ਫੀਲਡ ਅਫਸਰ ਦੀ ਅਸਾਮੀ ਲਈ ਇੰਟਰਵਿਊ ਅੱਜ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਬਰਨਾਲਾ, 15 ਨਵੰਬਰ 2021

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਕੈਪੀਟਲ ਟਰੱਸਟ ਕੰਪਨੀ ਨਾਲ ਤਾਲਮੇਲ ਕਰਕੇ 16 ਨਵੰਬਰ 2021 (ਦਿਨ ਮੰਗਲਵਾਰ) ਨੂੰ ਸਵੇਰੇ 11 ਵਜੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਫੀਲਡ ਅਫਸਰ ਦੀ ਅਸਾਮੀ ਲਈ ਇੰਟਰਵਿਊ ਨਿਸ਼ਚਿਤ ਕੀਤੀ ਗਈ ਹੈ।

ਹੋਰ ਪੜ੍ਹੋ :-ਜਾਗਰੂਕਤਾ  ਮੁਹਿੰਮ  ਪੈਨ  ਇੰਡੀਆਂ  ਦੇ ਸਮਾਪਤ ਸਮਾਰੋਹ ਦੇ ਸਬੰਧ ਵਿਚ ਜਿਲਾ ਕਾਨੂੰਨੀ  ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋ ਸਮਾਗਮ ਕਰਵਾਇਆ

ਇਸ ਸਬੰਧੀ ਜ਼ਿਲਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਫੀਲਡ ਅਫਸਰ  ਦੀ ਅਸਾਮੀ (ਸਿਰਫ ਲੜਕੇ) ਲਈ ਯੋਗਤਾ ਬਾਰਵੀਂ ਪਾਸ ਲੜਕੇ (ਫਰੈਸ਼ਰ ਅਤੇ ਤਜਰਬੇਕਾਰ ਦੋਵੇ) ਅਤੇ ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਆਪਣੇ ਪੜਾਈ ਦੇ ਸਾਰੇ ਸਰਟੀਫਿਕੇਟਾਂ ਦੇ ਨਾਲ ਡਰਾਈਵਿੰਗ ਲਾਈਸਂੈਸ, ਆਧਾਰ ਕਾਰਡ, ਪੈਨ ਕਾਰਡ ਅਤੇ ਰਿਜ਼ੂਅਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਪਹੁੰਚ ਕੇ ਆਪਣੀ ਇੰਟਰਵਿਊ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾਵੇ।

Spread the love