ਡਾਕਟਰਾਂ ਵੱਲੋਂ ਕੀਤੀ ਖੋਜ ਤੇ ਦਿੱਤੇ ਸੁਝਾਅ ਮੇਰੇ ਸਿਰ ਮੱਥੇ
ਅੰਮ੍ਰਿਤਸਰ, 13 ਨਵੰਬਰ 2021
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਉਤਰੀ ਜੋਨ ਦੇ ਚਮੜੀ ਤੇ ਵੀ. ਡੀ. ਵਿਭਾਗ ਦੇ ਡਾਕਟਰਾਂ ਵੱਲੋਂ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਡਾਕਟਰਾਂ ਦੀ ਤਾਰੀਫ਼ ਕਰਦੇ ਕਿਹਾ ਕਿ ਕਾਨਫਰੰਸ ਵਿਚ ਡਾਕਟਰਾਂ ਵੱਲੋਂ ਜੋ ਵੀ ਖੋਜ ਤੇ ਸੁਝਾਅ ਸਾਨੂੰ ਮਿਲਣਗੇ, ਉਹ ਮੇਰੇ ਸਿਰ ਮੱਥੇ ਹਨ।
ਹੋਰ ਪੜ੍ਹੋ :-ਆਸ਼ੂ ਵੱਲੋਂ ਸ਼ੇਰਪੁਰ ਇਲਾਕੇ ‘ਚ 3.27 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ
ਉਨਾਂ ਕਿਹਾ ਕਿ ਗੁਰੂ ਨਗਰੀ ਦਾ ਇਹ ਇਤਹਾਸਕ ਕਾਲਜ ਖੋਜ ਕਾਰਜਾਂ ਦਾ ਧੁਰਾ ਰਿਹਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਦੇਸ਼ ਹੀ ਨਹੀਂ, ਵਿਦੇਸ਼ ਦੀ ਧਰਤੀ ਉਤੇ ਵੀ ਆਪਣਾ ਲੋਹਾ ਮਨਵਾਇਆ ਹੈ। ਸ੍ਰੀ ਵੇਰਕਾ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਮਗਰੋਂ ਪਹਿਲੀ ਵਾਰ ਡਾਕਟਰਾਂ ਦੀ ਇਹ ਕਾਨਫਰੰਸ ਹੋ ਰਹੀ ਹੈ, ਜਿਸ ਵਿਚ ਪੰਜਾਬ ਤੋਂ ਇਲਾਵਾ ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਡਾਕਟਰ ਵੀ ਭਾਗ ਲੈ ਰਹੇ ਹਨ। ਉਨਾਂ ਕਿਹਾ ਕਿ ਕੋਰੋਨਾ ਨਾਲ ਲੜਦੇ ਜਿੱਥੇ ਸਾਡੇ ਸਰੀਰ ਨੇ ਕਈ ਬਦਲਾਅ ਵੇਖੇ ਹਨ, ਉਥੇ ਡਾਕਟਰਾਂ ਨੂੰ ਵੀ ਨਵੇਂ-ਨਵੇਂ ਤਜ਼ਰਬੇ ਹੋਏ ਹਨ, ਸੋ ਇੰਨਾਂ ਦੀ ਕਾਨਫਰੰਸ ਵਿਚ ਇਹ ਚਰਚਾ ਹੋਵੇਗੀ, ਜੋ ਕਿ ਸਾਡੇ ਸਾਰਿਆਂ ਲਈ ਲਾਹੇਵੰਦ ਰਹੇਗੀ। ਡਾ ਵੇਰਕਾ ਨੇ ਕਾਨਫਰੰਸ ਵਿਚ ਡਾਕਟਰਾਂ ਨੂੰ ਜੀ ਆਇਆਂ ਕਹਿੰਦੇ ਮਨੁੱਖਤਾ ਦੀ ਭਲਾਈ ਲਈ ਸਦਾ ਕਾਰਜਸ਼ੀਲ ਰਹਿਣ ਦਾ ਸੱਦਾ ਦਿੰਦੇ ਕਿਹਾ ਕਿ ਤੁਸੀਂ ਨੇਕ ਨੀਅਤ ਨਾਲ ਕੰਮ ਕਰਦੇ ਰਹੋ ਹੋ, ਇਸ ਵਿਚ ਹੀ ਮਨੁੱਖਤਾ ਦੀ ਭਲਾਈ ਹੈ। ਇਸ ਮੌਕੇ ਹੋਰਨਾਂ ਤੋਂ ਇ੍ਰਲਾਵਾ ਡਾ ਬੀ ਐਸ ਵਾਲੀਆ, ਪਿੰਸੀਪਲ ਸ੍ਰੀ ਰਾਜੀਵ ਦੇਵਗਨ, ਡਾ. ਜੇ ਐਸ ਖੁੱਲਰ, ਡਾ ਕੰਵਰਦੀਪ ਸਿੰਘ, ਡਾ ਜੀ ਕੇ ਵਰਮਾ, ਡਾ ਤਜਿੰਦਰ ਸਿੰਘ, ਡਾ ਬੀ ਬੀ ਮਹਾਜਨ, ਡੀ ਐਸ ਕੇ ਮਲਹੋਤਰਾ, ਡਾ ਰਾਜੂ ਚੌਹਾਨ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
ਕੈਪਸ਼ਨ
ਡਾਕਟਰਾਂ ਦੀ ਕਾਨਫਰੰਸ ਦਾ ਉਦਘਾਟਨ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ।