ਬਰਨਾਲਾ, 16 ਨਵੰਬਰ 2021
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਆਈਸੀਆਈਸੀਆਈ ਬੈਂਕ ਨਾਲ ਰਾਬਤਾ ਬਣਾ ਕੇ 17 ਨਵੰਬਰ 2021 (ਦਿਨ ਬੁੱਧਵਾਰ) ਨੂੰ ਸਵੇਰੇ 11:30 ਵਜੇ ਸੇਲਜ਼ ਅਫਸਰ ਦੀ ਅਸਾਮੀ ਲਈ ਆਨਲਾਈਨ ਜ਼ੂਮ ਐਪ ਰਾਹੀਂ ਇੰਟਰਵਿਊ ਲਈ ਜਾਵੇਗੀ।
ਹੋਰ ਪੜ੍ਹੋ :-ਦੇਸ਼ ਦੇ ਕਿਸਾਨਾਂ ਦੀ ਹੋਈ ਜਿੱਤ : ਡਾ. ਅਮਰ ਸਿੰਘ
ਇਸ ਸਬੰਧੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਆਈਸੀਆਈਸੀਆਈ ਬੈਂਕ ਵੱਲੋਂ ਸੇਲਜ਼ ਅਫਸਰ ਦੀ ਅਸਾਮੀ ਲਈ (ਮੇਲ, ਫੀਮੇਲ ਦੋਵੇਂ) ਗ੍ਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀ ਜਿਨਾਂ ਦੀ ਉਮਰ 18 ਤੋਂ 26 ਸਾਲ ਹੋਵੇ, ਦੀ ਇੰਟਰਵਿਊ ਲਈ ਜਾਵੇਗੀ। ਚਾਹਵਾਨ ਉਮੀਦਵਾਰ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਆਪਣੀ ਇੰਟਰਵਿਊ ਦੇ ਸਕਦੇ ਹਨ।