ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ `ਤੇ ਪੀ.ਐੱਸ.ਐੱਮ.ਯੂ ਕਰਮਚਾਰੀ ਯੁਨੀਅਨ ਵੱਲੋਂ ਦਿੱਤਾ ਗਿਆ ਸਮਰੱਥਨ

FAZILKA
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ `ਤੇ ਪੀ.ਐੱਸ.ਐੱਮ.ਯੂ ਕਰਮਚਾਰੀ ਯੁਨੀਅਨ ਵੱਲੋਂ ਦਿੱਤਾ ਗਿਆ ਸਮਰੱਥਨ

Sorry, this news is not available in your requested language. Please see here.

ਫਾਜਿਲਕਾ, 27 ਸਤੰਬਰ 2021

27 ਸਤੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਦੇ ਮੰਤਵ ਤਹਿਤ ਦਿੱਤੇ ਗਏ ਭਾਰਤ ਬੰਦ ਦੇ ਸੱਦੇ `ਤੇ ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸਿਜ਼ ਯੁਨੀਅਨ (ਪੀ.ਐੱਸ.ਐੱਮ.ਯੂ.) ਵੱਲੋਂ ਸਮਰੱਥਨ ਦਿੰਦੇ ਹੋਏ ਫਾਜ਼ਿਲਕਾ ਵਿਖੇ ਕੰਮ-ਕਾਜ ਨੂੰ ਬੰਦ ਰੱਖਿਆ ਗਿਆ ਅਤੇ ਰੈਲੀ ਕਰਦੇ ਹੋਏ ਫਾਜ਼ਿਲਕਾ ਵਿਖੇ ਲਗਾਏ ਗਏ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋ ਅੱਜ ਪਲਸ ਪੋਲਿਓ ਮੁਹਿੰਮ ਦਾ ਆਗਾਜ਼

ਪੀ.ਐੱਸ.ਐੱਮ.ਯੂ. ਦੇ ਫਾਜ਼ਿਲਕਾ ਜਿਲ੍ਹਾ ਪ੍ਰਧਾਨ ਫਕੀਰ ਚੰਦ, ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪਰਸਤ, ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਭਾਰਤ ਬੰਦੇ ਦੇ ਸੱਦੇ ਵਿਚ ਹਿੱਸਾ ਲਿਆ।ਤਿੰਨ ਕਾਲੇ ਕਾਨੂੰਨ ਜ਼ੋ ਕਿ ਕਿਸਾਨ ਹਿਤੈਸ਼ੀ ਹਨ ਨੂੰ ਵਾਪਸ ਕਰਨ ਲਈ ਕਿਸਾਨ ਮੋਰਚੇ ਵੰਲੋਂ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਪੀ.ਐੱਸ.ਐੱਮ.ਯੂ. ਦੇ ਨਾਲ-ਨਾਲ ਹੋਰਨਾਂ ਯੁਨੀਅਨਾਂ ਵੱਲੋਂ ਵੀ ਭਰਪੂਰ ਸਮਰੱਥਨ ਮਿਲਿਆ ਹੈ।
ਇਸ ਮੌਕੇ ਸਕੱਤਰ ਸੁਖਦੇਵ ਚੰਦ, ਸੁਖਚੈਨ ਸਿੰਘ, ਜ਼ਸਵਿੰਦਰ ਕੌਰ, ਵੀਨਾ ਰਾਣੀ, ਰਾਬਿਆ, ਨਵਨੀਤ ਕੌਰ, ਪ੍ਰਦੀਪ ਗੱਖੜ, ਪ੍ਰਦੀਪ ਸ਼ਰਮਾ, ਰਾਮ ਰਤਨ, ਅੰਕੁਰ ਸ਼ਰਮਾ, ਅਮਰਜੀਤ ਸਿੰਘ, ਸੁਮਿਤ, ਗੌਰਵ, ਸਰੁਚੀ, ਸੋਨਿਕਾ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Spread the love