ਨਵਾਂਸਹਿਰ 10 ਸਤੰਬਰ –
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਚੱਲ ਰਹੇ ਵਿੱਿਦਅਕ ਮੁਕਾਬਲਿਆ ਦੇ ਭਾਸਣ ਮੁਕਾਬਲੇ ਦੇ ਜਿਲ੍ਹਾ ਪੱਧਰ ਦੇ ਨਤੀਜੇ ਦਾ ਐਲਾਨ ਦਿੱਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ੁਸੀਲ ਕੁਮਾਰ ਤੁਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਸੀ.ਈ.ਆਰ ਟੀ ਪੰਜਾਬ ਵਲੋਂ ਜਾਰੀ ਜਿਲਾ ਪੱਧਰੀ ਨਤੀਜਿਆ ਦੇ ਪਾ੍ਰਇਮਰੀ ਵਰਗ ਵਿੱਚ ਦਾਮਨੀ ਸਪਸ ਚੱਕ ਕਲਾਲ ਨੇ ਪਹਿਲਾਂ,ਰਵਨੀਤ ਕੌਰ ਸਪਸ ਮੂਸਾਪੁਰ ਨੈ ਦੂਸਰਾ,ਸਰਬਜੀਤ ਕੌਰ ਸਪਸ ਬਰਨਾਲਾਂ ਕਲਾਂ ਨੇ ਤੀਸਰਾ,ਮਿਡਲ ਵਰਗ ਵਿੱਚ ਦੀਆ ਠਾਕੁਰ ਸਹਸ ਮੁੱਤੋਂ ਨੇ ਪਹਿਲਾਂ, ਗੁਰਪੀ੍ਰਤ ਕੌਰ ਸਮਿਸ ਕਰੀਮਪੁਰ ਨੇ ਦੂਸਰਾ, ਹਰਸਪਿੰਦਰ ਕੌਰ ਆਦਰਸ ਖਟਕੜ ਕਲਾਂ ਨੇ ਤੀਸਰਾ,ਸਕੈਡੰਰੀ ਵਰਗ ਵਿੱਚ ਸਾਧਵੀੂ ਠਾਕੁਰ ਸਹਸ ਮੁੱਤੋਂ ਨੇ ਪਹਿਲਾਂ,ਸੁਖਵਿੰਦਰ ਕੌਰ ਸਸਸਸ ਬਛੌੜੀ ਨੇ ਦੂਸਰਾ,ਤਨੀਸ਼ਾ ਖੋਸਲਾ ਸਸਸਸ ਚੌਨਗਰਾ ਜਿਲੇ ਵਿੱਚੋਂ ਤੀਸਰਾ ਸਥਾਨ ਪਾ੍ਰਪਤ ਕੀਤਾ।
ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ,ਅਮਰੀਕ ਸਿੰਘ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ),ਅਤੇ ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸ਼ਰ(ਐਲੀ.ਸਿ) ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ,ਜਿਲਾ ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ `ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।