ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਤਹਿਸੀਲ ਪੱਧਰ `ਤੇ ਵੀ ਧਰਨਾ ਪ੍ਰਦਰਸ਼ਨ ਜਾਰੀ

STRIKE
ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਤਹਿਸੀਲ ਪੱਧਰ `ਤੇ ਵੀ ਧਰਨਾ ਪ੍ਰਦਰਸ਼ਨ ਜਾਰੀ

Sorry, this news is not available in your requested language. Please see here.

31 ਅਕਤੂਬਰ ਤੱਕ ਸਮੂਹ ਦਫਤਰਾਂ ਦੇ ਕਲੈਰੀਕਲ ਕਾਮਿਆਂ ਵੱਲੋਂ ਹੜਤਾਲ

 

ਫਾਜ਼ਿਲਕਾ, 27 ਅਕਤੂਬਰ 2021

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਦੇ ਸੱਦੇ `ਤੇ ਜ਼ਿਲ੍ਹਾ ਫਾਜ਼ਿਲਕਾ ਅੰਦਰ ਵੀ 31 ਅਕਤੂਬਰ ਤੱਕ ਕੀਤੀ ਗਈ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਬੰਦ ਕਰਨ ਦੇ ਫੈਸਲੇ ਨੂੰ ਪੂਰਨ ਤੌਰ `ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜਰ ਜ਼ਿਲੇ੍ਹ ਦੀਆਂ ਤਹਿਸੀਲਾਂ `ਚ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗੇਟ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਜਿਥੇ ਦਫਤਰਾਂ ਵਿਖੇ ਕੰਮ-ਕਾਜ ਪੂਰੀ ਤਰ੍ਹਾਂ ਠੱਪ ਹੈ ਉਥੇ ਰਜਿਸਟਰੀਆਂ ਵੀ ਪੂਰਨ ਤੌਰ `ਤੇ ਬੰਦ ਹਨ।

ਹੋਰ ਪੜ੍ਹੋ :-ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਡ੍ਰਾਅ ਕੱਢੇ ਗਏ

ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਅਤੇ ਪਾਇਲ ਛਾਬੜਾ ਫੂਡ ਸਪਲਾਈ ਦਫਤਰ ਅਤੇ ਕਰਮਜੀਤ ਕੌਰ ਰੋਜ਼ਗਾਰ ਦਫਤਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਰਕਾਰ ਦਾ ਪਿਟ ਸਿਆਪਾ ਕੀਤਾ ਅਤੇ ਸਰਕਾਰ ਵਿਰੁੱਧ ਹੁੰਗਾਰਾ ਭਰਦੇ ਹੋਏ ਨਾਅਰੇਬਾਜੀ ਵੀ ਕੀਤੀ।ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁਲਾਜਮਾਂ ਪ੍ਰਤੀ ਸਰਕਾਰ ਦੀਆਂ ਮਾੜੀਆਂ ਕੁਰੀਤੀਆ ਬਾਰੇ ਜਾਣਕਾਰੀ ਮੁਹੱਈਆ ਕਰਵਾਈ।

ਇਸ ਮੌਕੇ ਵਾਟਰ ਸਪਲਾਈ ਵਿਭਾਗ ਤੋਂ ਸਾਇਨਾ ਸੇਤੀਆ ਵੱਲੋਂ ਦਿਵਿਆਂਗ ਹੋਣ ਦੇ ਬਾਵਜੂਦ ਵੀ ਸਰਕਾਰ ਵਿਚ ਲਗਾਏ ਧਰਨੇ ਵਿਚ ਸ਼ਮੂਲੀਅਤ ਵੀ ਕੀਤੀ ਜਾ ਰਹੀ ਹੈ ਤੇ ਹੜਤਾਲ ਵਿਚ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਆਗੂ ਰਵਿੰਦਰ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਿਖਿਆ ਵਿਭਾਗ ਵਿਜੈ ਗਗਨੇਜਾ ਵੱਲੋਂ ਆਪਣੇ ਸਟਾਫ ਸਮੇਤ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਵਿਰੁੱਧ ਗਜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਡੀ.ਸੀ.ਕੰਪਲੈਕਸ ਦੇ ਨਾਲ-ਨਾਲ ਤਹਿਸੀਲ ਕੰਪਲੈਕਸ ਅਤੇ ਹੋਰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਖੇਤੀਬਾੜੀ, ਖਜਾਨਾ ਵਿਭਾਗ, ਡੇਅਰੀ ਵਿਭਾਗ, ਸਿਖਿਆ ਵਿਭਾਗ, ਪਸ਼ੂ ਪਾਲਣ, ਐਕਸਾਈਜ਼ ਵਿਭਾਗ, ਪੈਨਸ਼ਨ ਵਿਭਾਗ, ਜਲ ਸਪਲਾਈ ਦੇ ਸਮੂਹ ਕਾਮੇ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਰਵਿੰਦਰ ਕੁਮਾਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਮੀਤ ਕੈਸ਼ੀਅਰ ਜਤਿੰਦਰ, ਮੀਤ ਪ੍ਰੈਸ ਸਕੱਤਰ ਸੁਮਿਤ ਕੁਮਾਰ, ਸਕੱਤਰ ਸੰਦੀਪ ਸਿੰਘ, ਅਜੈ ਕੰਬੋਜ਼, ਜ਼ਸਵਿੰਦਰ ਸਿੰਘ, ਅੰਕਿਤ ਕੁਮਾਰ, ਸੁਖਵਿੰਦਰ ਸਿੰਘ, ਮਨਤਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਸ਼ਰਮਾ, ਸੁਰਿੰਦਰ ਕੁਮਾਰ, ਗੁਰਮੀਤ ਕੁਮਾਰ ਪੰਚਾਇਤੀ ਰਾਜ, ਰਾਬਿਆ, ਪ੍ਰਦੀਪ ਸ਼ਰਮਾ, ਰਾਮ ਰਤਨ, ਰਾਕੇਸ਼, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਅਭਿਸ਼ੇਕ ਗੁਪਤਾ, ਪਰਮਜੀਤ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Spread the love