ਨਿਯਮ ਅਨੁਸਾਰ  ਹੁਣ ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ

FSSAI
ਫੂਡ ਸੇਫਟੀ ਤਹਿਤ, ਹੁਣ ਹਰ ਬਿੱਲ/ਰਸੀਦ 'ਤੇ ਐਫ.ਐਸ.ਐਸ.ਏ.ਆਈ. ਦਾ ਲਾਇਸੰਸ ਤੇ ਰਜਿਸ਼ਟ੍ਰੇਸ਼ਨ ਨੰਬਰ ਛਾਪਣਾ ਹੋਵੇਗਾ ਲਾਜ਼ਮੀ - ਸਿਵਲ ਸਰਜਨ ਡਾ. ਐਸ.ਪੀ.ਸਿੰਘ

Sorry, this news is not available in your requested language. Please see here.

ਫਿਰੋਜ਼ਪੁਰ 24 ਦਸੰਬਰ 2021

ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਦੇ ਵੇਚਣ ਲਈ ਬਿੱਲ, ਕੈਸ਼ ਮਿੰਮੋ ਜਾਂ ਰਸ਼ੀਦ ਉੱਤੇ ਐਫ.ਐਸ.ਐਸ.ਆਈ ਦਾ ਲਾਈਸਿੰਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਹੋ ਗਿਆ ਹੈ। ਇਸ ਤੋ ਬਿਨ੍ਹਾਂ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਤੇ ਮਨਾ੍ਹਈ ਹੈ। ਇਹ ਸੁਵੀਧਾ ਗਹਾਕ ਦੀ ਸਹੂਲਤ ਲਈ ਲਾਗੂ ਕੀਤੀ ਗਈ ਹੈ ਤਾਂ ਜੋ  ਉਹ ਲੋੜ ਹੋਣ ਤੇ ਇਸ ਨੰਬਰ ਦੇ ਅੰਤਰਗਤ ਸਿ਼ਕਾਇਤ ਦਰਜ ਕਰਵਾ ਸਕਣਗੇ ਅਤੇ ਇਸ ਅਧਾਰ ਤੇ ਕਾਰਵਾਈ ਵੀ ਹੋ ਸਕੇ। ਐਫ.ਐਸ.ਐਸ.ਆਈ ਨੇ ਇਸ ਦੇ ਦਿਸ਼ਾ ਨਿਰਦੇਸ ਵੀ ਜਾਰੀ ਕਰ ਦਿੱਤੇ ਹਨ।ਇਹ ਜਾਣਕਾਰੀ ਫੂਡ ਸੇਫਟੀ ਅਫਸਰ ਸ੍ਰੀ ਹਰਵਿੰਦਰ ਸਿੰਘ ਨੇ ਦਿੱਤੀ।

ਹੋਰ ਪੜ੍ਹੋ :-ਪੰਜਾਬੀ ਭਾਸ਼ਾ ਵਿੱਚ ਕੰਮ-ਕਾਜ ਕਰਨ ਸੰਬੰਧੀ ਹਦਾਇਤਾਂ ਜਾਰੀ

ਉਨ੍ਹਾਂ ਦੱਸਿਆ ਕਿ 01 ਜਨਵਰੀ 2022 ਤੋਂ ਇਹ ਨਿਯਮ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਕਿਹੜੇ ਫੂਡ ਬਿਜਨਸ ਅਪਰੇਟਰ ਜਾ ਵਪਾਰੀ ਨੇ ਐਫ.ਐਸ.ਐਸ.ਆਈ ਦਾ ਨੰਬਰ ਜਾਰੀ ਕਰਵਾਇਆ ਹੈ ਜਾਂ ਨਹੀਂ। ਫੂਡ ਸੇਫਟੀ ਅਫਸਰ ਨੇ ਜਾਣਕਾਰੀ ਦਿੱਤੀ ਕਿ ਐਫ.ਐਸ.ਐਸ.ਆਈ ਦਾ ਲਾਇਸੰਸ/ ਰਜਿਸਟ੍ਰੇਸ਼ਨ ਅਪਲਾਈ ਕਰਨ ਲਈ ਮਮਮ। ਰਿਤਫਰਤ।ਪਰਡ।ਜਅ ਜਾਂ ਐਫ.ਐਸ.ਐਸ.ਆਈ ਦੀ ਵੈਬਸਾਈਡ ਤੋਂ ਚੈੱਕ ਕੀਤਾ ਜਾ ਸਕਦਾ ਹੈ।

Spread the love