ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 6 ਦਸੰਬਰ ਨੂੰ ਸਵੈ-ਰੋਜ਼ਗਾਰ ਮੇਲਾ ਲੱਗੇਗਾ

RAHUL
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਧਾਰਾ 144 ਤਹਿਤ ਬੁੱਚੜਖਾਨੇ ‘ਤੇ ਮੀਟ ਦੀਆਂ ਦੁਕਾਨਾਂ ਕੱਲ 14 ਅਪਰੈਲ ਨੂੰ ਬੰਦ ਰੱਖਣ ਦੇ ਹੁਕਮ ਜਾਰੀ

Sorry, this news is not available in your requested language. Please see here.

ਗੁਰਦਾਸਪੁਰ , 3 ਦਸੰਬਰ 2021

ਸ੍ਰੀ ਰਾਹੁਲ , ਵਧੀਕ ਡਿਪਟੀ ਕਮਿਸ਼ਨਰ ( ਜ ) ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਯੋਜਨਾ ਤਹਿਤ ਜਿੱਥੇ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਈਆਂ ਜਾ ਰਿਹਾ  ਹੈ , ਉੱਧਰ ਜਿਹੜੇ ਪ੍ਰਾਰਥੀ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਹਨ ਉਹਨਾਂ ਨੂੰ ਸਵੈ-ਰੋਜ਼ਗਾਰ ਦੀਆਂ ਸਕੀਮਾਂ ਅਧੀਨ ਲੋਨ ਦਿੱਤਾ ਜਾ ਰਹੇ ਹਨ ।

ਹੋਰ ਪੜ੍ਹੋ :-ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ-ਪੰਥ ਦਾ ਨਾਮ ਨਾ ਵਰਤਣ ਬਾਦਲ: ਕੁਲਤਾਰ ਸਿੰਘ ਸੰਧਵਾਂ

ਅੱਜ ਉਨ੍ਹਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਿਖੇ ਸਵੈ-ਰੋਜ਼ਗਾਰ ਨਾਲ ਸਬੰਧਤ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਲੀਡ ਬੈਂਕ ਮੈਨੇਜਰ , ਡੀ.ਆਈ.ਸੀ, ਬਾਗਬਾਨੀ , ਡੇਅਰੀ ਵਿਭਾਗ, ਐਸ.ਸੀ. ਕਾਰਪੋਰੇਸ਼ਨ , ਪਸ਼ੂ ਪਾਲਣ ਵਿਭਾਗ, ਫਿਸਰੀ ਵਿਭਾਗ ਅਤੇ ਸੈਲਫ ਹੈਲਪ ਗਰੁੱਪ ਨੁਮਾਇੰਦੇ ਸ਼ਾਮਲ ਹੋਏ ।

ਉਨ੍ਹਾਂ ਦੱਸਿਆ ਗਿਆ ਕਿ ਜ਼ਿਲ੍ਹਾ ਰੋਜ਼ਾਗਰ ਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਕਮਰਾ ਨੰ : 217 , ਬੀ-ਬਲਾਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 6 ਦਸੰਬਰ, 2021 ਨੂੰ ਸਵੈ-ਰੋਜ਼ਗਾਰ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਲੋਂ ਸਿਰਕਤ ਕੀਤੀ ਜਾਵੇਗੀ ਅਤੇ ਸਵੈ-ਰੋਜ਼ਗਾਰ  ਦੇ ਨਾਲ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ।

ਇਹਨਾਂ ਸਵੈ-ਰੋਜ਼ਗਾਰ ਸਕੀਮਾਂ ਦੇ ਅਧੀਨ ਬੇਰੋਜਗਾਰ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਕਰਨ ਦੇ ਲਈ ਲੋਨ ਫਾਰਮ ਭਰੇ ਜਾਣਗੇ । ਜਿਹੜੇ ਨੋਜਵਾਨ ਪ੍ਰਾਰਥੀ ਆਪਣਾ ਸਵੈ-ਰੋਜ਼ਗਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਂਡ ਅਪ ਇੰਡੀਆ ਪਸ਼ੂ ਪਾਲਣ, ਮੱਛੀ ਪਾਲਣ ਅਤੇ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪਾ ਦੇ ਤਹਿਤ ਆਪਣਾ ਸਵੈ-ਰੋਜ਼ਗਾਰ ਕਰਨ ਦੇ ਲਈ ਲੋਨ ਫਾਰਮ ਭਰ ਸਕਦੇ ਹਨ ।

ਜਿਹੜੇ ਪ੍ਰਾਰਥੀ ਲੋਨ ਲੈ ਕੇ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਹਨ ਉਹ ਸਾਰੇ ਪ੍ਰਾਰਥੀ ਜਿਨ੍ਹਾ ਦੀ ਉਮਰ 18 ਸਾਲ ਤੋਂ  65 ਸਾਲ ਤੱਕ ਹੈ ਸਵੈ-ਰੋਜ਼ਗਾਰ ਕੈਂਪ  ਦੇ ਵਿੱਚ ਸ਼ਾਮਲ ਹੋ ਕੇ ਲਾਭ ਉਠਾ ਸਕਦੇ ਹਨ ਅਤੇ ਆਪਣਾ ਸਵੈ-ਰੋਜ਼ਗਾਰ ਦਾ ਕੰਮ ਸ਼ੁਰੂ ਕਰ ਸਕਦੇ ਹਨ ।

Spread the love