ਐਸ.ਏ.ਐਸ.ਨਗਰ, 26 ਨਵੰਬਰ 2021
ਸੰਵਿਧਾਨ ਦਿਵਸ ਦੇ ਮੁਬਾਰਕ ਮੌਕੇ ਉਤੇ ਨਗਰ ਨਿਗਮ,ਐਸ.ਏ.ਐਸ.ਨਗਰ ਵੱਲੋਂ ਰਾਸ਼ਟਰੀ ਸੰਵਿਧਾਨ ਦਿਵਸ ਕਮਿਸ਼ਨਰ,ਨਗਰ ਨਿਗਮ ਦੀ ਪ੍ਰਧਾਨਗੀ ਹੇਠ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਮੀਟਿੰਗ ਹਾਲ ਨਗਰ ਨਿਗਮ ਸੈਕਟਰ-68 ਵਿਖੇ ਮਨਾਇਆ ਗਿਆ। ਸ਼ੁਰੂ ਵਿੱਚ ਕੌਮੀ ਲਾਅ ਡੇਅ ਦੇ ਨਾਮ ਉਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਸੀ। ਅੱਜ ਦੇ ਦਿਨ 26 ਨਵੰਬਰ 1949 ਨੂੰ ਭਾਰਤ ਦੀ ਕਾਂਸਟੀਚਿਊਐਂਟ ਅਸੈਂਬਲੀ ਨੇ ਭਾਰਤ ਦਾ ਸੰਵਿਧਾਨ ਮਨਜ਼ੂਰ ਕੀਤਾ ਸੀ, ਜਿਸ ਨੂੰ 26 ਨਵੰਬਰ 1950 ਨੂੰ ਲਾਗੂ ਕੀਤਾ ਗਿਆ।
ਹੋਰ ਪੜ੍ਹੋ :-ਜਿਲ੍ਹਾ ਪ੍ਰਸ਼ਾਸਨ ਵਲੋਂ ਸੰਵਿਧਾਨ ਦਿਵਸ ਮਨਾਇਆ ਗਿਆ
ਕਮਿਸ਼ਨਰ ਨਗਰ ਨਿਗਮ ਵੱਲੋਂ ਸਮੂਹ ਕਰਮਚਾਰੀਆਂ ਨੂੰ ਰਾਸ਼ਟਰੀ ਸੰਵਿਧਾਨ ਦਿਵਸ ਤੇ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ-ਨਿਰਪੱਖ ਲੋਕਰਾਜੀ ਗਣਰਾਜ ਬਣਾਉਣ ਦਾ ਪਵਿੱਤਰ ਬਚਨ ਕਰੀਏ ਤਾਂ ਜੋ ਸਭ ਨੂੰ ਸਮਾਜਿਕ ਅਤੇ ਆਰਥਿਕ ਨਿਆਏ ਮਿਲ ਸਕੇ। ਉਹਨਾਂ ਕਿਹਾ ਗਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਦੀ ਸੰਭਾਲ ਪੂਰੇ ਸਮਰਪਣ ਦੀ ਭਾਵਨਾ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸਮਾਜ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਨ ਮੁਕਤ ਵਾਤਾਵਰਨ ਦੇ ਸਕੀਏ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ 19 ਨਵੰਬਰ 2015 ਨੂੰ ਆਪਣੇ ਗਜ਼ਟ ਨੋਟੀਫਿਕੇਸ਼ਨ ਮੁਤਾਬਕ 26 ਨਵੰਬਰ ਨੂੰ ਸੰਵਿਧਾਨ ਦਿਵਸ ਐਲਾਨਿਆ ਸੀ। ਉਨ੍ਹਾਂ ਨੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਇਸੇ ਸਾਲ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ, ਜੋ ਕਾਂਸਟੀਚਿਊਐਂਟ ਅਸੈਂਬਲੀ ਦੀ ਸੰਵਿਧਾਨ ਘੜਨ ਵਾਲੀ ਕਮੇਟੀ ਦੇ ਚੇਅਰਮੈਨ ਸਨ, ਦਾ 131ਵਾਂ ਜਨਮ ਦਿਹਾੜਾ ਵੀ ਹੈ। ਜਿਨ੍ਹਾਂ ਦੇ ਯਤਨਾਂ ਨਾਲ ਦੁਨੀਆ ਦੇ ਇਸ ਮਹਾਨ ਗਣਰਾਜ ਮੁਲਕ ਨੂੰ ਸੰਵਿਧਾਨ ਮਿਲਿਆ।
ਇਸ ਉਪਰੰਤ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮੀਟਿੰਗ ਹਾਲ ਵਿੱਚ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਰਾਸ਼ਟਰੀ ਸੰਵਿਧਾਨ ਦਿਵਸ ਤੋਂ ਉਲੀਕੇ ਗਏ ਪ੍ਰੋਗਰਾਮ ਨੂੰ ਲਾਈਵ ਦੇਖਿਆ ਗਿਆ ਅਤੇ ਮਾਨਯੋਗ ਰਾਸ਼ਟਰਪਤੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਰਾਸ਼ਟਰੀ ਸੰਵਿਧਾਨ ਦਿਵਸ ਤੇ ਦਿੱਤੇ ਵਿਚਾਰਾਂ ਨੂੰ ਸੁਣਿਆ ਗਿਆ।