ਬਿਜਲੀ ਨਿਗਮ ਦੀ ਫਾਜਿ਼ਲਕਾ ਡਵੀਜਨ ਵਿਚ 152 ਲੱਖ ਦੇ ਬਿਜਲੀ ਬਕਾਏ ਹੋਏ ਮੁਆਫ-ਵਿਧਾਇਕ ਘਬਾਇਆ

DAWINDER SINGH GHUBHAYA
ਬਿਜਲੀ ਨਿਗਮ ਦੀ ਫਾਜਿ਼ਲਕਾ ਡਵੀਜਨ ਵਿਚ 152 ਲੱਖ ਦੇ ਬਿਜਲੀ ਬਕਾਏ ਹੋਏ ਮੁਆਫ-ਵਿਧਾਇਕ ਘਬਾਇਆ

Sorry, this news is not available in your requested language. Please see here.

ਡਵੀਜਨ ਵਿਚ 1491 ਲੱਖ ਦੇ ਕੁੱਲ ਬਕਾਏ ਹੋਣਗੇ ਮੁਆਫ
ਪੰਜਾਬ ਸਰਕਾਰ ਦੇ ਫੈਸਲੇ ਨੇ ਬਿਜਲੀ ਉਪਭੋਗਤਾਵਾਂ ਨੂੰ ਦਿੱਤੀ ਵੱਡੀ ਰਾਹਤ

ਫਾਜਿ਼ਲਕਾ, 10 ਨਵੰਬਰ 2021

ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਬਿਜਲੀ ਦੇ ਬਕਾਏ ਦੇ ਬਿੱਲ ਮੁਆਫ ਕਰਨ ਦੇ ਐਲਾਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਫਾਜਿ਼ਲਕਾ ਜਿ਼ਲ੍ਹੇ ਅਧੀਨ ਪੰਜਾਬ ਰਾਜ ਬਿਜਲੀ ਨਿਗਮ ਦੀ ਫਾਜਿ਼ਲਕਾ ਡਵੀਜਨ ਵਿਚ ਹੀ ਹੁਣ ਤੱਕ 2302 ਉਪਭੋਗਤਾਵਾਂ ਦੇ 152.10 ਲੱਖ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕੀਤੇ ਜਾ ਚੁੱਕੇ ਹਨ।

ਹੋਰ ਪੜ੍ਹੋ :-ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਹੁੱਕਮ ਚੰਨੀ ਸਰਕਾਰ ਦਾ ਤੁਗ਼ਲਕੀ ਫ਼ੁਰਮਾਨ: ਹਰਪਾਲ ਸਿੰਘ ਚੀਮਾ

ਇਹ ਜਾਣਕਾਰੀ ਫਾ਼ਿਜਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਲਾਧੂਕਾ ਵਿਖੇ ਦੌਰੇ ਦੌਰਾਨ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਵੱਡੇ ਪੱਧਰ ਤੇ ਲੋਕਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦਰਾਂ ਜਿਆਦਾ ਹੋਣ ਕਾਰਨ ਅਤੇ ਪਿੱਛਲੇ ਸਾਲ ਕਰੋਨਾ ਕਾਰਨ ਲੱਗੇ  ਲਾਕਡਾਉਨ ਕਾਰਨ ਲੋਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਸੀ ਜਿਸ ਕਾਰਨ ਕਾਫੀ ਸਾਰੇ ਲੋਕਾਂ ਦੇ ਬਿੱਲ ਸਮੇਂ ਸਿਰ ਨਹੀਂ ਭਰੇ ਗੲੈ ਸਨ। ਇਸ ਕਾਰਨ ਲੋਕਾਂ ਦੀ ਮੁਸਕਿਲ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਨੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਉਪਭੋਗਤਾਵਾਂ ਦੇ ਬਕਾਇਆ ਬਿੱਲ ਮੁਆਫ ਕਰਨ ਦਾ ਫੈਸਲਾ ਕੀਤਾ ਸੀ।

ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਦੱਸਿਆ ਕਿ ਇਸ ਸਬੰਧੀ ਫਾਜਿ਼ਲਕਾ ਡਵੀਜਨ ਅਧੀਨ ਫਾਜਿ਼ਲਕਾ ਸ਼ਹਿਰ ਵਿਚ 517 ਉਪਭੋਗਤਾਵਾਂ ਦੇ 60.85 ਲੱਖ, ਸਬ ਅਰਬਨ ਸਬ ਡਵੀਜਨ ਵਿਚ 530 ਉਪਭੋਗਤਾਵਾਂ ਦੇ 22.11 ਲੱਖ, ਲਾਧੂਕਾ ਸਬ ਡਵੀਜਨ ਵਿਚ 645 ਉਪਭੋਗਤਾਵਾਂ ਦੇ 39.89 ਲੱਖ ਅਤੇ ਖੂਈਖੇੜਾ ਸਬ ਡਵੀਜਨ ਵਿਚ 610 ਉਪਭੋਗਤਾਵਾਂ ਦੇ 29.25 ਲੱਖ ਦੇ ਬਿੱਲਾਂ ਦੇ ਬਕਾਏ ਇਸ ਤੋਂ ਪਹਿਲਾਂ ਮੁਆਫ ਕੀਤੇ ਜਾ ਚੁੱਕੇ ਹਨ।

ਸ: ਘੁਬਾਇਆਂ ਨੇ ਦੱਸਿਆ ਇਸ ਲਈ ਬਿਜਲੀ ਨਿਗਮ ਨੂੰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰਵਾਏ ਜਾਣ ਜਿੰਨ੍ਹਾਂ ਦੇ ਕਿ ਬਕਾਏ ਖੜੇ ਹਨ ਤੇ ਜਲਦ ਤੋਂ ਜਲਦ ਸਾਰੇ ਬਕਾਏਦਾਰਾਂ ਦੇ ਖੜ੍ਹੇ ਬਕਾਏ ਮੁਆਫ ਕੀਤੇ ਜਾਣ।

ਉਨ੍ਹਾਂ ਨੇ ਦੱਸਿਆ ਕਿ ਫਾਜਿ਼ਲਕਾ ਡਵੀਜਨ ਵਿਚ ਕੁੱਲ 74678 ਘਰੇਲੂ ਬਿਜਲੀ ਖਪਤਕਾਰ ਹਨ ਜਿੰਨ੍ਹਾਂ ਵਿਚੋਂ 56908 ਦਾ ਬਿਜਲੀ ਲੋਡ 2 ਕਿਲੋਵਾਟ ਤੋਂ ਘੱਟ ਹੈ। ਇੰਨ੍ਹਾਂ ਵਿਚੋਂ 28924 ਅਜਿਹੇ ਉਪਭੋਗਤਾ ਹਨ ਜਿੰਨ੍ਹਾਂ ਵੱਲ 647 ਲੱਖ ਰੁੱਪਏ ਦੇ ਬਕਾਏ ਖੜੇ ਹਨ ਜਦ ਕਿ 9792 ਅਜਿਹੇ ਉਪਭੋਗਤਾ ਹਨ ਜਿੰਨ੍ਹਾਂ ਦੇ ਬਿੱਲ ਨਾ ਭਰੇ ਜਾਣ ਕਾਰਨ ਕੁਨੈਕਸ਼ਨ ਕੱਟੇ ਗਏ ਹਨ ਅਤੇ ਇੰਨ੍ਹਾਂ ਵੱਲ 844 ਲੱਖ ਰੁਪਏ ਦਾ ਬਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੱਟੇ ਕੁਨੈਕਸ਼ਨ ਦੀ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਦੁਬਾਰਾ ਜ਼ੋੜੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਲੱਗਣ ਵਾਲੇ ਕੈਂਪ ਵਿਚ ਬਕਾਏ ਦੀ ਮੁਆਫੀ ਲਈ ਫਾਰਮ ਜਰੂਰ ਭਰਨ।

Spread the love