ਆਰਮੀ ਕੈਂਟ, ਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲਾ ਮਨਾਇਆ ਗਿਆ

Army Mela
ਆਰਮੀ ਕੈਂਟ, ਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲਾ ਮਨਾਇਆ ਗਿਆ

Sorry, this news is not available in your requested language. Please see here.

ਅੰਮ੍ਰਿਤਸਰ 3 ਨਵੰਬਰ 2021

ਰਕਾ” ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਸਹਿਕਾਰੀ ਅਦਾਰਾ ਹੈਜੋ ਤਕਰੀਬਨ 55 ਸਾਲਾਂ ਤੋਂ ਇਸ ਖਿੱਤੇ ਦੇ ਖਪਤਕਾਰਾਂ ਨੂੰ ਵਧੀਆ ਕੁਆਲਟੀ ਦੇ ਦੁੱਧ ਪਦਾਰਥ ਮੁੱਹਈਆ ਕਰਵਾ ਰਿਹਾ ਹੈ।ਵੇਰਕਾ ਬ੍ਰਾਂਡ ਦੇ ਦੁੱਧ ਪਦਾਰਥ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਰਾਜਾਂ ਵਿੱਚ ਬਹੁਤ ਮਕਬੂਲ ਹਨ ਅਤੇ ਵੇਰਕਾ ਘਿਉ ਪੂਰੇ ਦੇਸ਼ ਅਤੇ ਵਿਦੇਸ਼ਾ ਵਿੱਚ ਵੀ ਖਪਤਕਾਰਾ ਵੱਲੋਂ ਸਲਾਹਿਆ ਜਾਂਦਾ ਹੈ।ਵੇਰਕਾ ਵੱਲੋਂ ਪਹਿਲਾ ਵੀ ਕਈ ਕਿਸਮਾਂ ਦੇ ਦੁੱਧ ਅਤੇ ਦੁੱਧ ਪਦਾਰਥ ਲਾਂਚ ਕੀਤੇ ਗਏ।ਇਸ ਤੋਂ ਇਲਾਵਾ ਵੇਰਕਾ ਵੱਲੋਂ ਤਿਉਹਾਰਾ ਦੇ ਮੋਕੇ ਖਪਤਕਾਰਾ ਲਈ ਮਠਿਆਈ ਅਤੇ ਵੇਰਕਾ ਦੁੱਧ ਉਤਪਾਦਾਂ ਦੇ ਗਿਫਟ ਪੈਕ ਮੁਹੱਈਆਂ ਕਰਵਾਏ ਜਾਂਦੇ ਹਨ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ

ਮਿਤੀ 31.10.2021 ਤੋਂ ਲੈ ਕੇ ਮਿਤੀ 02.11.2021 ਤੱਕ ਆਰਮੀ ਕੈਂਟਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਵੇਰਕਾ ਦੁਆਰਾ ਤਿਆਰ ਮਿਲਕ ਕੇਕਖੀਰ ਪੀੳਆਈਸਕ੍ਰੀਮ ਅਤੇ ਮਿਠਾਈਆਂ ਦਾ ਸਟਾਲ ਲਗਾਇਆ ਗਿਆ।ਸਟਾਲ ਵਿੱਚ ਵੇਰਕਾ ਆਈਸਕ੍ਰੀਮ ਦੇ ਵੱਖਰੇ-ਵੱਖਰੇ ਵੈਰੀਐਂਟ ਜਿਵੇਕਿ ਸਟਰਾਅ ਬੇਰੀਚੋਕਲੇਟ ਕੋਨਕਾਜੂ ਅੰਜੀਰਅਫਗਾਨ ਡਰਾਈ ਫਰੂਟਵਨੀਲਾ ਆਈਸਕਰੀਮ ਆਦਿ ਲਗਾਈ ਗਈ।ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵੇਰਕਾ ਵੱਲੋ ਤਿਆਰ ਵੱਖ-ਵੱਖ ਕਿਸਮ ਦੀਆਂ ਮਿਠਾਈਆਂ ਜਿਵੇਕਿਮਾਂਹ ਦਾਲ ਪਿੰਨੀਸੋਨ ਪਾਪੜੀਕਾਜੂ ਪੰਜੀਰੀਕਾਜੂ ਪਿੰਨੀਕਾਜੂ ਬਰਫੀਮੋਤੀਚੂਰ ਲੱਡੂਢੋਡਾਨਵਰਤਨ ਲੱਡੂਦੇਸੀ ਪੇਡੂ ਬਰਫੀ ਬਰਾਉਨ ਪੇੜਾਕਰੀਮੀ ਬਰਫੀ ਅਤੇ ਹੋਰ ਮਿਠਾਈ ਦੇ ਵੱਖਰੇੇ ਵੱਖਰੇ ਵੇਰੀਐਂਟ ਸਟਾਲ ਵਿੱਚ ਲਗਾਏ ਗਏ। ਆਰਮੀ ਦੇ ਅਫਸਰਾ ਵੱਲੋਂ ਅਤੇ ਕੈਂਟ ਵਿੱਚ ਰਹਿੰਦੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੇਰਕਾ ਦੀ ਬਣੀ ਆਈਸਕ੍ਰੀਮ ਅਤੇ ਮਿਠਾਈਆਂ ਨੂੰ ਖੂਬ ਪਸੰਦ ਕੀਤਾ ਗਿਆ।ਕਮਾਡਿੰਗ ਅਫਸਰ ਸ੍ਰੀ ਅਮਿਤ ਅਗਰਵਾਲ ਜੀ ਵੱਲੋਂ ਇਸ ਮੋਕੇ ਤੇ ਵੇਰਕਾ ਵੱਲੋਂ ਆਰਮੀ ਕੈਂਟ ਵਿੱਚ ਚੱਲ ਰਹੇ ਮੇਲੇ ਵਿੱਚ ਸਟਾਲ ਲਗਾਏ ਜਾਣ ਲਈ ਧੰਨਵਾਦ ਕੀਤਾ ਅਤੇ ਵੇਰਕਾ ਦੀਆਂ ਬਣੀਆਂ ਮਿਠਾਈਆਂਆਈਸਕ੍ਰੀਮ ਅਤੇ ਵੇਰਕਾ ਦੇ ਬਣੇ ਹੋਰ ਦੁੱਧ ਪਦਾਰਥਾਂ ਦੀ ਪ੍ਰਸੰਸ਼ਾ ਕੀਤੀ।

ਇਸ ਮੌਕੇ ਤੇ ਬੋਲਦਿਆਂ ਸ. ਗੁਰਦੇਵ ਸਿੰਘਜਨਰਲ ਮੈਨੇਜਰ,  ਵੇਰਕਾ ਅੰਮ੍ਰਿਤਸਰ ਡੇਅਰੀ ਵਲੋ ਦੱਸਿਆ ਗਿਆ ਕਿ ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਵੇਰਕਾ ਸ਼ੁਰੂ ਤੋ ਹੀ ਭਾਰਤੀ ਸੈਨਾ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਕਰਦਾ ਆ ਰਿਹਾ ਹੈ।ਉਹਨਾ ਕਿਹਾ ਕਿ ਵੇਰਕਾ ਹਮੇਸ਼ਾ ਆਪਣੇ ਖਪਤਕਾਰਾਂ ਨੂੰ ਵਧੀਆਂ ਕੁਆਲਟੀ ਦੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆਂ ਕਰਵਾਉਣ ਲਈ ਵਚਨਬੰਧ ਹੈ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ.ਪ੍ਰੀਤਪਾਲ ਸਿੰਘ ਸਿਵੀਆਮੈਨੇਜਰ ਮਾਰਕੀਟਿੰਗਸ੍ਰੀ ਸਤਿੰਦਰ ਪ੍ਰਸ਼ਾਦਮੈਨੇਜਰ ਕੁਆਲਟੀ ਐਸੋਰੈਂਸਸ੍ਰੀ ਵਿਜੇ ਕੁਮਾਰ ਗੁਪਤਾ,  ਇੰਚਾਰਜ ਪ੍ਰੋਡਕਸ਼ਨਸ੍ਰੀ ਮੁਕੇਸ਼ ਅਸਰਾਨੀ ਡਿਪਟੀ ਮੈਨੇਜਰ ਮਾਰਕੀਟਿੰਗ ਆਦਿ ਮੋਜੂਦ ਸਨ।

ਕੈਪਸ਼ਨ– ਆਰਮੀ ਕੈਂਟਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲੇ ਦੀਆਂ ਤਸਵੀਰਾਂ

 

Spread the love