ਗੁਰਦਾਸਪੁਰ, 22 ਨਵੰਬਰ 2021
ਸ੍ਰੀਮਤੀ ਸਹਿਲਾ ਕਾਦਰੀ , ਚੇਅਰਪਰਸ਼ਨ , ਜਿਲ੍ਹਾ ਬਾਲ ਭਲਾਈ ਕੌਸ਼ਲ ਗੁਰਦਾਸਪੁਰ ਜੋ ਕਿ ਬੱਚਿਆ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਯਤਨ ਕਰ ਰਹੇ ਹਨ , ਜਿੰਨ੍ਹਾ ਦੀ ਨਿਗਰਾਨੀ ਹੇਠ ਬੀਤੇ ਦਿਨੀ ਜਿਲਾ ਬਾਲ ਦਿਵਸ ਸਮਾਰੋਹ ਐਚ ਆਰ ਏ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਇਆ ਗਿਆ ਸੀ ।
ਹੋਰ ਪੜ੍ਹੋ :-ਸਵੱਛ ਸਰਵੇਖਣ-2021 ਤਹਿਤ ਰੂਪਨਗਰ ਨੇ ਉੱਤਰੀ ਭਾਰਤ ਵਿੱਚ 12ਵਾਂ ਸਥਾਨ ਹਾਸਲ ਕੀਤਾ
ਜਿਲ੍ਹਾ ਭਲਾਈ ਕੌਸ਼ਲ ਗੁਰਦਾਸਪੁਰ ਵੱਲੋ ਨਿਯੁਕਤ ਕੀਤੇ ਨੋਡਲ ਅਫਸਰ ਸ੍ਰੀ ਪਰਮਿੰਦਰ ਸਿੰਘ ਸੈਣੀ ( ਸਟੇਟ ਐਵਾਰਡੀ ) ਅਤੇ ਸੁਖਬੀਰ ਕੌਰ ( ਸਟੇਟ ਅਵਾਰਡੀ ) ਵੱਲੋ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਰਾਜ ਪੱਧਰ ਤੇ ਬੱਚੇ ਭੇਜਣ ਲਈ ਚੌਣ ਕੀਤੀ ਗਈ । ਜਿਸ ਦੇ ਸਦਕੇ ਵਜੋ ਇਸ ਕੌਸਲ ਨੂੰ ਟਰਾਫੀ ਵੀ ਮਿਲੀ । ਪਹਿਲੇ , ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਡਿਪਟੀ ਕਮਿਸਨਰ ਜੁਨਾਬ ਮੁਹੰਮਦ ਇਸਫਾਕ ਗੁਰਦਾਸਪੁਰ ਵੱਲੋ ਰਾਜ ਪੱਧਰੀ ਬਾਲ ਦਿਵਸ ਵਿੱਚ ਹਿੱਸਾ ਲੈਣ ਲਈ ਮੋਗਾ ਭੇਜਿਆ ਗਿਆ ।
ਮੋਗੇ ਵਿਖੇ ਖਿਚਲੂ ਸਕੂਲ ਵਿੱਚ ਹੋਏ ਭਾਸ਼ਣ , ਸਕਿਟ ਅਤੇ ਲੇਖ ਰਚਨਾ ਮੁਕਾਬਲਿਆ ਵਿੱਚ ਗੁਰਦਾਸਪੁਰ ਜਿਲ੍ਹੇ ਤੋ ਗਏ ਬੱਚਿਆ ਨੇ ਜਿੱਤ ਹਾਸਲ ਕੀਤੀ । ਜਿਸ ਵਿੱਚ ਲਿਟਲ ਫਲਾਵਰ ਸਕੂਲ ਤੋ ਵਰਦਾਨ ਮੁਹਾਜਨ ਨੇ ਭਾਸ਼ਣ , ਪ੍ਰੀਤ ਯੋਗਿਤਾ ਵਿੱਚ ਦੂਜਾ ਸਥਾਨ , ਲਖ ਰਚਨਾ ਵਿੱਚ ਕੌਮਲ ਪ੍ਰੀਤ ਕੌਰ ਨੇ ਤੀਜਾ ਸਥਾਨ , ਸਕੀਟ ਮੁਕਾਬਲੇ ਵਿੱਖ ਮਲੋਨੀਅਮ ਸਕੂਲ ਬਟਾਲਾ , (ਗੁਰਨਾਜ , ਮਨਨਤ ਦੀਪ ਕੌਰ , ਬਿਕਰਮਜੀਤ ਸਿੰਘ ਜੱਸਮੀਨ) ਨੇ ਪਹਿਲਾ ਸਥਾਨ ਹਾਸਲ ਕੀਤਾ ।
ਇਸ ਮੌਕੇ ਤੇ 2018 ਵਿੱਚ ਹੋਏ ਰਾਜ ਪੱਧਰੀ ਬਾਲ ਦਿਵਸ ਸਮਾਗਮ ਦੌਰਾਨ , ਇਸ ਜਿਲ੍ਹੇ ਦੀ ਅਪਾਹਿਜ ਕੁਮਾਰੀ ਕਾਜਲ ਨੂੰ ਰਾਸਟਰ ਪੱਧਰੀ ਅਤੇ ਪੱਟੀਗ ਮੁਕਾਬਾਲਾ ਵਿੱਚ ਦੂਜਾ ਸਥਾਨ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਗਿਆ । ਰੋਮੇਸ਼ ਮਹਾਜਨ , ਨੈਸ਼ਨਲ ਐਵਾਰਡੀ , ਸਕੱਤਰ , ਬਾਲ ਭਲਾਈ ਕੌਸ਼ਲ , ਗੁਰਦਾਸਪੁਰ ਵੱਲੋ ਜਿਲ੍ਹੇ ਦਾ ਮਾਨ ਵਧਾਉਣ ਵਾਲੇ ਬੱਚਿਆਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰਨ ਲਈ ਜਿਲ੍ਹਾ ਪ੍ਰਸਾਸਨ ਨੂੰ ਅਪੀਲ ਕੀਤੀ ਹੈ ।