ਜ਼ਿਲ੍ਹੇ ਨੂੰ ਬਾਲ ਭਿਕਸ਼ਾ ਮੁਕਤ ਕਰਵਾਉਣ ਲਈ ਜਗ੍ਹਾ ਜਗ੍ਹਾ ਚੈਕਿੰਗ

Child beggars
ਜ਼ਿਲ੍ਹੇ ਨੂੰ ਬਾਲ ਭਿਕਸ਼ਾ ਮੁਕਤ ਕਰਵਾਉਣ ਲਈ ਜਗ੍ਹਾ ਜਗ੍ਹਾ ਚੈਕਿੰਗ

Sorry, this news is not available in your requested language. Please see here.

ਫਾਜ਼ਿਲਕਾ 29 ਦਸੰਬਰ 2021

ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਵਿਚ ਬਾਲ ਭਿਖਾਰੀਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਅਤੇ ਜ਼ਿਲ੍ਹੇ ਨੂੰ ਬਾਲ ਭਿਕਸ਼ਾ ਮੁਕਤ ਬਣਾਉਣ ਲਈ ਵੱਖ ਵੱਖ ਜਗ੍ਹਾ ਤੇ ਚੈਕਿੰਗ ਕੀਤੀ ਗਈ।

ਹੋਰ ਪੜ੍ਹੋ :-ਡਾ.ਵਿਜੈ ਕੁਮਾਰ ਬੈਂਸ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਆਹੁੱਦਾ ਸੰਭਾਲਿਆ

ਜਿਸ ਦੇ ਤਹਿਤ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰੀਤੂ ਬਾਲਾ ਦੁਆਰਾ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਜ਼ਬਰਦਸਤੀ ਬੱਚਿਆਂ ਤੋਂ ਭੀਖ ਮੰਗਵਾਉਂਦਾ ਹੋਇਆ ਫੜਿਆ ਗਿਆ ਜਾਂ ਕੋਈ ਮਾਤਾ ਪਿਤਾ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ ਤਾਂ ਉਸ ਉੱਪਰ ਜੇ ਜੇ ਐਕਟ 2015 ਦੀ ਧਾਰਾ 76 ਤਹਿਤ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਲਗਾਤਾਰ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਚੈਕਿੰਗ ਕੀਤੀਆਂ ਜਾਣਗੀਆਂ।

ਇਸ ਮੌਕੇ ਜ਼ਿਲ੍ਹੇ ਵਿਚ ਬਾਲ ਭਿਕਸ਼ਾ ਨੂੰ ਰੋਕਣ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਦੇ ਮੈਂਬਰ ਰੀਤੂ ਬਾਲਾ, ਨਿਸ਼ਾਨ ਸਿੰਘ, ਰਮਨ ਕੁਮਾਰ, ਸਰਬਜੀਤ ਕੌਰ, ਸਿਮਰਨਜੀਤ ਕੌਰ, ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਨਵੀਨ ਜਸੂਜਾ ਅਤੇ ਵਿਭਾਗ ਪੁਲੀਸ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

Spread the love