ਅੰਮ੍ਰਿਤਸਰ 15 ਨਵੰਬਰ, 2021
ਮੁੱਖ ਚੋਣ ਅਫ਼ਸਰ,ਪੰਜਾਬ ਚੰਡੀਗੜ੍ਹ ਵੱਲੋ ਲੋਕਾਂ ਦੀ ਚੋਣਾ ਵਿੱਚ ਭਾਗੀਦਾਰੀ ਵਧਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਸਵੀਪ ਉਪਰਾਲਿਆਂ ਤਹਿਤ ਮਿਤੀ-28-08-2021 ਨੂੰ ਰਾਜ ਪੱਧਰੀ ਆਨ-ਲਾਈਨ ਕੁਇਜ ਮੁਕਾਬਲਾ ਕਰਵਾਇਆ ਗਿਆ ਸੀ। ਇਹ ਮੁਕਾਬਲੇ ਜਿਲ੍ਹਾ ਪੱਧਰ ਤੇ ਜੇਤੂ ਬੂਥ ਲੈਵਲ ਅਫ਼ਸਰਾਂ ਵਿਚਾਲੇ ਸਟੇਟ ਲੈਵਲ ਤੇ ਕਰਵਾਏ ਗਏ।
ਹੋਰ ਪੜ੍ਹੋ :-ਅਰਵਿੰਦ ਕੇਜਰੀਵਾਲ ਦਾ ‘ਮਿਸ਼ਨ ਪੰਜਾਬ’ ਦੌਰਾ ਹੁਣ 22 ਨਵੰਬਰ ਤੋਂ
ਜਿਲ੍ਹਾ ਅੰਮ੍ਰਿਤਸਰ ਤੋਂ ਵਿਧਾਨ ਸਭਾ ਹਲਕਾ 11-ਅਜਨਾਲਾ ਤੋ ਸ੍ਰੀ ਪਰਕਾਸ਼ ਚੰਦ, 12-ਰਾਜਾਸਾਂਸੀ ਤੋ ਸ੍ਰੀ ਰਨਬੀਰ ਸਿੰਘ, 13-ਮਜੀਠਾ ਤੋਂ ਸ੍ਰੀ ਸੁਧੀਰ ਗੁਪਤਾ, 14-ਜੰਡਿਆਲਾ ਤੋਂ ਸ੍ਰੀ ਮਨੋਜ ਕੁਮਾਰ, 15 ਅਂਮ੍ਰਿਤਸਰ ਉੱਤਰੀ ਤੋਂ ਸ੍ਰੀ ਮਨਦੀਪ, 16-ਅੰਮ੍ਰਿਤਸਰ ਪੱਛਮੀ ਤੋਂ ਸ੍ਰੀ ਮਤੀ ਗੁਰਮੀਤ ਕੌਰ, ਸ੍ਰੀ ਮਤੀ ਮਨਦੀਪ ਕੌਰ ਅਤੇ ਰਜਨੀ ਬਾਲਾ, 17-ਅੰਮ੍ਰਿਤਸਰ ਕੇਂਦਰੀ ਤੋ ਸ੍ਰੀ ਕਿਸ਼ੌਰ ਕੁਮਾਰ, 18-ਅੰਮ੍ਰਿਤਸਰ ਪੂਰਬੀ ਤੋਂ ਸ੍ਰੀ ਰਾਹੁਲ, 19-ਅੰਮ੍ਰਿਤਸਰ ਦੱਖਣੀ ਤੋਂ ਸ੍ਰੀ ਜਤਿੰਦਰ ਸਿੰਘ, ਅਤੇ 20-ਅਟਾਰੀ ਤੋਂ ਸ੍ਰੀ ਮਾਹਾਬੀਂਰ ਸਿੰਘ ਨੇ ਹਿੱਸਾ ਲਿਆ। ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਇਹਨ੍ਹਾਂ ਬੀ.ਐਲ.ਓਜ ਦੀ ਵਧੀਆਂ ਕਾਰਗੁਜਾਰੀ ਲਈ ਪ੍ਰੇਰਿਤ ਕਰਦੇ ਹੋਏ ਅੱਜ ਮਿਤੀ 15-11-2021 ਨੂੰ ਸਰਟੀਫਿਕੇਟ ਆਫ ਐਕਨਾਲਜਮੈਂਟ ਭੇਂਟ ਕੀਤੇ ਗਏ। ਇਸ ਮੌਕੇ ਤੇ ਚੋਣ ਤਹਿਸੀਲਦਾਰ ਸ੍ਰ ਰਜਿੰਦਰ ਸਿੰਘ, ਸ੍ਰੀ ਅਰਮਿੰਦਰ ਸਿੰਘ, ਸ੍ਰੀ ਸੌਰਭ ਖੋਸਲਾ, ਸ੍ਰੀ ਮਤੀ ਸੋਨੀਆ ਮੌਜੂਦ ਸਨ।
ਕੈਪਸ਼ਨ : ਚੋਣ ਤਹਿਸੀਲਦਾਰ ਸ੍ਰ ਰਜਿੰਦਰ ਸਿੰਘ ਜੇਤੂਆਂ ਨੂੰ ਸਰਟੀਫਿਕੇਟ ਵੰਡਦੇ ਹੋਏ।