ਵਿਭਾਗੀ ਕਮਰਚਾਰੀਆਂ ਨੇ ਕਲਮਛੋੜ ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ

ਕਲਮਛੋੜ ਹੜਤਾਲ
ਵਿਭਾਗੀ ਕਮਰਚਾਰੀਆਂ ਨੇ ਕਲਮਛੋੜ ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ

Sorry, this news is not available in your requested language. Please see here.

17 ਅਕਤੂਬਰ ਤੱਕ ਰਹੇਗੀ ਕਲਮਛੋੜ ਹੜਤਾਲ

ਫਾਜ਼ਿਲਕਾ, 11 ਅਕਤੂਬਰ 2021

ਪੰਜਾਬ ਸਟੇਟ ਮਨਿਸਟਰੀਅਲ ਯੁਨੀਅਨ ਦੀ ਸੂਬਾ ਕਮੇਟੀ ਵੱਲੋਂ ਮਨੀਸਿਟੀਰੀਅਲ ਮੁਲਾਜਮਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਹਿਤ 17 ਅਕਤੂਬਰ ਤੱਕ ਮੁਕੰਮਲ ਕਲਮ ਛੋੜ ਹੜਤਾਲ ਦੇ ਫੈਸਲੇ ਦੇ ਮੱਦੇਨਜਰ ਪੀ.ਐੱਸ.ਐੱਮ.ਯੂ. ਦੇ ਫਾਜ਼ਿਲਕਾ ਜਿਲ੍ਹਾ ਪ੍ਰਧਾਨ ਫਕੀਰ ਚੰਦ, ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪਰਸਤ, ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ, ਸਕੱਤਰ ਸੁਖਦੇਵ ਚੰਦ, ਸੁਖਚੈਨ ਸਿੰਘ ਦੀ ਅਗਵਾਈ ਹੇਠ ਅੱਜ ਵੀ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਸਰਕਾਰ ਪ੍ਰਤੀ ਰੋਸ ਜਾਹਿਰ ਕਰਦੇ ਹੋਏ ਕਲਮਛੋੜ ਹੜਤਾਲ ਕੀਤੀ ਗਈ

ਹੋਰ ਪੜ੍ਹੋ :-ਸਰਕਾਰ ਵੱਲੋਂ ਫੁਹਾਰਾ/ਤੁਪਕਾ ਸਿੰਚਾਈ ਸਿਸਟਮ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੀ ਪੇਸ਼ਕਸ

ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਸੰਘਰਸ਼ `ਤੇ ਰਾਹ `ਤੇ ਪਈ ਹੋਈ ਹੈ।ਇਸ ਦੌਰਾਨ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਪਰੇ ਅਜੇ ਤੱਕ ਮੁਲਾਜਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ, ਜਿਸ ਕਾਰਨ ਮੁਲਾਜਮਾਂ `ਚ ਸਰਕਾਰੀ ਪ੍ਰਤੀ ਭਾਰੀ ਰੋਸ ਪੈਦਾ ਹੋ ਗਿਆ ਹੈ।

ਉਨ੍ਹਾਂ ਸਰਕਾਰੀ ਖਿਲਾਫ ਨਾਅਰੇਬਾਜੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੂਬਾ ਕਮੇਟੀ ਦੇ ਹੁਕਮਾ ਅਨੁਸਾਰ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ।

ਇਸ ਮੌਕੇ ਜ਼ਸਵਿੰਦਰ ਕੌਰ, ਵੀਨਾ ਰਾਣੀ, ਰਾਬਿਆ, ਨਵਨੀਤ ਕੌਰ, ਪ੍ਰਦੀਪ ਗੱਖੜ, ਪ੍ਰਦੀਪ ਸ਼ਰਮਾ, ਰਾਮ ਰਤਨ, ਅੰਕੁਰ ਸ਼ਰਮਾ, ਰੋਹਿਤ ਸੇਤੀਆ, ਰਾਕੇਸ਼, ਜਗਮੀਤ ਸਿੰਘ, ਅਮਰਜੀਤ ਸਿੰਘ, ਸੁਮਿਤ, ਗੌਰਵ, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਦੀਪਕ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Spread the love