ਕਿੱਥੇ ਵੀ ਰਹੋ ਕਿੱਥੇ ਵੀ ਜਾਉ ਪੋਲਿਉ ਖੁਰਾਕ ਹਰ ਵਕਤ ਪਿਲਾਉ
ਤਰਨਤਾਰਨ 26 ਸਤੰਬਰ 2021
ਵਿਸ਼ਵ ਸਿਹਤ ਸੰਗਠਨ ਵੱਲੋ ਮਾਈਗਰੇਟਰੀ ਇੰਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾਂ ਨੂੰ ਪੋਲਿਉ ਤੋ ਮੁਕਤ ਕਰਨ ਲਈ ਅਤੇ ਘਰ ਘਰ ਵਿੱਚ ਮਾਈਗ੍ਰੇਟਰੀ ਪਲਸ ਪੋਲਿਉ ਮੁਹਿੰਮ ਜ਼ੋ ਕਿ ਮਿਤੀ 26,27,28 ਸਤੰਬਰ 2021 ਚਲਾਈ ਜਾ ਰਹੀ ਹੈ ਬਾਰੇ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਜੀ ਵੱਲੋ ਇੱਕ ਛੋਟੇ ਬੱਚੇ ਨੂੰ ਪੋਲਿਉ ਦੀਆ ਦੋ ਬੂੰਦਾ ਪਿਲਾ ਕੇ ਇਸ ਮਾਈਗ੍ਰੇਟਰੀ ਪਲਸ ਪੋਲਿਉ ਦਾ ਸ਼ੁਭ ਅਰੰਭ ਕੀਤਾ ਗਿਆ ।
ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਤਰਨ ਤਾਰਨ ਨੇ ਦੱਸਿਆ ਕਿ ਇਸ ਰਾਊਡ ਵਿੱਚ ਸਿਹਤ ਵਿਭਾਗ ਦੀਆ ਟੀਮਾ ਵੱਲੋ ਨਵਜਨਮੇ ਬੱਚੇ ਤੋ ਲੈ ਕੇ 5 ਸਾਲ ਤੱਕ ਦੀਆ ਬੱਚਿਆਂ ਨੂੰ ਜੀਵਨ ਰੂਪੀ ਪੋਲਿਉ ਦੀਆ ਦੋ ਬੂੰਦਾ ਪਿਲਆਈਆਂ ਜਾਣਗੀਆ । ਇਸ ਮੁਹਿੰਮ ਦੋਰਾਨ ਭੱਠੇ , ਸ਼ੈਲਰ, ਡੇਰੇ , ਝੁੱਗਿਆ ਅਤੇ ਮਜਦੂਰਾ ਦੀਆ ਬਸਤੀਆ ਵਿੱਚ ਰਹਿੰਦੇ ਬੱਚਿਆ ਨੂੰ ਪੋਲਿਆ ਦੀਆ ਦੋ ਬੂੰਦਾਂ ਪਿਲਾਈਆ ਜਾਣਗੀਆ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕੀ ਮਿਤੀ 27,28 ਸਤੰਬਰ 2021 ਨੂੰ ਆਪਣੇ ਅਤੇ ਆਪਣੇ ਆਂਢ ਗੁਆਢ ਦੇ ਨਵਜਨਮੇ ਬੱਚੇ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪੋਲਿਉ ਦੀਆ ਦੋ ਬੂੰਦਾ ਜਰੂਰ ਪਿਲਾਉ ਅਤੇ ਸਿਹਤ ਵਿਭਾਗ ਵੱਲੋ ਘਰ ਵਿੱਚ ਆਈਆਂ ਟੀਮਾ ਨੂੰ ਪੂਰਾ ਸਹਿਯੋਗ ਦਿਉ ।
ਸਿਵਲ ਸਰਜਨ ਤਰਨ ਤਾਰਨ ਨੇ ਦੱਸਿਆ ਕਿ ਇਹ ਰਾਊਡ ਜ਼ੋ ਕਿ ਮਿਤੀ 26,27,28 ਸਤੰਬਰ 2021 ਨੂੰ ਚਲਾਇਆ ਜਾ ਰਿਹਾ ਹੈ ਤਹਿਤ 26817 ਅਬਾਦੀ ਦੇ 6014 ਘਰ ਵਿੱਚ ਰਹਿੰਦੇ 0-5 ਸਾਲ ਦੇ ਬੱਚੇ 5807 ਬੱਚਿਆ ਨੂੰ 44 ਟੀਮਾ ਵੱਲੋ ਪੋਲਿਉ ਦੀਆ ਦੋ ਬੂੰਦਾ ਪਿਲਾਈਆਂ ਜਾਣਗੀਆਂ ਅਤੇ 11 ਸੁਪਰਾਈਵਜਰਾ ਵੱਲੋ ਇਹਨਾ ਦਾ ਨਿਰੀਖਣ ਕੀਤਾ ਜਾਵੇਗਾ ।