ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਪਹੁੰਚੇ ਫ਼ਿਰੋਜ਼ਪੁਰ

ਅਨੁਸੂਚਿਤ ਜਾਤੀ ਕਮਿਸ਼ਨ
ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਪਹੁੰਚੇ ਫ਼ਿਰੋਜ਼ਪੁਰ

Sorry, this news is not available in your requested language. Please see here.

ਜ਼ਿਲ੍ਹੇ ਦੀਆਂ 3 ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾ ਨਿਪਟਾ ਕੇ ਰਿਪੋਰਟ ਭੇਜਣ ਲਈ ਕਿਹਾ

ਫ਼ਿਰੋਜ਼ਪੁਰ 18 ਅਕਤੂਬਰ 2021 

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਤੋਂ ਸੀਨੀਅਰ ਵਾਈਸ ਚੇਅਰਮੈਨ ਸ੍ਰੀ. ਦੀਪਕ ਕੁਮਾਰ ਸੋਮਵਾਰ ਨੂੰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਫ਼ਿਰੋਜ਼ਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਵੱਲੋਂ ਪ੍ਰਾਪਤ ਹੋਈਆ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ੍ਰੀ. ਰਾਜ ਕੁਮਾਰ ਹੰਸ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੀਆਂ 3 ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਪਹੁੰਚੇ ਹਨ।

ਹੋਰ ਪੜ੍ਹੋ :-ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੀ ਨਵੀ ਬਾਡੀ ਨੇ ਹੱਕੀ ਮੰਗਾਂ ਲਈ ਸਰਕਾਰ ਖਿਲਾਫ ਕੀਤੀ ਨਾਅਰੇਬਾਰੀ

ਸਭ ਤੋਂ ਪਹਿਲਾ ਉਹ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਪਹੁੰਚੇ। ਇੱਥੋਂ ਦੇ ਵਸਨੀਕ ਜਗਸੀਰ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਸਾਡੇ ਪਿੰਡ ਦੇ ਗ਼ਰੀਬ ਐਸ.ਸੀ ਪਰਿਵਾਰ ਜੋ ਕਿ ਕੁਝ ਸਾਲਾਂ ਤੋਂ ਪਿੰਡ ਦੀ ਫਿਰਨੀ ਤੇ ਰਹਿ ਰਹੇ ਹਨ। ਇਸ ਫਿਰਨੀ ਉੱਪਰ ਸੜਕ ਬਣਨੀ ਹੈ ਸਰਪੰਚ ਵੱਲੋਂ ਸਾਨੂੰ ਕਿਹਾ ਜਾ ਰਿਹਾ ਹੈ ਕਿ ਫਿਰਨੀ ਵਿੱਚ ਆਉਂਦੇ ਘਰ ਢਾਹ ਦਿੱਤੇ ਜਾਣਗੇ। ਸਾਡੀ ਮਾਲੀ ਹਾਲਤ ਖ਼ਰਾਬ ਹੋਣ ਕਾਰਨ ਸਾਡੇ ਲਈ ਸਾਡੇ ਲਈ ਨਵਾਂ ਘਰ ਬਣਾਉਣਾ ਬਹੁਤ ਔਖਾ ਹੈ। ਇਸ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਮਸਲੇ ਦੇ ਹੱਲ ਲਈ ਐੱਸ.ਡੀ.ਐੱਮ. ਦੀ ਪ੍ਰਧਾਨਗੀ ਹੇਠ 3 ਮੈਂਬਰੀ ਕਮੇਟੀ ਬਣਾਈ ਤੇ 1 ਮਹੀਨੇ ਵਿੱਚ ਇਸ ਸ਼ਿਕਾਇਤ ਦਾ ਹੱਲ ਕਰਕੇ ਕਮਿਸ਼ਨ ਨੂੰ ਰਿਪੋਰਟ ਕਰਨਗੇ।

ਅਗਲੀ ਸ਼ਿਕਾਇਤ ਪਿੰਡ ਲੈਪੋ ਥਾਣਾ ਗੁਰੂਹਰਸਹਾਏ ਦੇ ਵਾਸੀ ਰਾਜ ਸਿੰਘ ਵੱਲੋਂ ਪ੍ਰਾਪਤ ਹੋਈ ਹੈ ਜਿਸ ਅਨੁਸਾਰ ਉਹ ਪਿੰਡ ਤੋਂ ਬਾਹਰ ਢਾਣੀ ਤੇ ਰਹਿੰਦਾ ਹੈ ਤੇ ਸੁਰਜੀਤ ਸਿੰਘ ਵੱਲੋਂ ਉਸ ਤੇ ਕੁਝ ਝੂਠੇ ਇਲਜ਼ਾਮ ਲਗਾਏ ਹਨ ਤੇ ਲੜਾਈ ਝਗੜਾ ਵੀ ਕੀਤਾ ਗਿਆ ਹੈ ਅਤੇ ਝੂਠਾ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਇਸ ਮੁਕੱਦਮੇ ਦੀ ਕਿਸੇ ਅਫ਼ਸਰ ਕੋਲੋਂ ਸਹੀ ਪੜਤਾਲ ਕਰਵਾਈ ਜਾਵੇ। ਇਸ ਸ਼ਿਕਾਇਤ ਦੇ ਨਿਪਟਾਰੇ ਲਈ ਐੱਸ.ਐੱਚ.ਓ. ਗੁਰੂਹਰਸਹਾਏ ਨੂੰ ਕਿਹਾ ਕਿ ਉਹ ਖੁਦ ਆਪਣੇ ਪੱਧਰ ਤੇ ਜਾ ਕੇ ਕੇਸ ਦੀ ਪੜਤਾਲ ਕਰਕੇ 1 ਨਵੰਬਰ ਤੱਕ ਰਿਪੋਰਟ ਕਮਿਸ਼ਨ ਨੂੰ ਭੇਜਣ।

ਇਸ ਤੋਂ ਅਗਲੀ ਸ਼ਿਕਾਇਤ ਜਸਵੀਰ ਕੌਰ ਵਾਸੀ ਫਿਰੋਜ਼ਪੁਰ ਦੇ ਪਿੰਡ ਰੱਖੜੀ ਖੁਸ਼ਹਾਲ ਸਿੰਘ ਵਾਲਾ ਦੀ ਹੈ ਜਿਸ ਅਨੁਸਾਰ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ ਤੇ ਦੁਪਿਹਰ ਨੂੰ ਅਨਮੋਲ, ਸੂਰਮਨ, ਗੁਰਮੇਜ ਸਿੰਘ ਅਤੇ ਭਿੰਦਰ ਕੌਰ ਵਾਸੀ ਖੁਸ਼ਹਾਲ ਸਿੰਘ ਵਾਲਾ ਰੱਖੜੀ ਨੇ ਉਸ ਤੇ ਹਮਲਾ ਕੀਤਾ ਤੇ ਸੱਟਾਂ ਮਾਰੀਆਂ। ਇਸ ਸਬੰਧੀ ਉਨ੍ਹਾਂ ਸਬੰਧਿਤ ਐੱਸ.ਐੱਚ.ਓ ਨੂੰ ਨਿਰਪੱਖ ਜਾਂਚ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ

ਇਸ ਮੌਕੇ ਐੱਸ.ਡੀ.ਐੱਮ. ਫਿਰੋਜ਼ਪੁਰ ਅਮਰਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਰਿੰਦਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ ਸੁਖਜੀਤ ਸਿੰਘ ਵੀ ਹਾਜ਼ਰ ਸਨ।

 

Spread the love