ਲੋਕਾਂ ਨੂੰ ਏਡਜ਼ ਬਿਮਾਰੀ ਵਿਰੁੱਧ  ਜਾਗਰੂਕ ਕਰਨ ਲਈ ਵੈਨ ਰਵਾਨ2021

AIDS
ਲੋਕਾਂ ਨੂੰ ਏਡਜ਼ ਬਿਮਾਰੀ ਵਿਰੁੱਧ  ਜਾਗਰੂਕ ਕਰਨ ਲਈ ਵੈਨ ਰਵਾਨ2021

Sorry, this news is not available in your requested language. Please see here.

ਗੁਰਦਾਸਪੁਰ 8 ਨਵੰਬਰ 2021

ਡਾ.ਵਿਜੈ ਕੁਮਾਰ ਸਿਵਲ ਸਰਜਨ,ਗੁਰਦਾਸਪੁਰ ਜੀ ਨੇ ਪੰਜਾਬ ਸਟੇਟ ਏਡਜ਼   ਵਿਰੁੱਧ ਜਾਗਰੂਕ ਕਰਨ ਲਈ ਕੰਟਰੋਲ ਸੁਸਾਇਟੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਏਡਜ ਵੈਨ ਨੂੰ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਬੱਬਰੀ ਤੋਂ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਲੋਕਾਂ ਨੂੰ ਜਾਗਰੂੱਕ ਕਰਨ ਲਈ ਰਵਾਨਾ ਕੀਤਾ ਗਿਆ।

ਹੋਰ ਪੜ੍ਹੋ :-ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ

ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ.ਚੇਤਨਾ ਨੇ ਦੱਸਿਆ ਕਿ ਐਚ.ਆਈ.ਵੀ/ਏਡਜ਼ ਅਸਰੁੱਖਿਅਤ ਯੋਨ ਸਬੰਧਾਂ, ਸੂਈਆਂ ਅਤੇ ਸਰਿੰਜ਼ਾਂ ਦੀ ਸਾਝੀ ਵਰਤੋਂ ਆਈ.ਆਈ.ਵੀ. ਪ੍ਰਭਾਵਿਤ ਮਾਂ ਤੋਂ ਉਸਦੇ ਬੱਚੇ ਨੂੰ ਜਣੇਪੇ ਦੋਰਾਨ ਹੋ ਸਕਦਾ ਹੈ।ਐਚ.ਆਈ.ਵੀ./ਏਡਜ਼ ਪ੍ਰਭਾਵਿਤ ਵਿਅਕਤੀ ਨਾਲ ਹੱਥ ਮਿਲਾਉਣ ਨਾਲ ਜਾਂ ਨਾਲ ਬੈਠਣ ਨਾਲ ਨਹੀ ਫੈਲਦਾ, ਸ਼ੱਕੀ ਮਰੀਜ਼ਾਂ ਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜਲਦੀ ਇਲਾਜ਼ ਸ਼ੁਰੂ ਕੀਤਾ ਜਾ ਸਕੇ।ਇਸ ਮੋਕੇ ਡਾ.ਮੀਰਾ ਨੇ ਦੱਸਿਆ ਕਿ ਏਡਜ਼ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਨੁਕੜ ਨਾਟਕ ਰਾਹੀ ਜਾਗਰੂੱਕ ਵੀ ਕੀਤਾ ਜਾਵੇਗਾ।ਇਸ ਮੋਕੇ ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ , ਸਮੂਹ ਸਿਵਲ ਹਸਪਤਾਲ ਦਾ ਸਟਾਫ, ਅਤੇ ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਅਮਰਜੀਤ ਸਿੰਘ ਦਾਲਮ ਆਦਿ ਹਾਜ਼ਰ ਸਨ ।

Spread the love