ਨਵਾਂਸ਼ਹਿਰ, 13 ਅਕਤੂਬਰ 2021
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਸਮੂਹ ਯੈਲੋ ਕਾਰਡ ਹੋਲਡਰ ਪੱਤਰਕਾਰ ਸਾਥੀ, ਜਿਨਾਂ ਨੇ ਹਾਲੇ ਤੱਕ ਆਪਣੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣਵਾਏ, ਉਨਾਂ ਲਈ ਮਿਤੀ 14 ਅਕਤੂਬਰ 2021, ਦਿਨ ਵੀਰਵਾਰ ਨੂੰ ਡੀ. ਪੀ. ਆਰ. ਓ ਦਫ਼ਤਰ ਨਵਾਂਸ਼ਹਿਰ, ਅਜੀਤ ਸਬ ਆਫਿਸ ਬੰਗਾ ਅਤੇ ਐਸ. ਡੀ. ਐਮ ਦਫ਼ਤਰ ਬਲਾਚੌਰ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਬੰਧਤ ਸਾਥੀ ਇਸ ਵਿਸ਼ੇਸ਼ ਮੌਕੇ ਦਾ ਲਾਭ ਲੈਂਦਿਆਂ ਆਪਣੀ ਸੁਵਿਧਾ ਅਨੁਸਾਰ ਇਨਾਂ ਕੈਂਪਾਂ ਵਿਚ ਆਪਣੇ ਯੈਲੋ ਕਾਰਡ ਅਤੇ ਆਧਾਰ ਕਾਰਡ ਸਮੇਤ ਪਹੁੰਚ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਸਿਹਤ ਬੀਮਾ ਕਾਰਡ ਬਣਵਾ ਸਕਦੇ ਹਨ। ਜਿਨਾਂ ਸਾਥੀਆਂ ਦੇ ਇਹ ਕਾਰਡ ਪਹਿਲਾਂ ਬਣ ਚੁੱਕੇ ਹਨ, ਉਨਾਂ ਨੂੰ ਦੁਬਾਰਾ ਬਣਵਾਉਣ ਦੀ ਜ਼ਰੂਰਤ ਨਹੀਂ ਹੈ।
ਧੰਨਵਾਦ ਸਹਿਤ।