ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਵੱਲੋਂ ਵਿਭਾਗੀ ਮੰਗਾਂ ਪੂਰੀਆ ਹੋਣ ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ

ਪੈਰਾ ਮੈਡੀਕਲ
ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਵੱਲੋਂ ਵਿਭਾਗੀ ਮੰਗਾਂ ਪੂਰੀਆ ਹੋਣ ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ

Sorry, this news is not available in your requested language. Please see here.

ਫਿਰੋਜ਼ਪੁਰ 8 ਅਕਤੂਬਰ 2021

ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਵੱਲੋਂ ਜਿਲ੍ਹਾਂ ਪ੍ਰਧਾਨ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਵਿਚ ਅੱਜ ਸੀਨੀਅਰ ਮੈਡੀਕਲ ਅਫ਼ਸਰ ਨੂੰ ਵਿਭਾਗੀ ਮੰਗਾਂ ਨਾ ਮੰਨਣ ਤੇ ਉਨ੍ਹਾਂ ਖਿਲਾਫ ਧਰਨਾ ਲਗਾਉਣ ਦਾ ਨੋਟੀਸ ਦਿੱਤਾ ਗਿਆ।

ਹੋਰ ਪੜ੍ਹੋ :-ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5570 ਮੀਟਰਕ ਟਨ ਦੀ ਹੋਈ ਖਰੀਦ

ਇਸ ਸਬੰਧੀ ਰੌਬਿਨ ਸੈਮਸਨ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ, ਵਾਇਸ ਪ੍ਰਧਾਨ ਪ੍ਰਭਜੋਤ ਕੋਰ, ਜੁਇੰਟ ਸਕੱਤਰ ਗਰਮੇਲ ਸਿੰਘ, ਚੀਫ ਐਡਵਾਈਜਰ ਰਾਮ ਪ੍ਰਸ਼ਾਦ , ਮੀਡੀਆ ਐਡਵਾਈਜਰ ਜਸਵਿੰਦਰ ਸਿੰਘ ਅਤੇ ਰਮਨਦੀਪ ਸਿੰਘ, ਕਨਵੀਨਰ ਪਲਵਿੰਦਰ ਕੋਰ ਨਰਿੰਦਰ ਸ਼ਰਮਾ, ਅਜੀਤ ਗਿੱਲ, ਰਾਜ ਕੁਮਾਰ ਅਤੇ ਸੁਮੀਤ ਗਿੱਲ ਨੇ ਕਿਹਾ ਕਿ ਐੱਸਐਮਓ ਨੂੰ 14 ਅਗਸਤ, 16 ਅਗਸਤ ਅਤੇ 22 ਸਤੰਬਰ 2021 ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ ਅਤੇ ਐੱਸਐਮਓ ਫਿਰੋਜਪੁਰ ਨੇ ਮਿਤੀ 6 ਅਕਤੂਬਰ ਨੂੰ ਗੱਲਬਾਤ ਕਰ ਕੇ ਮੰਗਾਂ ਦਾ ਨਿਪਟਾਰਾ ਕਰਨ ਨੂੰ ਕਿਹਾ ਗਿਆ ਸੀ ਪਰ ਅੱਜ ਮਿਤੀ 8 ਅਕਤੂਬਰ ਹੋ ਗਈ ਹੈ ਪਰ ਐੱਸਐਮਓ ਫਿਰੋਜਪੁਰ ਨੇ ਅਜੇ ਤੱਕ ਮੰਗਾਂ ਦਾ ਨਿਪਟਾਰਾ ਕਰਨ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੋਰਾਨ ਨਾ ਕੋਈ ਯੂਨੀਅਨ ਨਾਲ ਗੱਲਬਾਤ ਕਰਨ ਦਾ ਬੁਲਾਵਾ ਦਿੱਤਾ ਗਿਆ ਜਿਸ ਕਰਕੇ ਯੂਨੀਅਨ ਵਿਚ ਭਾਰੀ ਰੋਸ ਪਾਈਆ ਜਾ ਰਿਹਾ ਹੈ ਕਿ ਆਪ ਸਾਡੀਆਂ ਮੰਗਾਂ ਵੱਲ ਗੋਰ ਨਹੀ ਕਰ ਰਹੇ ਅਤੇ ਇਸ ਕਰਕੇ ਐੱਸਐਮਓ ਫਿਰੋਜਪੁਰ ਨੂੰ  ਇਕ ਹਫਤੇ ਪਹਿਲਾ ਧਰਨੇ ਦਾ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਦਿੱਤੇ ਗਏ ਨੋਟੀਸ ਦੇ ਹਫਤੇ ਅੰਦਰ ਵੀ ਜੇਕਰ ਕੋਈ ਵੀ ਹੱਲ ਨਹੀ ਕੀਤਾ ਜਾਂਦਾ ਤਾ ਸਮਾਂ ਪੂਰਾ ਹੋਣ ਉਪਰੰਤ ਐੱਸਐਮਓ ਫਿਰੋਜਪੁਰ ਖਿਲਾਫ 18 ਅਕਤੂਬਰ ਨੂੰ ਧਰਨਾ ਲਗਾਇਆ ਜਾਵੇਗਾ ਅਤੇ ਜਦੋ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਧਰਨਾ ਜਾਰੀ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਆਪ ਦੀ ਹੋਵੇਗੀ।

Spread the love