ਜ਼ਿਲੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਬਕਾਏ ਹੋਣਗੇ ਮੁਆਫ਼-ਵਿਸ਼ੇਸ਼ ਸਾਰੰਗਲ

ਵਿਸ਼ੇਸ਼ ਸਾਰੰਗਲ
ਜ਼ਿਲੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਬਕਾਏ ਹੋਣਗੇ ਮੁਆਫ਼-ਵਿਸ਼ੇਸ਼ ਸਾਰੰਗਲ

Sorry, this news is not available in your requested language. Please see here.

ਲਾਭਪਾਤਰੀਆਂ ਦੀ ਸਹੂਲਤ ਲਈ ਹਰੇਕ ਸਬ-ਡਵੀਜ਼ਨ ਵਿਚ ਰੋਜ਼ਾਨਾ ਲੱਗਣਗੇ ਵਿਸ਼ੇਸ਼ ਕੈਂਪ
ਲਾਭ ਲੈਣ ਲਈ ਬਿਜਲੀ ਦਫ਼ਤਰਾਂ ਵਿਚ ਵੀ ਭਰੇ ਜਾ ਸਕਦੇ ਹਨ ਫਾਰਮ
ਨਵਾਂਸ਼ਹਿਰ, 19 ਅਕਤੂਬਰ 2021
ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਤਹਿਤ ਜ਼ਿਲ੍ੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਹੋਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਇਸ ਤਹਿਤ ਸਬ-ਡਵੀਜ਼ਨ ਬੰਗਾ ਦੇ 4524, ਬਲਾਚੌਰ ਦੇ 11999 ਅਤੇ ਨਵਾਂਸ਼ਹਿਰ ਦੇ 7045 ਘਰੇਲੂ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ਼ ਕੀਤੇ ਜਾਣਗੇ।

ਹੋਰ ਪੜ੍ਹੋ :-ਹਰੇਕ ਨਾਗਰਿਕ ਨੂੰ ਸ਼ਹਿਰੀ ਸੇਵਾਵਾਂ ਯਕੀਨੀ ਬਣਾਉਣ ਲਈ ਸੁਵਿਧਾ ਕੈਂਪ 21 ਅਕਤੂਬਰ ਤੋਂ

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਜ਼ਿਲੇ ਵਿਚ ਵੱਡੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਤ ਤਹਿਤ ਹਰੇਕ ਸਬ-ਡਵੀਜ਼ਨ ਵਿਚ ਰੋਜ਼ਾਨਾ 15 ਥਾਵਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਦੌਰਾਨ ਸਬੰਧਤ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਲਾਭਪਾਤਰੀ ਆਪਣੇ ਬਿਜਲੀ ਦਫ਼ਤਰਾਂ ਵਿਚ ਜਾ ਕੇ ਇਹ ਲਾਭ ਹਾਸਲ ਕਰਨ ਲਈ ਫਾਰਮ ਭਰ ਸਕਦੇ ਹਨ।
ਉਨਾਂ ਜ਼ਿਲੇ ਦੇ ਸਮੂਹ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਕਿਹਾ ਕਿ ਕੈਂਪਾਂ ਸਬੰਧੀ ਸਮਾਂ ਸਾਰਣੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿਚ ਇਸ ਸਕੀਮ ਤਹਿਤ ਆਉਂਦਾ ਕੋਈ ਵੀ ਲਾਭਪਾਤਰੀ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨਾਂ ਸਮੂਹ ਉੱਪ ਮੰਡਲ ਮੈਜਿਸਟੇ੍ਰਟਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੱਗਣ ਵਾਲੇ ਕੈਂਪਾਂ ਦੀ ਖੁਦ ਨਿਗਰਾਨੀ ਕਰਨ। ਇਸ ਮੌਕੇ ਵਧੀਕ ਡਿਪਟੀ (ਜ) ਜਸਬੀਰ ਸਿੰੰਘ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ ਤੋਂ ਇਲਾਵਾ ਬਿਜਲੀ ਮਹਿਕਮੇ ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।
Spread the love