ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਮਨ ਅਮਾਨ ਅਤੇ ਪੁਖ਼ਤਾ ਪ੍ਰਬੰਧਾਂ ਨਾਲ ਨੇਪਰੇ ਚਾੜ੍ਹਿਆ

Punjab School Education Board, Mrs. Mohinder Kaur
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਮਨ ਅਮਾਨ ਅਤੇ ਪੁਖ਼ਤਾ ਪ੍ਰਬੰਧਾਂ ਨਾਲ ਨੇਪਰੇ ਚਾੜ੍ਹਿਆ

Sorry, this news is not available in your requested language. Please see here.

ਜ਼ਿਲ੍ਹੇ ਦੇ ਪੰਜ ਸੈਟਰਾਂ ‘ਚ ਸਵੇਰ ਸਮੇ ਹੋਈ ਪ੍ਰੀਖਿਆ ‘ਚ ਈ.ਟੀ.ਟੀ ਪਾਸ 651 ਉਮੀਦਵਾਰ ‘ਚ 472 ਉਮੀਦਵਾਰਾਂ ਨੇ ਅਤੇ ਸ਼ਾਮ ਸਮੇ ਹੋਈ ਪ੍ਰੀਖਿਆ ‘ਚ ਬੀ.ਐਡ ਪਾਸ 2022 ਉਮੀਦਵਾਰਾਂ ‘ਚ 1474 ਨੇ ਪ੍ਰੀਖਿਆ ਦਿੱਤੀ।

ਰੂਪਨਗਰ 24 ਦਸੰਬਰ 2021

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ), ਸ੍ਰੀ ਰਾਜ ਕੁਮਾਰ ਖੋਸਲਾ ਅਤੇ ਨੋਡਲ ਅਫ਼ਸਰ ਕਮ ਡਿਪਟੀ ਡੀ.ਈ.ਓ. ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਅਮਨ ਅਮਾਨ ਅਤੇ ਪੁਖ਼ਤਾ ਪ੍ਰਬੰਧਾਂ ਨਾਲ ਨੇਪਰੇ ਚਾੜ੍ਹਿਆ  ਗਿਆ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀਮਤੀ ਸੁਖਵਿੰਦਰ ਕੌਰ ਸਰੋਆ ਪੰਜਾਬ ਲੀਗਲ ਅਡਵਾਈਸਰ, ਪੰਜਾਬ ਸਕੂਲ ਸਿੱਖਿਆ ਬੋਰਡ, ਮ੍ਰੀਮਤੀ ਮਹਿੰਦਰ ਕੌਰ ਅਤੇ ਹਰਮਾਲ ਸਿੰਘ ਵੱਲੋਂ ਕੀਤਾ ।

ਹੋਰ ਪੜ੍ਹੋ :-ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਾਬਤ ਹੋਈ ਹੈ ਚੰਨੀ ਸਰਕਾਰ- ਅਰਵਿੰਦ ਕੇਜਰੀਵਾਲ

ਉਨ੍ਹਾਂ ਦੱਸਿਆ ਕਿ ਰੂਪਨਗਰ ਦੇ ਵਿਚ ਪੰਜ ਪ੍ਰੀਖਿਆ ਕੇਂਦਰਾਂ ਹਨ ਜਿਨ੍ਹਾਂ ਵਿਚ ਸਰਕਾਰੀ ਸੀ. ਸੈਕ. ਸਕੂਲ (ਲੜਕੇ) ਰੂਪਨਗਰ, ਸਰਕਾਰੀ ਸੀ. ਸੈਕ. ਸਕੂਲ (ਲੜਕੀਆਂ) ਰੂਪਨਗਰ, ਖਾਲਸਾ ਸੀ. ਸੈਕ. ਸਕੂਲ ਰੂਪਨਗਰ, ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਅਤੇ ਜੀ.ਐਮ.ਐਨ. ਸੀ. ਸਕੈ. ਸਕੂਲ, ਰੂਪਨਗਰ ਵਿਚ ਸਫਲਤਾ ਪੁਰਵਕ ਪ੍ਰੀਖਿਆ ਹੋਈ ਇਸ ਮੌਕੇ ਸਵੇਰ ਸਮੇ ਹੋਈ ਪ੍ਰੀਖਿਆ ‘ਚ ਈ.ਟੀ.ਟੀ ਪਾਸ 651 ਉਮੀਦਵਾਰ ‘ਚ 472 ਉਮੀਦਵਾਰਾਂ ਨੇ ਅਤੇ ਸ਼ਾਮ ਸਮੇ ਹੋਈ ਪ੍ਰੀਖਿਆ ‘ਚ ਬੀ.ਐਡ ਪਾਸ 2022 ਉਮੀਦਵਾਰਾਂ ‘ਚ 1474 ਨੇ ਪ੍ਰੀਖਿਆ ਦਿੱਤੀ।ਇਸ ਮੌਕੇ ਅਸ਼ੀਸਟੈਂਟ ਡਾਈਰੈਕਟਰ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ), ਸ੍ਰੀ ਰਾਜ ਕੁਮਾਰ ਖੋਸਲਾ ਸਾਰੇ ਪ੍ਰੀਖਿਆਂ ਕੇਦਰਾਂ ਦਾ ਦੌਰਾ ਕਰਨ ਕਿਹਾ ਕਿ ਸਮੂਹ ਪ੍ਰੀਖਿਆ ਕੇਂਦਰਾਂ ਚ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ।

ਡਿਊਟੀ ਸਟਾਫ ਨੇ ਬਹੁਤ ਹੀ ਮੁਸਤੈਦੀ ਅਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਈ। ਉਨ੍ਹਾਂ ਦੱਸਿਆ ਕਿ ਸਵੇਰ ਦੀ ਸਮੇ ਈ.ਟੀ.ਟੀ ਪਾਸ ਉਮੀਦਵਾਰਾਂ ਦੀ ਪ੍ਰੀਖਿਆਂ ‘ਚ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ‘ਚ ਪ੍ਰੀਖਿਆ ਕੰਟਰੋਲਰ ਪ੍ਰਿੰ.ਸਗੀਤਾ ਰਾਣੀ,ਉਬਜ਼ਰਵਰ ਇੰਦਰਮੋਹਨ,ਸੁਪਰਡੈਂਟ ਰਮੇਸ ਸਿੰਘ ਅਤੇ ਡਿਪਰੀ ਸੁਪਰਡੈਂਟ ਪਰਮਜੀਤ ਕੌਰ ਅਤੇ ਡਿਪਟੀ ਕੰਟਰੋਲਰ ਗੁਰਜੋਤ ਸਿੰਘ ਸਨ।ਇਸ ਸੈਟਰ ‘ਚ ਸਵੇਰ ਦੇ ਸਮੇ ਕੁੱਲ 411 ਉਮੀਦਵਾਰਾਂ ਵਿਚੋ 300 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਅਤੇ ਸ਼ਾਮ ਦੇ ਸਮੇ ਕੁੱਲ 500 ਉਮੀਦਵਾਰਾਂ ‘ਚ 369 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਸਰਕਾਰੀ ਸੀ. ਸੈਕ. ਸਕੂਲ (ਲੜਕੇ) ਰੂਪਨਗਰ ਵਿਚ ਉਬਜ਼ਰਵਰ ਪ੍ਰਿੰ.ਸੁਰਿੰਦਰ ਕੁਮਾਰ,ਸੁਪਰਡੈਂਟ ਮੁੱਖ ਅਧਿਆਪਕਾ ਯਸਪ੍ਰੀਤ ਕੌਰ, ਅਤੇ ਡਿਪਰੀ ਸੁਪਰਡੈਂਟ ਅਜੀਤਪਾਲ ਸਿੰਘ ਸਨ।ਕੁੱਲ 240 ਉਮੀਦਵਾਰਾਂ ਵਿਚੋ 172 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਅਤੇ ਸ਼ਾਮ ਦੇ ਸਮੇ ਕੁੱਲ 240 ਉਮੀਦਵਾਰਾਂ ‘ਚ 170 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।ਸ਼ਾਮ ਦੇ ਸਮੇਂ ਸਰਕਾਰੀ ਸੀ. ਸੈਕ. ਸਕੂਲ (ਲੜਕੀਆਂ) ਰੂਪਨਗਰ ਵਿਚ ਪ੍ਰੀਖਿਆ ਕੰਟਰੋਲਰ ਇੰਚਾਰਜ ਹਰਪ੍ਰੀਤ ਕੌਰ,ਉਬਜ਼ਰਵਰ ਪਿ੍ਰੰ. ਮੇਜਰ ਸਿੰਘ,ਸੁਪਰਡੈਂਟ ਸ਼ਿਗਾਰਾ ਸਿੰਘ ਅਤੇ ਡਿਪਰੀ ਸੁਪਰਡੈਂਟ ਬਾਲਕ੍ਰਿਸ਼ਨ ਅਤੇ ਡਿਪਟੀ ਕੰਟਰੋਲਰ ਜਸਵਿੰਦਰ ਸਿੰਘ ਸਨ।ਉਨ੍ਹਾਂ ਦੱਸਿਆ ਕਿ ਇਸ ਸੈਟਰ ਵਿਚ ਕੁੱਲ 500 ਉਮੀਦਵਾਰਾਂ ‘ਚ 367 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਖਾਲਸਾ ਸੀ. ਸੈਕ. ਸਕੂਲ ਰੂਪਨਗਰ ਪ੍ਰੀਖਿਆ ਕੰਟਰੋਲਰ ਪ੍ਰਿੰ.ਕੁਲਵਿੰਦਰ ਸਿੰਘ, ਉਬਜ਼ਰਵਰ ਪਿ੍ਰੰ. ਸੰਦੀਪ ਕੌਰ ,ਸੁਪਰਡੈਂਟ ਹਰਮੀਤ ਕੌਰ ਅਤੇ ਡਿਪਰੀ ਸੁਪਰਡੈਂਟ ਜਸਵੀਰ ਸਿੰਘ ਅਤੇ ਡਿਪਟੀ ਕੰਟਰੋਲਰ ਨਿਰਮਲ ਸਿੰਘ ਸਨ।ਉਨ੍ਹਾਂ ਦੱਸਿਆ ਕਿ ਇਸ ਸੈਟਰ ਵਿਚ ਕੁੱਲ 482 ਉਮੀਦਵਾਰਾਂ ‘ਚ 352 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਅਤੇ ਜੀ.ਐਮ.ਐਨ. ਸੀ. ਸਕੈ. ਸਕੂਲ ਪ੍ਰੀਖਿਆ ਕੰਟਰੋਲਰ ਪ੍ਰਿੰ.ਬੀ.ਪੀ.ਐਸ ਠਾਕੁਰ, ਉਬਜ਼ਰਵਰ ਪ੍ਰਿੰ. ਜਸਵਿੰਦਰ ਕੌਰ,ਸੁਪਰਡੈਂਟ ਭੀਮ ਰਾਓ ਅਤੇ ਡਿਪਰੀ ਸੁਪਰਡੈਂਟ ਸੀਮਾ ਚੋਪੜਾ ਅਤੇ ਡਿਪਟੀ ਕੰਟਰੋਲਰ ਵਿਸ਼ਾਲ ਗੁਪਤਾ ਸਨ।ਉਨ੍ਹਾਂ ਦੱਸਿਆ ਕਿ ਇਸ ਸੈਟਰ ਵਿਚ ਕੁੱਲ 300 ਉਮੀਦਵਾਰਾਂ ‘ਚ 216 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ), ਸ੍ਰੀ ਰਾਜ ਕੁਮਾਰ ਖੋਸਲਾ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਸਫ਼ਲਤਾ ਪੂਰਵਕ ਆਯੋਜਿਤ ਕਰਨ ਲਈ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਕੰਮ ਦੀ ਸਰਾਹਨਾ ਕੀਤੀ।

ਫੋਟੋ : ਰੂਪਨਗਰ ਦੇ ਇਕ ਸੈਟਰ ‘ਚ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀ ਤਿਆਰੀ ਕਰਦੇ ਹੋਏ ਅਧਿਕਾਰੀ।