ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਿਰਧ ਆਸ਼ਰਮ ਭਰੋਮਜਾਰਾ ਵਿਖੇ ਸਾਲਾਨਾ ਮੇਲੇ `ਤੇ ਲਗਾਇਆ ਗਿਆ ਹੈਲਪ ਡੈਸਕ

DLSA
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਿਰਧ ਆਸ਼ਰਮ ਭਰੋਮਜਾਰਾ ਵਿਖੇ ਸਾਲਾਨਾ ਮੇਲੇ `ਤੇ ਲਗਾਇਆ ਗਿਆ ਹੈਲਪ ਡੈਸਕ

Sorry, this news is not available in your requested language. Please see here.

ਮੁਫ਼ਤ ਕਾਨੂੰਨੀ ਸਲਾਹ ਲਈ ਟੋਲ ਫ੍ਰੀ ਨੰਬਰ 1968 ਅਤੇ  01823-223511 `ਤੇ ਕੀਤਾ ਜਾ ਸਕਦਾ ਸੰਪਰਕ

ਨਵਾਂਸ਼ਹਿਰ, 19 ਅਕਤੂਬਰ 2021

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਨਿਰਦੇਸ਼ਾ ਤਹਿਤ ਪੈਨ ਇੰਡਿਆ ਜਾਗਰੂਕਤਾ ਮੁਹਿੰਮ ਅਤੇ ਅਜਾਦੀ ਕਾ ਅਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਬਿਰਧ ਆਸ਼ਰਮ ਭਰੋ ਮਜਾਰਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹੈਲਪ ਡੈਸਕ ਲਗਾਇਆ ਗਿਆ ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਮੁਫਤ ਕਾਨੂੰਨੀ ਸਹਾਇਤਾ ਕਿੱਥੋ ਮਿਲ ਸਕਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ।

ਹੋਰ ਪੜ੍ਹੋ :-ਪਿੰਡ ਮੁਹਾਰ ਜਮਸ਼ੇਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ

ਇਸ ਮੌਕੇ ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ, ਐਡਵੋਕੇਟ ਐਮ. ਪੀ. ਨਇਅਰ, ਪੈਰਾ ਲੀਗਲ ਵਲੰਟੀਅਰ ਸਾਗਰ ਅਤੇ ਨਿਰਮਲ ਸਿੰਘ ਤੇ ਸਮੂਹ ਮੈਬਰ ਗੂਰਦੁਆਰਾ ਪ੍ਬੰਧਕ ਕਮੇਟੀ ਨਾਭ ਕੰਵਲ ਰਾਜਾ ਸਾਹਿਬ ਹਾਜਰ ਸਨ।
ਇਸ ਮੌਕੇ ਪੈਮਪਲੇਟ ਅਤੇ ਫ੍ਰੀ ਲੀਗਲ ਏਡ ਬਾਰੇ ਬੂਕਲੇਟ ਵੀ ਲੋਕਾਂ ਵਿੱਚ ਵੰਡੀ ਗਈ। ਜ਼ਿਲ੍ਹਾ ਅਤੇ ਸੈਸਨ ਜੱਜ ਨੇ ਲੋਕਾਂ ਇਹ ਵੀ ਦੱਸਿਆ ਕਿ, ਕੋਈ ਵੀ ਲੋੜਵੰਦ ਵਿਅਕਤੀ ਕਿਸੇ ਵਕਤ ਵੀ ਸਕੱਤਰ, ਜਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰ ਸਕਦਾ ਹੈ। ਇਹ ਕਾਨੂੰਨੀ ਸਹਾਇਤਾ ਲੋੜਵੰਦ ਔਰਤਾਂ, ਬੱਚਿਆ ਅਤੇ / ਆਦਿ ਲੋਕਾਂ ਲਈ ਹੈ। ਜਿਲ੍ਹਾ ਅਤੇ ਸੈਸਨ ਜੱਜ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਨੈਸਨਲ ਲੋਕ ਅਦਾਲਤ ਮਿਤੀ 11.12.2021 ਨੂੰ ਜਿਲ੍ਹਾ ਕਚਹਿਰੀ ਵਿੱਚ ਲਗਾਈ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਲੋੜਵੰਦ ਵਿਅਕਤੀ ਮੁਫਤ ਕਾਨੂੰਨੀ ਮਸ਼ਵਰਾ ਲੈਣਾ ਚਾਹੁੰਦਾ ਹੋਵੇ ਤਾਂ ਉਹ ਟੋਲ ਫ੍ਰੀ ਨੰਬਰ 1968 ਅਤੇ ਦਫਤਰ ਦੇ ਫੋਨ ਨੰਬਰ 01823-223511 ਉਤੇ ਸੰਪਰਕ ਕਰ ਸਕਦਾ ਹੈ।

Spread the love