ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਨੂੰ ਨਜਿੱਠਣ ਦੇ ਨਾਲ ਅਚਵੀਰਜ਼ ਪ੍ਰੋਗਰਾਮ ਕਰਵਾਉਣਾ ਸ਼ਲਾਘਾਯੋਗ ਕਦਮ-ਸ੍ਰੀਮਤੀ ਜਯੋਤੀ ਸ਼ੇਖਾਵਤ
ਗੁਰਦਾਸਪੁਰ, 13 ਸਤੰਬਰ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪਹਿਲਕਦਮੀ ਸਦਕਾ ਜ਼ਿਲ•ਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ ਅੱਠਵੇਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅੱਜ ਦੇ ਪ੍ਰੋਗਰਾਮ ਵਿਚ ਸ੍ਰੀਮਤੀ ਜਯੋਤੀ ਸ਼ੇਖਾਵਤ ਧਰਮਪਤਨੀ ਬ੍ਰਿਗੇਡੀਅਰ ਐਸ.ਐਸ. ਸ਼ੇਖਾਵਤ, ਸਟੇਸ਼ਨ ਕਮਾਂਡਰ, ਤਿੱਬੜੀ ਕੈਂਟ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ੍ਰੀਮਤੀ ਸਾਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਹਰਦੀਪ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਸ), ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਵੀਡੀਓ ਕਾਨਫਰੰਸ ਜਰੀਏ ਅਚੀਵਰਜ਼ ਪ੍ਰੋਗਰਾਮ ਦੌਰਾਨ ਸ੍ਰੀਮਤੀ ਜਯੋਤੀ ਸ਼ੇਖਾਵਤ ਨੇ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਨਜਿੱਠਣ ਦੇ ਨਾਲ ਲੋਕਾਂ ਨੂੰ ਜ਼ਿਲੇ ਗੁਰਦਾਸਪੁਰ ਦੇ ਅਚੀਵਰਜ, ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲ•ਾਂ ਮਾਰੀਆਂ ਹਨ, ਨਾਲ ਰੂਬਰੂ ਕਰਵਾਉਣਾ, ਉਸਾਰੂ ਅਤੇ ਸਕਾਰਾਤਮਕ ਭਾਵਨਾ ਨੂੰ ਦਰਸਾਉਂਦਾ ਹੈ। ਉਨਾਂ ਅਚਵੀਰਜ਼ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਜਰੀਏ , ਜ਼ਿਲੇ ਦੀ ਨੌਜਵਾਨ ਪੀੜ•ੀ ਨੂੰ ਅੱਗੇ ਵੱਧਣ ਲਈ ਬਹੁਤ ਊਰਜਾ ਮਿਲੇਗੀ। ਉਨਾਂ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਹਾਂਪੱਖੀ ਸੋਚ ਅਤੇ ਵਿਵਹਾਰ ਨਾਲ ਅਸੀਂ ਹਰ ਮੰਜ਼ਿਲ ਸਰ ਕਰ ਸਕਦੇ ਹਾਂ।
ਇਸ ਮੌਕੇ ਸ੍ਰੀਮਤੀ ਸਾਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਨੇ ਅਚੀਵਰਜ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਗੁਰਦਾਸਪੁਰ ਵਾਸੀਆਂ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਜ਼ਿਲੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨਾਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ, ਮਿਹਨਤ ਤੇ ਲਗਨ ਨਾਲ ਕੀਤਾ ਹਰ ਕੰਮ ਸਫਲਤਾ ਵੱਲ ਜਾਂਦਾ ਹੈ ਅਤੇ ਇਸ ਦੀ ਮਿਸਾਲ ਜ਼ਿਲ•ਾ ਗੁਰਦਾਸਪੁਰ ਦੇ ਅਚੀਵਰਜ਼ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅਚੀਵਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਅਚੀਵਰਜ਼ ਨੇ ਹਰ ਖੇਤਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕਰਕੇ , ਜ਼ਿਲੇ ਦਾ ਨਾਂਅ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨਾਂ ਵਿਚ ਜ਼ਿਲੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਤਿਆਰੀ ਕੀਤੀ ਜਾਵੇਗੀ, ਜੋ 26 ਜਨਵਰੀ 2020 ਨੂੰ ਰਿਲੀਜ਼ ਕੀਤੀ ਜਾਵੇਗੀ, ਜੋ ਨੌਜਵਾਨ ਪੀੜ•ੀ ਲਈ ਮਾਰਗਦਰਸ਼ਕ ਬਣੇਗੀ।
ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਮੇਜਰ (ਡਾ.) ਅਮਿਤ ਮਹਾਜਨ ਪੀ.ਸੀ.ਐਸ, ਜੋ ਗੀਤਾ ਭਵਨ ਗੁਰਦਾਸਪੁਰ ਦੇ ਵਾਸੀ ਹਨ ਨੇ ਦੱਸਿਆ ਕਿ ਉਨਾਂ ਦੱਸਵੀਂ ਜਮਾਤ ਧੰਨਦੇਵੀ ਸਸਸਕੂਲ ਗੁਰਦਾਸਪੁਰ ਤੋਂ ਪਾਸ ਕੀਤੀ। ਪੰਜਾਬ ਐਗਲੀਕਲਚਰ ਯੂਨੀਵਰਸਿਟੀ ਤੋਂ ਬੀ.ਐਸ ਵੈਟਰਨਰੀ ਪਾਸ ਕੀਤੀ। ਉਨਾਂ ਦੱਸਿਆ ਕਿ 2004 ਤੋ ਲੈ ਕੇ 2012 ਤਕ ਭਾਰਤੀ ਫੌਜ ਵਿਚ ਕਮਿਸਨਡ ਅਫਸਰ ਵਜੋ ਸੇਵਾਵਾ ਨਿਭਾਈਆ। ਆਰਮੀ ਵਿਚ ਸਰਵਿਸ ਦੌਰਾਨ ਹੀ ਸਿਵਲ ਸਰਵਿਸਜ਼ ਪ੍ਰੀਖੀਆ ਪਾਸ ਕੀਤੀ ਤੇ 2012 ਵਿਚ ਪੀ ਸੀ ਐਸ ਜੁਆਇਨ ਕੀਤੀ। ਪਹਿਲੀ ਪੋਸਟਿੰਗ ਸਹਾਇਕ ਕਮਿਸ਼ਨਰ (ਜ)ਬਰਨਾਲਾ ਵਿਖੇ ਤੇ ਦੂਸਰੀ ਪੋਸਟਿੰਗ ਗਰਦਾਸਪੁਰ ਜਿਲ•ੇ ਵਿਚ ਸਹਾਇਕ ਕਮਿਸ਼ਨਰ (ਜ) ਵਜੋ ਹੋਈ। ਬਠਿੰਡਾ ਵਿਖੇ ਪੁਡਾ ਆਫੀਸਰ ਵਜੋ ਸੇਵਾਵਾ ਨਿਭਾਈਆ। ਉਪਰੰਤ ਐਸ ਡੀ ਐਮ ਪਠਾਨਕੋਟ ਸੇਵਾਵਾ ਦੇਣ ਉਪਰੰਤ ਹੁਣ ਹੁਸ਼ਿਆਰਪੁਰ ਵਿਖੇ ਐਸ ਡੀ ਐਮ ਵਜ•ੋ ਸੇਵਾਵਾ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਧਰਮਪਤਨੀ ਡਾ: ਮਧੂ ਬਾਲਾ ਮਹਾਜਨ ਵੈਟਰਨਰੀ ਅਫਸਰ ਵਜੋ ਸੇਵਾਵਾ ਨਿਭਾ ਰਹੇ ਹਨ। ਦੋ ਪੁੱਤਰ ਹਨ, ਜਿਨਾ ਵਿਚ ਵੱਡਾ ਬੇਟਾ ਰਾਸ਼ਟਰੀਆ ਇਡੀਅਨ ਮਿਲਟਰੀ ਵਿਚ ਪੜ ਰਿਹਾ ਹੈ ਅਤੇ ਛੋਟਾ ਪੁੱਤਰ 5ਵੀ. ਜਮਾਤ ਵਿਚ ਪੜ• ਰਿਹਾ ਹੈ।ਉਨਾਂ ਕਿਹਾ ਕਿ ਉਨਾਂ ਅੱਠ ਸਾਲ ਫੋਜ ਵਿਚ ਸੇਵਾ ਕੀਤੀ ਅਤੇ ਹੁਣ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਦੋਵਾਂ ਖੇਤਰਾਂ ਵਿਚ ‘ਵਰਕ ਕਲਚਰ’ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਉਨਾਂ ਕਿਹਾ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਮਿਹਨਤ, ਲਗਨ ਤੇ ਦ੍ਰਿੜ ਸ਼ਕਤੀ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਸੁਪਨੇ ਨੂੰ ਸਕਾਰ ਕਰਨ ਲਈ ਪੂਰੀ ਮਿਹਨਤ ਨਾਲ ਅੱਗੇ ਵੱਧਣਾ ਚਾਹੀਦਾ ਹੈ।
ਇਸ ਮੌਕੇ ਦੂਸਰੇ ਅਚੀਵਰਜ਼ ਜਤਿਨ, ਜੋ ਸੰਗਲਪੁਰ ਰੋਡ, ਗੁਰਦਾਸਪੁਰ ਦਾ ਵਸਨੀਕ ਹੈ । ਉਸਨੇ ਦੱਸਿਆ ਕਿ ਉਸਨੇ 10ਵੀ ਜਮਾਤ ਜੀਆ ਲਾਲ ਮਿੱਤਲ ਡੀ ਏ ਵੀ ਪਬਲਿਕ ਸਕੂਲ ਗੁਰਦਾਸਪੁਰ ਤੋ ਪਾਸ ਕੀਤੀ।12ਵੀ ਜਮਾਤ ਵਿਚ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ 93.33 ਫੀਸਦੀ ਅੰਕ ਲੈ ਕੇ ਪਾਸ ਕੀਤੀ। ਉਪਰੰਤ ਆਈ ਟੀ ਆਈ ਰੁੜਕੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜੀਨਰਿੰਗ ਦੀ ਡਿਗਰੀ ਕਰ ਰਿਹਾ ਹੈ।ਉਸਨੇ ਆਪਣੇ ਮਿਹਨਤ ਬਾਰੇ ਦੱਸਿਆ ਕਿ ਇਕ ਚੀਜ਼ ਉੱਪਰ ਫੋਕਸ ਕਰਨਾ ਚਾਹੀਦਾ ਹੈ। ਰੈਗੂਲਰ ਪੜ•ਾਈ ਕਰਨੀ ਚਾਹੀਦੀ ਹੈ। ਉਚੇਰੀ ਸਿੱਖਿਆ ਲਈ ਆਨਲਾਈਨ ਕੋਚਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸੈਲਫ ਸਟੱਡੀ ਬਹੁਤ ਜਰੂਰੀ ਹੈ।
ਤੀਸਰੇ ਅਚਵੀਰਜ਼ ਸੁਖਮਨਪ੍ਰੀਤ ਸਿੰਘ, ਜੋ ਪਿੰਡ ਜਹਾਦਪੁਰ,ਨੇੜੇ ਬਟਾਲਾ ਦਾ ਵਸਨੀਕ ਹੈ। ਉਸਨੇ ਦੱਸਿਆ ਕਿ 10ਵੀਂਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਸਰਜਾ (ਬਟਾਲਾ) ਤੋ ਪਾਸ ਕੀਤੀ । 10ਵੀਂ ਵਿਚ ਐਵਰੇਜ ਅੰਕ ਆਉਣ ਕਰਕੇ, ਮੈਨੂੰ ਸਲਾਹ ਦਿੱਤੀ ਗਈ ਕਿ ਉਹ 11ਵੀਂ ਦੀ ਪੜ•ਾਈ ਲਈ ਪ੍ਰਾਈਵੇਟ ਸਕੂਲ ਵਿਚ ਦਾਖਲਾ ਲਵੇ। ਪਰ ਉਸਨੇ ਇਨਕਾਰ ਕਰ ਦਿੱਤਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਚ 11ਵੀਂ ਵਿਚ ਦਾਖਲਾ ਲੈ ਲਿਆ ਤੇ ਸਕੂਲ ਪ੍ਰਿੰਸੀਪਲ ਜਸਬੀਰ ਕੋਰ ਅਤੇ ਦੂਸਰੇ ਅਧਿਆਪਕਾਂ ਵਲੋਂ ਕਰਵਾਈ ਗਈ ਮਿਹਨਤ ਸਦਕਾ ਉਸਨੇ 12ਵੀਂ ਦੇ ਇਮਤਿਹਾਨ ਵਿਚੋ 450 ਵਿਚੋਂ 445 ਅੰਕ ਹਾਸਲ ਕੀਤੇ। ਉਸਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਜਿਆਦਾ ਸਹੂਲਤਾਂ ਹਨ ਅਤੇ ਖਾਸਕਰਕੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਉੱਚ ਯੋਗਤਾ ਪ੍ਰਾਪਤ ਹੋਣ ਕਰਕੇ , ਵਿਦਿਆਰਥੀਆਂ ਨੂੰ ਅੱਗੇ ਵੱਧਣ ਵਿਚ ਬਹੁਤ ਸਹਾਇਤਾ ਮਿਲਦੀ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਐਕਸਟਰਾ ਕਲਾਸਾਂ ਲਗਾ ਕੇ ਕਮਜੋਰ ਬੱਚਿਆਂ ਨੂੰ ਗਾਈਡ ਕੀਤਾ ਜਾਂਦਾ ਹੈ ਅਤੇ ਇਹ ਸਿਰਫ ਸਰਕਾਰੀ ਸਕੂਲਾਂ ਵਿਚ ਹੀ ਸੰਭਵ ਹੈ। ਉਸਨੇ ਦੱਸਿਆ ਕਿ ਉਹ ਹੁਣ ਐਲ.ਐਲ.ਬੀ ਵਿਚ ਦਾਖਲਾ ਲਵੇਗਾ ਤੇ ਆਈ.ਏ.ਐਸ ਬਣੇਗਾ।
ਇਸ ਮੌਕੇ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ 5100 ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੀਡੀਆਂ ਸਾਥੀਆਂ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਤੇ ਅਚੀਵਰਜ ਨਾਲ ਵਿਚਾਰ-ਚਰਚਾ ਕੀਤੀ।