ਦੇਸ਼ ਦੇ ਰਾਖੇ ਫ਼ੋਜੀ ਵੀਰ ਕੌਮ ਦਾ ਹੁੰਦੇ ਹਨ ਸਰਮਾਇਆ: ਡਿਪਟੀ ਕਮਿਸ਼ਨਰ
ਫਾਜ਼ਿਲਕਾ 15 ਨਵੰਬਰ 2021
ਫਾਜ਼ਿਲਕਾ ਦੇ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਫਾਜ਼ਿਲਕਾ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ।ਇਹ ਵਿਕਾਸ ਕਾਰਜ ਤਿੰਨ ਕਰੋੜ ਪੈਂਠ ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣਗੇ।
ਵਿਧਾਇਕ ਸ. ਦਵਿੰਦਰ ਘੁਬਾਇਆ ਨੇ ਸ਼ਹੀਦੀ ਸਮਾਰਕ ਆਸਫ ਵਾਲਾ ਵਿਖੇ ਫ਼ੋਜੀਆ ਦੀ ਯਾਦਗਾਰੀ ਲਈ ਵਿਕਟਰੀ ਟਾਵਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਸ਼ਿਨਰ ਸ੍ਰੀਮਤੀ ਬਬੀਤਾ ਕਲੇਰ ਵੀ ਮੌਜੂਦ ਸਨ।ਉਨ੍ਹਾਂ ਦੱਸਿਆ ਕਿ ਇਹ ਟਾਵਰ 39 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਸਮਾਰਕ 1971 `ਚ ਹੋਈ ਹਿੰਦ ਪਾਕਿ ਦੀ ਲੜਾਈ `ਚ ਸ਼ਹੀਦ ਹੋਏ ਯੋਧਿਆਂ ਦੀ ਯਾਦਗਾਰ ਵਿਚ ਬਣਾਇਆ ਗਿਆ ਹੈ।
ਸ. ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਨ ਵਾਲੇ ਫ਼ੋਜੀ ਵੀਰਾਂ ਕਰਕੇ ਹੀ ਅਸੀਂ ਅਪਣੇ ਘਰਾ `ਚ ਆਰਾਮ ਨਾਲ ਸੁੱਖ ਦੀ ਨੀਂਦ ਲੈਂਦੇ ਹਾਂ।ਉਨ੍ਹਾਂ ਨੇ ਕਿਹਾ ਕਿ ਫ਼ੋਜੀ ਵੀਰਾ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਪਿੰਡ ਆਸਿਫ ਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਯਾਦਗਾਰੀ ਲਈ ਵਿਕਟਰੀ ਟਾਵਰ ਬਣਾਉਣ ਦਾ ਟੀਚਾ ਰੱਖਿਆ ਸੀ ਉਹ ਅੱਜ ਸ਼ੁਰੂ ਕੀਤਾ ਗਿਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਬੀਤਾ ਕਲੇਰ ਨੇ ਕਿਹਾ ਕਿ ਸਾਨੂੰ ਸ਼ਹੀਦਾ ਦੀਆ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਦਿਤੇ ਰਾਹਾਂ ਤੇ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸੁਰਮਾਇਆ ਹੁੰਦੇ ਹਨ। ਇਨ੍ਹਾਂ ਯੋਧਿਆਂ ਕਰਕੇ ਹੀ ਅਸੀਂ ਆਜਾਦ ਫਿਜ਼ਾ ਦਾ ਆਨੰਦ ਮਾਨਦੇ ਹਾਂ।
ਵਿਕਾਸ ਕੰਮਾਂ ਦੀ ਲੜੀ ਤਹਿਤ ਵਿਧਾਇਕ ਦਵਿੰਦਰ ਘੁਬਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੀ ਐਮ ਸੀ ਕਲੋਨੀ ਵਿਖੇ ਸੇਕਰਟ ਹਾਰਟ ਸਕੂਲ ਵਾਲੀ ਸੜਕ ਅਤੇ ਮਲੋਟ ਰੋਡ ਤੋ ਆਰਮੀ ਕੈਂਟ ਤੱਕ ਸੜਕ ਜੋ 10 ਫੁੱਟੀ ਸੀ, ਨੂੰ ਚੌੜਾ ਕਰਕੇ 18 ਫੁੱਟੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਦੀ ਵਾਲਾ ਪਿੱਥਾ ਵਿਖੇ ਇੱਕ ਕਿਲੋਮੀਟਰ ਸੜਕ ਨੂੰ ਵੀ 18 ਫੁੱਟੀ ਚੌੜਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿੰਡ ਲਾਧੂਕਾ ਤੋ ਗੁੱਦੜ ਭੈਣੀ ਤੱਕ ਕੱਚੀ ਸੜਕ ਨੂੰ ਪੀ ਸੀ ਪੱਕੀ ਸੜਕ ਜੋ 3 ਕਿਲੋਮੀਟਰ ਤੱਕ ਹੈ, ਅਹਿਲ ਬੋਦਲਾ ਦੀ ਫਿਰਨੀ ਅਤੇ ਫਤਿਹਗੜ੍ਹ ਪਿੰਡ ਤੋ ਢਾਣੀ ਮੱਖਨ ਸਿੰਘ ਤਕ ਕੱਚੀ ਸੜਕ ਨੂੰ ਪੱਕਾ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡਾਂ ਵਿਖੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਨੇ ਕਿਹਾ ਕਿ ਫਾਜ਼ਿਲਕਾ ਦੇ ਹਰੇਕ ਵਾਰਡ ਚ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਮੱਤ ਭੇਦ ਵਿਕਾਸ ਦੇ ਕੰਮ ਚੱਲ ਰਹੇ ਹਨ।
ਇਸ ਮੌਕੇ ਸ਼੍ਰੀ ਪ੍ਰੇਮ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ ਮਿਸ਼ਨ ਫਤਹਿ 2022, ਦਵਿੰਦਰ ਕੁਮਾਰ ਸਚਦੇਵਾ ਪ੍ਰਧਾਨ ਆੜਤੀ ਯੂਨੀਅਨ, ਮਨੀਸ਼ ਕਟਾਰੀਆ ਸੀਨੀਅਰ ਨੇਤਾ ਕਾਂਗਰਸ ਪਾਰਟੀ, ਪਾਲ ਚੰਦ ਵਰਮਾ ਐਮ ਸੀ, ਅਸ਼ਵਨੀ ਕੁਮਾਰ ਐਮ ਸੀ, ਜਗਦੀਸ਼ ਕੁਮਾਰ ਬਜਾਜ, ਜਗਦੀਸ਼ ਕੁਮਾਰ ਬੱਸ ਵਾਲਾ, ਬੀਬਾ ਬਲਜਿੰਦਰ ਕੁੱਕੜ ਜੀ ਪੰਜਾਬ ਸਕੱਤਰ ਮਹਿਲਾ ਵਿੰਗ ਕਾਂਗਰਸ ਪਾਰਟੀ, ਸਰਪੰਚ ਗੁਰਜੀਤ ਸਿੰਘ , ਸਰਪੰਚ ਮਨਦੀਪ ਸਿੰਘ, ਪ੍ਰੇਮ ਸਿੰਘ ਸਰਪੰਚ, ਜੋਗਿੰਦਰ ਸਿੰਘ, ਪਾਲ ਚੰਦ ਵਰਮਾ ਐਮ ਸੀ ਸਰਪੰਚ ਸੰਜੇ ਨੈਣ, ਸ਼ਾਮ ਲਾਲ ਗਾਂਧੀ, ਸਰਪੰਚ ਬਲਜੀਤ ਸਿੰਘ, ਸਰਪੰਚ ਪਰਮਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਬਲਵਿੰਦਰ ਸਿੰਘ ਸਰਪੰਚ, ਜੋਗਿੰਦਰ ਪਾਲ ਗੁਲਾਬੀ ਕੰਬੋਜ ਸਰਪੰਚ, ਬਖਸ਼ੀਸ਼ ਸਿੰਘ ਸਰਪੰਚ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਰਾਹੁਲ ਕੁੱਕੜ, ਹਰਬੰਸ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ, ਸੰਤੋਖ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ