ਸ਼ੂਗਰ ਮਿੱਲ ਪਨਿਆੜ, ਗੁਰਦਾਸਪੁਰ ਵਿਖੇ ਨਵੀਂ ਸ਼ੂਗਰ ਮਿੱਲ 5000 ਟੀਸੀਡੀ ਅਤੇ ਕੋ-ਜਨਰੇਸ਼ਨ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ

ਸ਼ੂਗਰ ਮਿੱਲ ਪਨਿਆੜ
ਸ਼ੂਗਰ ਮਿੱਲ ਪਨਿਆੜ, ਗੁਰਦਾਸਪੁਰ ਵਿਖੇ ਨਵੀਂ ਸ਼ੂਗਰ ਮਿੱਲ 5000 ਟੀਸੀਡੀ ਅਤੇ ਕੋ-ਜਨਰੇਸ਼ਨ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ

Sorry, this news is not available in your requested language. Please see here.

ਗੁਰਦਾਸਪੁਰ, 29 ਦਸੰਬਰ 2021

ਸ਼ੂਗਰ ਮਿੱਲ ਪਨਿਆੜ, ਗੁਰਦਾਸਪੁਰ ਵਿਖੇ ਨਵੀਂ ਸ਼ੂਗਰ ਮਿੱਲ 5000 ਟੀਸੀਡੀ ਅਤੇ 28 ਐਮ.ਡਬਲਿਊ ਕੋ-ਜਨਰੇਸ਼ਨ ਪਲਾਂਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਪੂਜਨ ਦੀ ਰਸਮ ਅਦਾ ਕੀਤੀ ਗਈ। ਸ਼ੂਗਰ ਮਿੱਲ ਪਨਿਆੜ ਦੇ ਜਨਰਲ ਮੈਨੇਜਰ ਪਵਨ ਕੁਮਾਰ ਭੱਲਾ ਵਲੋਂ ਭੂਮੀ ਪੂਜਨ ਕਰਨ ਉਪਰੰਤ ਕਲਸ ਸਥਾਪਤ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬਟਾਲਾ ਸ਼ੂਗਰ ਮਿੱਲ ਦੇ ਜੀ.ਐਮ, ਐਸ.ਪੀ ਸਿੰਘ, ਅਕਾਊਂਟ ਅਫਸਰ ਮਨਜਿੰਦਰ ਸਿੰਘ ਪਾਹੜਾ, ਸੀਸੀਡੀਓ ਕੈਂਰੋ ਜੀ, ਚੀਫ ਕੈਮਿਸਟ ਗੋਤਰਾ ਜੀ ਵਲੋਂ 5 ਇੱਟਾਂ ਰੱਖ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮਿੱਲ ਲਗਾਉਣ ਵਾਲੇ ਠੇਕੇਦਾਰ ਐਸ.ਐਸ.ਇੰਜ. ਦੇ ਮਾਲਕ ਐਸ.ਬੀ ਬਾੜੂ ਅਤੇ ਉਨਾਂ ਦੀ ਟੈਕਨੀਕਲ ਟੀਮ ਵੀ ਮੋਜੂਦ ਸੀ।

ਹੋਰ ਪੜ੍ਹੋ :-ਮੰਤਰੀ ਮੰਡਲ ਵੱਲੋਂ ਪੰਜਾਬ ਕੋਆਪੇਰਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016 ਵਿੱਚ ਸੋਧ ਨੂੰ ਪ੍ਰਵਾਨਗੀ

ਮੈਨੇਜਰ ਭੱਲਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ. ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ, ਜਿਨਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਨੇ ਉੱਚੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਖੰਡ ਮਿੱਲ, ਗੁਰਦਾਸਪੁਰ ਦੀ ਮੌਜੂਦਾ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਇਸ ਨਾਲ ਸ਼ੂਗਰ ਮਿੱਲ ਰੋਜਾਨਾ 50,000 ਤੋਂ 60,000 ਟਨ ਗੰਨੇ ਦੀ ਪਿੜਾਈ ਕਰੇਗੀ ਅਤੇ ਸੂਬੇ ਦੇ ਗਰਿੱਡ ਨੂੰ 20 ਮੈਗਾਵਾਟ ਬਿਜਲੀ ਸਪਲਾਈ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 413.80 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜਿਸ ਵਿੱਚੋਂ 369 ਕਰੋੜ ਰਪਏ ਪਲਾਂਟ, ਮਸੀਨਰੀ ਅਤੇ ਨਿਰਮਾਣ ਕਾਰਜਾਂ ਉਤੇ ਖਰਚ ਕੀਤੇ ਜਾਣੇ ਹਨ।

ਇਸ ਮੌਕੇ ਇੰਜੀ. ਸੰਦੀਪ ਸਿੰਘ, ਪ੍ਰਧਾਨ ਰਘੁਬੀਰ ਸਿੰਘ, ਨਵਜੇਤ ਸਿੰਘ, ਬਲਵਿੰਦਰ ਸ਼ਰਮਾ, ਕੁਲਦੀਪ ਸਿੰਘ, ਮਲਹੋਤਰਾ ਜੀ ਤੇ ਪੂਰਨ ਚੰਦ ਆਦਿ ਮੋਜੂਦ ਸਨ।

ਸ਼ੂਗਰ ਮਿੱਲ ਪਨਿਆੜ, ਗੁਰਦਾਸਪੁਰ ਵਿਖੇ ਨਵੀਂ ਸ਼ੂਗਰ ਮਿੱਲ 5000 ਟੀਸੀਡੀ ਅਤੇ ਕੋ-ਜਨਰੇਸ਼ਨ ਪਲਾਂਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਪੂਜਨ ਦੀ ਰਸਮ ਅਦਾ ਕੀਤੇ ਜਾਣ ਦਾ ਦ੍ਰਿਸ਼।

Spread the love