ਅੰਮ੍ਰਿਤਸਰ 5 ਨਵੰਬਰ 2021
ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲਾ੍ਹ ਰੈਡ ਕਰਾਸ ਸਸਾਇਟੀ ਨੇ ਅਤੇ ਡਾ: ਦਵਿੰਦਰ ਕੌਰ ਖਹਿਰਾ ਚੇਅਰਪਰਸਨ ਰੈਡ ਕਰਾਸ ਵਲੋ ਦਿਵਾਲੀ ਦੇ ਮੋਕੇੇ ਤੇ ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਸਪੈਸ਼ਲ ਬੱਚਿਆ ਦੇ ਨਾਲ ਦਿਵਾਲੀ ਮਨਾਈ ਗਈ । ਇਸ ਮੌਕੇ ਸ: ਖਹਿਰਾ ਅਤੇ ਡਾ: ਖਹਿਰਾ ਨੇ ਬੱਚਿਆਂ ਨੂੰ ਫਰੂਟ,ਗਿਫਟ ਅਤੇ ਹੋਰ ਖਾਣ ਦਾ ਸਮਾਨ ਦਿੱਤਾ। ਇਸ ਮੌਕੇ ਡਾ: ਦਵਿੰਦਰ ਕੌਰ ਖਹਿਰਾ ਨੇ ਸਪੈਸ਼ਲ ਬੱਚਿਆਂ ਨਾਲ ਮਿਲ ਕੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਸਟਾਫ,ਇੰਨਮੇਟਸ ਅਤੇ ਬੱਚਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਉਹ ਗਰੀਨ ਦਿਵਾਲੀ ਮਣਾਉਨ ਅਤੇ ਪਟਾਕੇ ਚਲਾਉਣ ਤੋ ਗੁਰੇਜ਼ ਕਰਨ ਤਾਂ ਜੋ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਇਸ ਮੌਕੇ ਸ: ਤਜਿੰਦਰ ਸਿੰਘ ਰਾਜਾ ਕਾਰਜਕਾਰੀ ਸਕੱਤਰ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ,ਸ: ਰਣਧੀਰ ਸਿੰਘ ਠਾਕੁਰ, ਸ਼੍ਰੀ ਸ਼ਿਸੂਪਾਲ ਤੋ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
ਕੈਪਸ਼ਨ: ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਅਤੇ ਡਾ: ਦਵਿੰਦਰ ਕੌਰ ਖਹਿਰਾ ਬੱਚਿਆਂ ਨੂੰ ਦਿਵਾਲੀ ਦੇ ਗਿਫਟ ਭੇਟ ਕਰਦੇ ਹੋਏ।