘ ਪਿੰਡ ਗੱਟੀ ਰਹਿਮੋ ਕੇ, ਅਮਰੀਕ ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ ਨਾਨਕਪੁਰਾ ਕੰਬੋਜ਼ ਨਗਰ ਫਿਰੋਜ਼ਪੁਰ ਸ਼ਹਿਰ, ਤਨਵੀਜ ਪੁੱਤਰ ਸ਼੍ਰੀ ਰਾਜਿੰਦਰ ਬਸਤੀ ਟੈਕਾ ਵਾਲੀ ਫਿਰੋਜਪੁਰ ਸ਼ਹਿਰ, ਅੰਗੂਰ ਸਿੰਘ ਪੁੱਤਰ ਸ਼੍ਰੀ ਧਿਆਨ ਸਿੰਘ ਪਿੰਡ ਖਾਈ ਫੇਮੇ ਕੇ, ਕੁਲਵੰਤ ਕੌਰ ਪੁੱਤਰੀ ਸ਼੍ਰੀ ਮੰਗਲ ਸਿੰਘ ਕੁਤਬਦੀਨ ਵਾਲਾ ਫਿਰੋਜਪੁਰ, ਪ੍ਰਿਤਪਾਲ ਸਿੰਘ ਪੁੱਤਰ ਸ਼੍ਰੀ ਹਰਦੀਪ ਸਿੰਘ ਆਉਟ ਸਾਈਡ ਜੀਰਾ ਗੇਟ ਫਿਰੋਜਪੁਰ ਸ਼ਹਿਰ ਸ਼ਾਮਲ ਹਨ।

ਇਸ ਮੌਕੇ ਵਿਧਾਇਕ ਪਿੰਕੀ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਅਪੰਗ ਵਿਅਕਤੀਆ ਵੱਲੋਂ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਕੇ ਧੰਨਵਾਦ ਕੀਤਾ ਗਿਆ।ਵਿਧਾਇਕ ਪਿੰਕੀ ਅਤੇ ਉਹਨਾ ਦੀ ਪਤਨੀ ਨੇ ਕਿਹਾ ਕਿ ਇਹ ਅਪੰਗ ਵਿਅਕਤੀ ਸਾਡੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਬੈਟਰੀ ਵਾਲੀ ਟਰਾਈਸਾਇਕਲ ਮਿਲਣ ਨਾਲ ਹੁਣ ਇਹ ਜ਼ਰੂਰਤਮੰਦ ਅਪੰਗ ਆਪਣੇ ਕੰਮਕਾਜ ਲਈ ਕਿਤੇ ਵੀ ਜਾ ਸਕਦੇ ਹਨ ਇਸ ਕਰਕੇ ਇਹ ਟਰਾਈਸਾਈਕਲ ਇਨ੍ਹਾਂ ਦੇ ਰੋਜਗਾਰ ਲਈ ਕਾਫੀ ਸਹਾਈ ਸਿੱਧ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੰਗ ਅਤੇ ਬੇ ਸਹਾਰਾ ਵਿਅਕਤੀਆ ਲਈ ਗਈ ਮਹੱਤਵਪੂਰਨ ਯੋਜਨਾਵਾਂ ਲਾਗੂ ਕਰ ਰਹੇ ਹਨ। ਇਸ ਮੋਕੇ ਤੇ ਸੀਨੀ. ਕਾਂਗਰਸੀ ਆਗੂ ਧਰਮਜੀਤ ਸਿੰਘ ਗਿਆਨ ਹਾਂਡਾ, ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਚੇਅਰਮੈਨ ਬਲਵੀਰ ਬਾਠ, ਪ੍ਰਧਾਨ ਰਿੰਕੂ ਗਰੋਵਰ, ਸੁਰਜੀਤ ਸਿੰਘ ਸੇਠੀ ਅਤੇ ਚੇਅਰਮੈਨ ਬਲਵੀਰ ਸਿੰਘ ਬਾਵਾ, ਸਾਰੇ ਕੌਂਸਲਰ ਤੇ ਮੋਹਤਬਰ ਲੋਕ ਮੌਜੂਦ ਸਨ।

Spread the love