ਅੰਮ੍ਰਿਤਸਰ 11 ਨਵੰਬਰ 2021
ਸ੍ਰੀ ਰਵਿੰਦਰ ਸਿੰਘ, ਕੈਂਪ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਏ.ਆਰ.ਓ. ਦੀ ਭਰਤੀ ਸਾਲ 2022 ਦੀ ਸ਼ੁਰੂ ਵਿੱਚ ਹੋਣ ਜਾ ਰਹੀ ਹੈ। ਇਸ ਭਰਤੀ ਰੈਲੀ ਲਈ ਯੁਵਕ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ ਸੀ-ਪਾਈਟ ਕੈਂਪ ਆਈ.ਟੀ.ਆਈ. ਰਣੀਕੇ, ਅੰਮ੍ਰਿਤਸਰ ਵਿਖੇ 15 ਨਵੰਬਰ ਤੋਂ ਪਹਿਲਾਂ ਰਜਿਸਟਰੇਸ਼ਨ ਲਈ ਆ ਸਕਦੇ ਹਨ।
ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ ਜਾਗਰੂਕਤਾ ਪਰੋਗਰਾਮ
ਟਰੇਨਿੰਗ 15 ਨਵੰਬਰ ਤੋਂ ਸ਼ੁਰੂ ਹੈ। ਯੁਵਕ ਆਪਣੇ ਅਸਲ ਸਾਰੇ ਸਰਟੀਫਿਕੇਟ ਨਾਲ ਲੈ ਕੇ ਆਉਣ। ਇਸ ਵਿੱਚ ਕੇਵਲ ਜਿਲ੍ਹਾ ਅੰਮ੍ਰਿਤਸਰ ਦੇ ਯੂਵਕ ਹੀ ਟਰੇਨਿੰਗ ਲੈ ਸਕਦੇ ਹਨ। ਯੁਵਕ ਘੱਟੋ ਘੱਟ 10ਵੀਂ, 45 ਪ੍ਰਤੀਸ਼ਤ ਅਕੰਾਂ ਨਾਲ ਪਾਸ ਹੋਵੇ। ਉਮਰ ਸਾਢੇ 17 ਸਾਲ ਤੋਂ 21 ਸਾਲ ਹੋਵੇ। ਯੁਵਕ ਤੋਂ ਕਿਸੇ ਕਿਸਮ ਦੀ ਫੀਸਲ ਨਹੀਂ ਲਈ ਜਾਵੇਗੀ। ਟਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਨਾਂ 98760-30372 ਅਤੇ 98154-79919 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।