ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ ਹੋਇਆ 6ਵਾਂ ਆਮ ਇਜਲਾਸ

ਸਹਿਕਾਰੀ
ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ ਹੋਇਆ 6ਵਾਂ ਆਮ ਇਜਲਾਸ

Sorry, this news is not available in your requested language. Please see here.

ਫਾਜ਼ਿਲਕਾ, 30 ਸਤੰਬਰ 2021

ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ 6ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਆਮ ਇਜਲਾਸ ਦੀ ਸ਼ੁਰੂਆਤ ਕੀਤੀ ਗਈ।ਮਿੱਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਅਤੇ ਬੋਰਡ ਵੱਲੋਂ ਮਿੱਲ ਦੇ ਇਤਿਹਾਸ ਬਾਰੇ ਸੰਖੇਪ ਵਰਣਨ ਕੀਤਾ ਗਿਆ, ਜਿਸ ਵਿੱਚ ਮਿੱਲ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਦਰਪੇਸ਼ ਆਈਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ।ਇਸ ਮੌਕੇ ਮਿੱਲ ਦੇ ਵਾਈਸ ਚੇਅਰਮੈਨ ਸ੍ਰੀ ਵਿਕਰਮਜੀਤ, ਡਾਇਰੈਕਟਰ ਸ੍ਰੀ ਜਸਪਿੰਦਰ ਸਿੰਘ, ਡਾਇਰੈਕਟਰ ਸ੍ਰੀ ਤੇਜ਼ ਸਿੰਘ, ਡਾਇਰੈਕਟਰ ਸ੍ਰੀ ਮੰਗਤ ਰਾਮ, ਡਾਇਰੈਕਟਰ ਸ੍ਰੀ ਚੇਤ ਰਾਮ, ਡਾਇਰੈਕਟਰ ਸ੍ਰੀਮਤੀ ਕੈਲਾਸ਼ ਰਾਣੀ ਅਤੇ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਵੀ ਹਾਜ਼ਰ ਸਨ।

ਹੋਰ ਪੜ੍ਹੋ :-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਪ੍ਰਤੀਨਿਧੀ ਵਜੋਂ 20 ਸਾਲ

ਡਾ. ਗੁਲਜਾਰ ਸਿੰਘ ਸੰਘੇੜਾ ਪ੍ਰਿਂਸੀਪਲ ਸਾਇੰੰਸਦਾਨ ਖੇਤਰੀ ਖੋਜ਼ ਕੇਂਦਰ ਕਪੂਰਥਲਾ, ਡਾ. ਕੁਲਦੀਪ ਸਿੰਘ ਐਗਰੋਨੋਮਿਸਟ ਖੇਤਰੀ ਖੋਜ਼ ਕੇਂਦਰ ਫਰੀਦਕੋਟ, ਡਾ. ਰਾਮ ਸਿੰਘ ਗਿੱਲ ਸਹਾਇਕ ਗੰਨਾ  ਵਿਕਾਸ ਅਫਸਰ  ਫਰੀਦਕੋਟ, ਡਾ. ਨਵਿੰਦਰਪਾਲ ਸਿੰਘ ਏ.ਡੀ.ਓ.(ਕੇਨ), ਡਾ. ਪਰਮਿੰਦਰ ਸਿੰਘ ਏ.ਡੀ.ਓ.(ਕੇਨ) ਵੱਲੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਕਿਸਮਾਂ, ਗੰਨੇ ਦੀ ਬਿਜਾਈ, ਗੰਨੇ ਦੀ ਫਸਲ ਦੀ ਸਾਂਭ-ਸੰਭਾਲ, ਗੰਨੇ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਗੰਨੇ ਦੇ ਝਾੜ ਅਤੇ ਕਟਾਈ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ।

ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸ. ਕੰਵਲਜੀਤ ਸਿੰਘ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜ਼ੋ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਹਿੰਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਵੀ 50 ਰੁਪਏ ਪ੍ਰਤੀ ਕੁਇੰਟਲ ਵਧਾ ਕੇ 310 ਰੁਪਏ ਪ੍ਰਤੀ ਕੁਇੰਟਲ ਤੋਂ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਇਸ ਲਈ ਉਹ ਵੱਧ ਤੋਂ ਵੱਧ ਗੰਨਾ ਬੀਜ਼ਣ।

ਮਿੱਲ ਦੇ ਮੁੱਖ ਗੰਨਾ ਵਿਕਾਸ ਅਫਸਰ ਸ਼੍ਰੀ ਮਨਦੀਪ ਸਿੰਘ ਅਤੇ ਸ੍ਰੀ ਪ੍ਰਿਥੀ ਰਾਜ ਗੰਨਾ ਵਿਕਾਸ ਇੰਨਸਪੈਕਟਰ ਨੇ ਕਿਹਾ ਕਿ ਕਿਸਾਨ ਭਰਾ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਪਣਾ ਗੰਨਾ ਸਾਫ ਸੁਥਰਾ ਲੈ ਕੇ ਆਉਂਣ, ਜ਼ੋ ਕਿ ਬਾਈਡਿੰਗ ਮੈਟੀਰੀਅਲ ਸਬੰਧੀ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਾ ਹੋਵੇੇ, ਤਾਂ ਜ਼ੋ ਮਿੱਲ ਨੂੰ ਅਣਚਾਹੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਮਿੱਲ ਮਿੱਥੇ ਗਏ ਟੀਚੇ ਪ੍ਰਾਪਤ ਕਰ ਸਕੇ।ਉਹਨਾਂ ਨੇ ਕਿਹਾ ਗਿਆ ਕਿ ਸਮੂਹ ਗੰਨਾ ਕਾਸ਼ਤਕਾਰ ਇਸ ਕੰਮ ਵਿੱਚ ਆਪਣਾ ਪੂਰਣ ਸਹਿਯੋਗ ਦੇਣ ਕਿਉਂਕਿ ਇਹ ਮਿੱਲ ਉਹਨਾਂ ਦੀ ਆਪਣੀ ਮਿੱਲ ਹੈ।

ਇਸ ਸਮਾਰੋਹ ਵਿੱਚ ਸੂਗਰਫੈੱਡ ਪੰਜਾਬ ਦੇ ਨੁੰਮਾਇੰਦੇ ਵਜੋਂ ਸ੍ਰੀ ਸੁਸ਼ੀਲ ਕੁਮਾਰ, ਲੇਬਰ ਵੈਲਫੇਅਰ ਅਫਸਰ, ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਸ਼ਿਰਕਤ ਕੀਤੀ ਗਈ।ਇਸ ਦੌਰਾਨ ਮਿੱਲ ਦੇ ਚੀਫ ਇੰਜੀਨੀਅਰ ਸ੍ਰੀ ਸਰਬਜੀਤ ਸਿੰਘ, ਮੁੱਖ ਰਸਾਇਣਕਾਰ ਸ੍ਰੀ ਏ.ਕੇ. ਤਿਵਾੜੀ, ਮੁੱਖ ਲੇਖਾ ਅਫਸਰ ਸ੍ਰੀ ਅਸ਼ੋਕ ਕੁਮਾਰ ਬੱਬਰ, ਦਫਤਰ ਨਿਗਰਾਨ ਸ੍ਰੀ ਸਤੀਸ਼ ਠਕਰਾਲ ਤੋਂ ਇਲਾਵਾ ਮਿੱਲ ਦੇ ਕਰਮਚਾਰੀ ਅਤੇ ਵਰਕਰ ਵੀ ਹਾਜ਼ਰ ਸਨ।

Spread the love