ਲੁਧਿਆਣਾ,10 ਅਕਤੂਬਰ 2021
ਕਾਂਗਰਸ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਹਲਕਾ ਦਾਖਾ ਦੀਆਂ ਸਾਰੀਆਂ ਹੀ ਕੋ-ਆਪ੍ਰੇਟਿਵ ਸੁਸਾਇਟੀਆਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮਾਫ਼ ਕੀਤੇ ਗਏ ਹਨ । ਇਸਦੇ ਨਾਲ ਹੀ ਮਜ਼ਦੂਰਾਂ ਦੇ ਵੀ ਬਕਾਏ ਮਾਫ਼ ਕੀਤੇ ਗਏ ਜਿਹਨਾਂ ਦੀ ਰਸਮੀਂ ਸ਼ੁਰੂਆਤ ਬੀਤੇ ਦਿਨੀਂ ਹਲਕਾ ਦਾਖਾ ਇੰਚਾਰਜ ਕੈਪਟਨ ਸੰਧੂ ਵੱਲੋਂ ਪੱਤਰ ਵੰਡ ਕੇ ਕੀਤੀ ਗਈ ।
ਕਰਜ਼ਾ ਮਾਫ਼ੀ ਕਾਰਨ ਲੱਗਭੱਗ ਸਾਰੀਆਂ ਸੁਸਾਇਟੀਆਂ ਮੁਨਾਫ਼ੇ ਚ ਜਾ ਰਹੀਆਂ ਹਨ ਜਿਸ ਨਾਲ ਹਲਕਾ ਦਾਖਾ ਦੀਆਂ ਕੋ-ਆਪ੍ਰੇਟਿਵ ਸੁਸਾਇਟੀਆਂ ਵੱਲੋਂ ਲਗਾਤਾਰ ਮੁਨਾਫ਼ਾ ਵੰਡ ਸਮਾਰੋਹ ਹੋ ਰਹੇ ਹਨ । ਇਸਦੇ ਤਹਿਤ ਹੀ ਪਿੰਡ ਤਲਵੰਡੀ ਕਲਾਂ ਸੁਸਾਇਟੀ ਦਾ ਲੱਗਭੱਗ 166 ਖਾਤਾਧਾਰਕਾਂ ਦਾ ਹੁਣ ਤੱਕ 1 ਕਰੋੜ 17 ਲੱਖ ਰੁਪਏ ਦਾ ਕਰਜ਼ਾ ਮੁਆਫ਼ ਹੋਇਆ ਅਤੇ ਕੱਲ੍ਹ ਹੋਏ ਮੁਨਾਫ਼ਾ ਵੰਡ ਸਮਾਗਮ ਚ 665 ਖਾਤਾਧਾਰਕਾਂ ਨੂੰ 44 ਲੱਖ 96 ਹਜ਼ਾਰ 808 ਰੁਪਏ ਦੇ ਮੁਨਾਫ਼ੇ ਦੇ ਚੈੱਕ ਸੋਪੇਂ ਗਏ ।
ਇਸ ਦੌਰਾਨ ਕੁੱਝ ਧੜੇਬੰਦੀਆਂ ਕਾਰਨ ਆਪਸ ਚ ਤਕਰਾਰ ਹੋ ਜਾਣ ਤੇ ਕੈਪਟਨ ਸੰਧੂ ਨੇ ਸਭ ਨੂੰ ਸ਼ਾਂਤ ਕਰਦੇ ਹੋਏ ਇੱਕਜੁੱਟ ਰਹਿਣ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲ਼ਈ ਅਪੀਲ ਕੀਤੀ । ਆਪਸੀ ਤਕਰਾਰ ਕਰ ਰਹੇ ਲੋਕਾਂ ਨੇ ਬਹੁਤ ਹੀ ਪਿਆਰ ਨਾਲ ਕੈਪਟਨ ਸੰਧੂ ਦੀ ਗੱਲ ਨੂੰ ਸੁਣਿਆ । ਕੈਪਟਨ ਸੰਧੂ ਨੇ ਖ਼ਾਸ ਤੌਰ ਤੇ ਕਿਹਾ ਕਿ ਮੈਂ ਇੱਥੇ ਖੜ ਕੇ ਕਿਸੇ ਵੀ ਹਾਲਤ ਚ ਲੋਕਾਂ ਨੂੰ ਆਪਸ ਚ ਲੜਨ ਨਹੀਂ ਦੇਣਾ ਕੈਪਟਨ ਸੰਧੂ ਦੀ ਇਸ ਫਰਾਖਦਿਲੀ ਦੀ ਚਰਚਾ ਤਲਵੰਡੀ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਸੱਥਾਂ ਚ ਸ਼ਾਮ ਤੱਕ ਚਲਦੀ ਰਹੀ ਕਿ ਲੀਡਰ ਧੜਿਆਂ ਚ ਵੰਡਦੇ ਤਾਂ ਦੇਖੇ ਪਰੰਤੂ ਕੈਪਟਨ ਸੰਧੂ ਜਿਹਾ ਲੀਡਰ ਨਹੀਂ ਦੇਖਿਆ ਜੋ ਆਪਸੀ ਰੰਜਿਸ਼ਾਂ ਭੁਲਾ ਕੇ ਇੱਕਜੁੱਟਤਾ ਨਾਲ ਰਹਿਣ ਦੀ ਗੱਲ ਕਰਦਾ ਹੈ ।
ਕੈਪਟਨ ਸੰਧੂ ਨੇ ਸੁਸਾਇਟੀ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਵਧੀਆ ਢੰਗ ਨਾਲ ਸੁਸਾਇਟੀ ਚਲਾਉਣ ਤੇ ਮੁਬਾਰਕਬਾਦ ਦਿੰਦਿਆਂ ਓਹਨਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਲ਼ਈ ਕਿਸੇ ਵੀ ਕਿਸਮ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ ।