ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣ ਰਿਹੈ ਮੋਹਾਲੀ: ਬਲਬੀਰ ਸਿੱਧੂ

ਬਲਬੀਰ ਸਿੱਧੂ
ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣ ਰਿਹੈ ਮੋਹਾਲੀ: ਬਲਬੀਰ ਸਿੱਧੂ

Sorry, this news is not available in your requested language. Please see here.

ਸ਼ਹਿਰ ਨੇ ਵਿਕਾਸ ਦੇ ਨਵੇਂ ਦਿਸਹੱਦੇ ਸਿਰਜੇ
ਹਲਕੇ ਦੇ ਪਿੰਡ ਵੀ ਵਿਕਾਸ ਪੱਖੋਂ ਆਦਰਸ਼ ਬਣੇ
ਮੋਹਾਲੀ, 19 ਅਕਤੂਬਰ 2021

“ਦੇਸ਼ ਦੇ ਨਕਸ਼ੇ ਉਤੇ ਮੋਹਾਲੀ ਸ਼ਹਿਰ ਤੇਜ਼ੀ ਨਾਲ ਵਪਾਰਕ ਖੇਤਰ ਲਈ ਸਭ ਤੋਂ ਅਨੁਕੂਲ ਥਾਂ ਵਜੋਂ ਤੇਜ਼ੀ ਨਾਲ ਆਪਣੀ ਪਛਾਣ ਸਥਾਪਤ ਕਰਦਾ ਜਾ ਰਿਹਾ ਹੈ। ਇਹ ਸ਼ਹਿਰ ਪੰਜਾਬ ਦਾ ਹੀ ਨਹੀਂ, ਸਗੋਂ ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਦੁਨੀਆ ਦੀ ਹਰੇਕ ਵੱਡੀ ਕੰਪਨੀ ਮੋਹਾਲੀ ਆ ਕੇ ਵਪਾਰ ਕਰਨ ਵਿੱਚ ਦਿਲਚਸਪੀ ਦਿਖਾ ਰਹੀ ਹੈ।”

ਹੋਰ ਪੜ੍ਹੋ :-ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿੰਘੂ ਹੱਤਿਆਕਾਂਡ ਪਿੱਛੇ ਗਹਿਰੀ ਸਾਜ਼ਿਸ਼ ਹੋਣ ਦਾ ਸ਼ੱਕ; ਉਪ ਮੁੱਖ ਮੰਤਰੀ ਨੇ ਨਿਆਂ ਦਿਵਾਉਣ ਦਾ ਕੀਤਾ ਵਾਅਦਾ

ਇਹ ਗੱਲ ਆਖਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੋਹਾਲੀ ਹਲਕੇ ਤੋਂ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਸ਼ਹਿਰ ਨੇ ਵਿਕਾਸ ਦੇ ਨਵੇਂ ਦਿਸਹੱਦੇ ਸਿਰਜੇ ਹਨ ਅਤੇ ਆਪਣੀ ਅਜਿਹੀ ਨਿਵੇਕਲੀ ਪਛਾਣ ਬਣਾਈ ਹੈ, ਜਿਸ ਨਾਲ ਹੁਣ ਇਹ ਸ਼ਹਿਰ ਹੌਲੀ ਹੌਲੀ ਹਰਿਆਣਾ ਦੇ ਮੁੱਖ ਸ਼ਹਿਰ ਗੁਰੂਗ੍ਰਾਮ ਦੀ ਜਗ੍ਹਾ ਉੱਤਰ ਭਾਰਤ ਦਾ ਵਪਾਰਕ ਕੇਂਦਰ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਪਿੰਡ ਰੁੜਕਾ ਵਿੱਚ ਹੋਏ ਇਕ ਪ੍ਰਭਾਵਸ਼ਾਲੀ ਇਕੱਠ ਦੌਰਾਨ ਉਨ੍ਹਾਂ ਕਿਹਾ ਕਿ ਇਹ ਸ਼ਹਿਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣ ਰਿਹਾ ਹੈ ਅਤੇ ਸਾਰੀਆਂ ਵਪਾਰਕ ਗਤੀਵਿਧੀਆਂ ਦਾ ਇਕੋ ਇਕ ਕੇਂਦਰ ਬਣਦਾ ਜਾ ਰਿਹਾ ਹੈ।
ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਨੇ ਆਖਿਆ ਕਿ ਸ਼ਹਿਰ ਦੇ ਨਾਲ ਨਾਲ ਹਲਕੇ ਦੇ ਪਿੰਡ ਵੀ ਪੰਜਾਬ ਦੇ ਦੂਜੇ ਪਿੰਡਾਂ ਨਾਲੋਂ ਵਿਕਾਸ ਪੱਖੋਂ ਆਦਰਸ਼ ਬਣੇ ਹਨ। ਪਿੰਡ ਪਿੰਡ ਕਮਿਊਨਿਟੀ ਸੈਂਟਰ, ਧਰਮਸ਼ਾਲਾਵਾਂ, ਸੀਵਰੇਜ ਸਿਸਟਮ ਵਰਗੀਆਂ ਆਧੁਨਿਕ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਪਿੰਡਾਂ ਵਿੱਚ ਭਾਈਚਾਰਕ ਏਕਤਾ ਕਾਇਮ ਰੱਖਣ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਕਾਸ ਪੱਖੋਂ ਕਿਸੇ ਵੀ ਪਿੰਡ ਜਾਂ ਮੁਹੱਲੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਸਗੋਂ ਹਰੇਕ ਨੂੰ ਉਸ ਦੀ ਮੰਗ ਮੁਤਾਬਕ ਗਰਾਂਟਾਂ ਦਿੱਤੀਆਂ, ਜਿਸ ਨਾਲ ਹਲਕੇ ਨੇ ਵਿਕਾਸ ਦਾ ਸਾਵਾਂ ਪੱਧਰ ਕਾਇਮ ਰੱਖਿਆ।
ਇਸ ਮੌਕੇ ਸ. ਸਿੱਧੂ ਨੇ ਪਿੰਡ ਰੁੜਕਾ ਨੂੰ ਐਸ.ਸੀ. ਧਰਮਸ਼ਾਲਾ ਲਈ 10 ਲੱਖ ਰੁਪਏ ਅਤੇ ਸ਼ਮਸ਼ਾਨਘਾਟ ਲਈ 3.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ ਹੁਣ ਤੱਕ ਕੁੱਲ 60 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਚੋਖਾ ਵਿਕਾਸ ਹੋਇਆ ਹੈ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਹਰਜੀਤ ਸਿੰਘ, ਲਾਭ ਸਿੰਘ ਤੇ ਗੁਰਪਾਲ ਸਿੰਘ (ਦੋਵੇਂ ਸਾਬਕਾ ਸਰਪੰਚ), ਬੀ.ਡੀ.ਪੀ.ਓ. ਹਿਤੇਨ ਕਪਿਲਾ, ਕਿਰਪਾਲ ਸਿੰਘ ਨੰਬਰਦਾਰ, ਹਰਕੰਵਲਜੀਤ ਸਿੰਘ ਨੰਬਰਦਾਰ, ਦਵਿੰਦਰ ਕੌਰ ਤੇ ਬਲਵਿੰਦਰ ਸਿੰਘ (ਦੋਵੇਂ ਪੰਚ) ਅਤੇ ਗੁਰਮੀਤ ਸਿੰਘ ਸਾਹੀ ਹਾਜ਼ਰ ਸਨ।
Spread the love