ਜਨਵਰੀ 2022 ਦੇ ਆਧਾਰ ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਪਣੀ ਵੋਟ ਜਰੂਰ ਬਣਾਵੇ-ਐਸ. ਡੀ. ਐਮ

Baljinder Singh Dhillon, SDM Nawanshahr
ਜਨਵਰੀ 2022 ਦੇ ਆਧਾਰ ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਪਣੀ ਵੋਟ ਜਰੂਰ ਬਣਾਵੇ-ਐਸ. ਡੀ. ਐਮ

Sorry, this news is not available in your requested language. Please see here.

ਨਵਾਂਸ਼ਹਿਰ, 5 ਨਵੰਬਰ 2021
ਉਪ ਮੰਡਲ ਮੈਜਿਸਟਰੇਟ-ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਵਾਂਸ਼ਹਿਰ ਬਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 01-01-2022 ਦੇ ਆਧਾਰ ਤੇ ਜਿਹਨਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਹਨਾਂ ਦੀ ਵੋਟ ਨਹੀ ਬਣੀ (ਭਾਵੇਂ ਉਹ ਟ੍ਰਾਂਸਜੈਡਰ,ਦਿਵਿਆਂਗ,ਭਾਰਤੀ ਪਾਸਪੋਰਟ ਧਾਰਕ ਐਨ ਼ਆਰ ਼ਆਈ, ਮਾਈਗ੍ਰੈਂਟ ਲੇਬਰ,ਨੌਜਵਾਨ ਹੋਣ) ਤਾਂ ਉਹ ਆਪਣੀ ਵੋਟ ਬਣਾ ਸਕਦੇ ਹਨ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ‘ਪੰਜਾਬੀ ਜਾਗਰਣ` ਦੇ ਸੰਪਾਦਕ ਦੀ ਮਾਤਾ ਦਲਜੀਤ ਕੌਰ ਦੇ ਦੇਹਾਂਤ`ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੋਣਕਾਰ ਗਜਹਤਵਞਖਛਅ ਅਫਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਟੋ ਵੋਟਰ  ਸੂਚੀਆਂ ਦੀ ਸਪੈਸ਼ਲ ਰਵੀਜਨ ਦਾ ਪ੍ਰੋਗਰਾਮ ਮਿਤੀ 01-11-2021 ਤੋਂ ਮਿਤੀ 30-11-2021 ਤੱਕ  ਕੀਤਾ ਜਾਣਾ ਹੈ ਅਤੇ ਪ੍ਰੋਗਰਾਮ ਅਨੁਸਾਰ ਨਿਸਚਿਤ ਮਿਤੀਆਂ 06-11-2021 (ਦਿਨ ਸਨੀਵਾਰ) 07-11-2021 (ਦਿਨ ਐਤਵਾਰ) ਅਤੇ ਮਿਤੀ 20-11-2021 (ਦਿਨ ਸ਼ਨੀਵਾਰ),21-11-2021 (ਦਿਨ ਐਤਵਾਰ) ਨੂੰ ਸਪੈਸ਼ਲ ਕੈਂਪ ਦੌਰਾਨ ਬੂਥ ਲੈਵਲ ਅਫਸਰਾਂ ਵਲੋ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਆਪਣੇ ਬੂਥਾਂ ਤੇ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਉਪ ਮੰਡਲ ਮੈਜਿਸਟਰੇਟ ਬਲਜਿੰਦਰ ਸਿੰਘ ਢਿੱਲੋਂ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਨੈ ਪੂਰੀ ਦੁਨੀਆ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ,ਜਿਸ ਤੋਂ ਹੁਣ ਰਾਹਤ ਮਿਲੀ ਹੈ ਪਰ ਭੀੜ ਵਿੱਚ ਜਾਣ ਤੋ ਪ੍ਰਹੇਜ਼ ਰੱਖਦਿਆਂ ,ਯੋਗ ਵਿਅਕਤੀ ਆਪਣੀ ਵੋਟ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ।ਉਹਨਾਂ ਕਿਹਾ ਕਿ ਜਿਹਨਾਂ ਵੋਟਰਾਂ ਦੇ ਵੇਰਵੇ ਵੋਟਰ ਸੂਚੀ ਵਿੱਚ ਗਲਤ ਹਨ (ਜਿਵੇ ਆਪਣਾ /ਪਿਤਾ ਦਾ ਨਾਮ,ਉਮਰ,ਪਤਾ,ਲਿੰਗ ਆਦਿ ) ਤਾਂ ਉਹ ਵੋਟਰ ਵੀ ਉਪਰੋਕਤ ਵੈਬਸਾਈਟ ਤੇ ਆਨਲਾਈਨ ਫਾਰਮ ਭਰਕੇ ਦਰੁਸਤ ਕਰਵਾ ਸਕਦੇ ਹਨ।ਉਹਨਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6 ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਫਾਰਮ ਨੰਬਰ 8 ਭਰਕੇ ਦੇ ਸਕਦਾ ਹੈ,ਦਾਅਵੇ ਅਤੇ ਇੰਤਰਾਜ ਨਾਲ ਸਬੰਧਤ ਫਾਰਮ (ਫਾਰਮ ਨੰਬਰ- 6, 6ਏ, 7, 8, 8ਏ) ਬੂਥ ਲੈਬਲ ਅਫਸਰ /ਚੋਣ ਰਜਿਸਟਰੇਸਨ ਅਫਸਰ/ਜਿਲਾ ਚੋਣ ਅਫਸਰ ਕੋਲੋ ਪ੍ਰਾਪਤ ਕੀਤੇ ਜਾ ਸਕਦੇ ਹਨ।ਇਸ ਤੋਂ ਇਲਾਵਾ ਇਹ ਫਾਰਮ ਉਕਤ ਵੈਬਸਾਈਟ ਤੇ ਵੀ ਉਪਲੱਬਧ ਹਨ।
ਉਹਨਾ ਕਿਹਾ ਕਿ ਦਿਵਿਆਂਗ ਵੋਟਰ ਆਨਲਾਈਨ ਨਵੀਂ ਵੋਟ ਅਪਲਾਈ ਕਰਦੇ ਸਮੇ ਫਾਰਮ ਵਿੱਚ ਆਪਣੀ ਸ਼ਰੁਣ ਕੈਟਾਗਰੀ ਦੀ ਂਮਬਛਅ ਜਰੂਰ ਭਰਨ ਤਾਂ ਜ਼ੋ ਚੋਣਾਂ ਸਮੇ ਭਾਰਤ ਚੋਣ ਕਮਿਸ਼ਨ ਵਲੋ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਮੁਹੱਇਆ ਕਰਵਾਇਆ ਜਾ ਸਕਣ।ਉਹਨਾਂ ਕਿਹਾ ਕਿ ਭਾਰਤੀ ਚੋਣ ਕਮਿਸਨ ਦੀ ਵੋਟਰ ਹੈਲਪ ਲਾਈਨ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨ ਲੋਡ ਕਰਕੇ ਉਪਰੋਕਤ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।ਇਸ ਤੋ ਇਲਾਵਾ ਵਧੇਰੇ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 1950 ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੀ ਨੈਤਿਕ ਜਿਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਜਰੂਰ ਬਣਾਵੇ,ਅਤੇ ਇਸ ਦਾ ਲਾਜ਼ਮੀ ਤਰੀਕੇ ਨਾਲ ਇਸਤੇਮਾਲ ਕਰਕੇ ਦੇਸ ਦੇ ਮਜਬੂਤ ਲੋਕਤੰਤਰ ਵਿੱਚ ਆਪਣਾ ਹਿੱਸਾ ਪਾਵੇ।ਇਸ ਲਈ ਉਹਨਾਂ ਦੁਬਾਰਾ ਅਪੀਲ ਕੀਤੀ ਕਿ ਜਿਹਨਾਂ ਨਾਗਰਿਕਾਂ ਦੀ ਵੋਟ ਨਹੀ ਬਣੀ ਉਹ ਆਪਣੀ ਵੋਟ ਜਰੂਰ ਬਨਵਾਉਣ।
ਫੋਟੋ     ਬਲਜਿੰਦਰ ਸਿੰਘ ਢਿੱਲੋਂ, ਐਸ ਡੀ ਐਮ ਨਵਾਂਸ਼ਹਿਰ।

Spread the love