ਡੇਂਗੂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਪੂਰੇ ਪ੍ਰਬੰਧ-ਸੋਨੀ

ਸੋਨੀ
ਡੇਂਗੂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਪੂਰੇ ਪ੍ਰਬੰਧ-ਸੋਨੀ

Sorry, this news is not available in your requested language. Please see here.

ਡੇਂਗੂ ਨਾਲ ਨਿਜੱਠਣ ਲਈ ਡਾਕਟਰੀ ਅਮਲਾ ਕਰੋਨਾ ਦੀ ਤਰਾਂ ਕੰਮ ਕਰੇ

ਅੰਮ੍ਰਿਤਸਰ, 11 ਅਕਤੂਬਰ 2021

ਸ਼ਹਿਰ ਵਿਚ ਵੱਧ ਰਹੇ ਡੇਂਗੂ ਦੇ ਕੇਸਾਂ ਨਾਲ ਨਿਜੱਠਣ ਲਈ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਿਹਤ ਵਿਭਾਗ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਡੇਂਗੂ ਨਾਲ ਕਰੋਨਾ ਦੀ ਤਰਾਂ ਹੀ ਦਿਨ-ਰਾਤ ਇਕ ਕਰਕੇ ਨਿਪਟਿਆ ਜਾਵੇ। ਉਨਾਂ ਕਿਹਾ ਕਿ ਸਾਡੇ ਕੋਲ ਸਿਹਤ ਵਿਭਾਗ ਦੇ ਅਮਲੇ ਦੀ ਕੋਈ ਕਮੀ ਨਹੀਂਹਸਪਤਾਲਾਂ ਤੇ ਦਵਾਈਆਂ ਦੀ ਕਮੀ ਨਹੀਂਫਿਰ ਡੇਂਗੂ ਦਾ ਡੰਗ ਸਾਡੇ ਲੋਕਾਂ ਨੂੰ ਕਿਉਂ ਤੰਗ ਕਰੇਸ੍ਰੀ ਸੋਨੀ ਨੇ ਸਿਹਤ ਵਿਭਾਗ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਸਵੇਰੇ 8 ਵਜੇ ਹਸਪਤਾਲ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਧਰੇ ਕੋਈ ਕੁਤਾਹੀ ਹੋਈ ਤਾਂ ਉਹ ਆਪ ਜ਼ਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ ਮੈਂ ਖ਼ੁਦ ਹਸਪਤਾਲ ਦੀ ਜਾਂਚ ਕਰਾਂਗਾ ਤੇ ਜੇਕਰ ਕਿਧਰੇ ਭ੍ਰਿਸ਼ਟਾਚਾਰ ਦੀ ਬੋਅ ਆਈ ਤਾਂ ਸਬੰਧਤ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਭਾਵੇਂ ਅੰਮ੍ਰਿਤਸਰ ਵਿਚ 700 ਦੇ ਕਰੀਬ ਡੇਂਗੂ ਦੇ ਕੇਸ ਰਿਕਾਰਡ ਹੋਏ ਹਨਪਰ ਇਹ ਰਫਤਾਰ ਰੋਕਣ ਦੀ ਲੋੜ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਇਸ ਵੇਲੇ ਡੇਂਗੂ ਦੇ ਕੇਸਾਂ ਵਿਚ ਪੰਜਾਬ ਵਿਚੋਂ ਤੀਸਰੇ ਨੰਬਰ ਉਤੇ ਚੱਲ ਰਿਹਾ ਹੈ ਅਤੇ ਇਸ ਕੜੀ ਨੂੰ ਤੋੜਨ ਲਈ ਟੀਮ ਦੀ ਤਰਾਂ ਕੰਮ ਕਰੋ ਤੇ ਡੇਂਗੂ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਸ ਦਾ ਲਾਰਵਾ ਖਤਮ ਕਰੋ।

ਹੋਰ ਪੜ੍ਹੋ :-ਪੇਚਸ਼ ਦੇ ਕੇਸ ਆਉਣ ਉਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾਬੱਸੀ ਦੇ ਕੂੜਾਂਵਾਲਾ ਇਲਾਕੇ ਵਿੱਚ ਕੈਂਪ ਲਾਇਆ

ਇਸ ਮੌਕੇ ਸਿਵਲ ਸਰਜਨ ਦੇ ਦੱਸਿਆ ਕਿ ਸ਼ਹਿਰ ਵਿਚ 40 ਅਜਿਹੇ ਇਲਾਕਿਆਂ ਦੀ ਸ਼ਨਾਖਤ ਹੋਈ ਹੈਜਿੱਥੋਂ ਡੇਂਗੂ ਦੇ ਵੱਧ ਕੇਸ ਆ ਰਹੇ ਹਨ ਅਤੇ ਅਸੀਂ ਇੰਨਾਂ ਇਲਾਕਿਆਂ ਦੀ ਜਾਂਚ ਲਈ ਟੀਮਾਂ ਗਠਿਤ ਕੀਤੀਆਂ ਹਨਜੋ ਕਿ ਬਿਨਾਂ ਕਿਸੇ ਛੁੱਟੀ ਹਰੇਕ ਇਲਾਕੇ ਵਿਚ ਘਰ-ਘਰ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ 844 ਅਜਿਹੇ ਲੋਕਾਂ ਦੇ ਚਲਾਨ ਕੀਤੇ ਗਏ ਹਨਜਿੰਨਾ ਦੇ ਘਰਾਂ ਜਾਂ ਦੁਕਾਨਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨਾਂ ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੇ ਕੇਸ ਘਟਦੇ ਹੋਏ ਮਿਲਣਗੇ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਆਦੇਸ਼ ਕੰਗਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲਏ ਡੀ ਸੀ ਪੀ ਸ੍ਰੀ ਹਰਜੀਤ ਸਿੰਘਸਿਵਲ ਸਰਜਨ ਸ੍ਰੀ ਚਰਨਜੀਤ ਸਿੰਘਜਿਲ੍ਹੇ ਦੇ ਸਾਰੇ ਐਸ. ਐਮ. ਓ ਅਤੇ ਹੋਰ ਅਧਿਕਾਰੀ ਹਾਜਰ ਸਨ।

ਕੈਪਸ਼ਨਡੇਂਗੂ ਬਾਰੇ ਸਿਹਤ ਵਿਭਾਗ ਨਾਲ ਮੀਟਿੰਗ ਕਰਦੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ।

Spread the love