ਮਨੁੱਖੀ ਅਧਿਕਾਰਾ ਸਬੰਧੀ ਤਿੰਨ ਰੋਜਾ ਸਿਖਲਾਈ ਸਮਾਪਤ

ਮਨੁੱਖੀ ਅਧਿਕਾਰਾ ਸਬੰਧੀ ਤਿੰਨ ਰੋਜਾ ਸਿਖਲਾਈ ਸਮਾਪਤ
ਮਨੁੱਖੀ ਅਧਿਕਾਰਾ ਸਬੰਧੀ ਤਿੰਨ ਰੋਜਾ ਸਿਖਲਾਈ ਸਮਾਪਤ

Sorry, this news is not available in your requested language. Please see here.

ਗੁਰਦਾਸਪੁਰ , 30 ਦਸੰਬਰ 2021

ਸਥਾਨਕ ਪੰਚਾਇਤ ਭਵਨ ਵਿਖੇ ਮਨੁੱਖੀ ਅਧਿਕਾਰਾ ਸਬੰਧੀ ਮਹਾਤਮਾਂ ਗਾਂਧੀ ਇੰਸਟੀਚਿਊਟ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਤਿੰਨ ਰੋਜਾ ਸਿਖਲਾਈ ਪ੍ਰਦਾਨ ਕੀਤੀ ਗਈ । ਤੀਸਰੇ ਦਿਨ ਵਿੱਚ ਮਨੁੱਖੀ ਅਧਿਕਾਰਾ ਸਬੰਧੀ ਮਹਾਤਮਾਂ ਗਾਂਧੀ ਇੰਸਟੀਚਿਊਟ ਵਲੋਂ ਅਧਿਕਾਰੀਅ/ਕਰਮਚਾਰੀਆਂ ਨੂੰ ਟ੍ਰੇਨਿੰਗ ਦੌਰਾਨ ਸੰਬੋਧਨ ਕਰਦਿਆ ਡਾ. ਐਸ.ਪੀ.ਜੋਸ਼ੀ ਨੇ ਕਿਹ ਕਿ ਇਸ ਤਿੰਨ ਰੋਜਾ ਸਿਖਲਾਈ  ਚੇਤਨਾ ਕੈਂਪ ਵਿੱਚ ਮਨੁੱਖੀ  ਅਧਿਕਾਰ ਪ੍ਰਤੀ ਜਾਣੂ ਕਰਾਉਣ ਲਈ ਅਧਿਕਾਰ ਅਤੇ ਫਰਜਾਂ ਪ੍ਰਤੀ ਜਾਗਰੂਕ ਕੀਤਾ ਗਿਆ ।

ਹੋਰ ਪੜ੍ਹੋ :-ਪਿੰਡ ਬੱਲਾਂ ‘ਚ ਥਾਪਰ ਮਾਡਲ ਸੀਵਰੇਜ ਸਿਸਟਮ ਦੀ ਸਥਾਪਨਾ ਜਲਦ : ਘਨਸ਼ਿਆਮ ਥੋਰੀ

ਇਸ ਮੋਕੇ ਤੇ ਐਡਵੋਕੇਟ ਸ੍ਰੀ ਰਾਜੀਵ ਮਦਾਨ ਨੇ ਬੱਚਿਆਂ ਪ੍ਰਤੀ ਅਪਰਾਧ ਨੂੰ ਨਜਿੱਠਣ ਲਈ ਜਾਣਕਾਰੀ ਦਿੱਤੀ ।

ਇਸ ਸਖਲਾਈ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਮੋਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਵੱਖ ਵੱਖ ਅਧਿਕਾਰ ਪ੍ਰਦਾਨ ਕੀਤੇ ਗਏ ਹਨ । ਸਮੇਂ ਸਮੇਂ ਤੇ ਭਾਰਤ ਸਰਕਾਰ ਵਲੋਂ ਭਾਰਤੀ ਨਾਗਰਿਕਾਂ ਅਤੇ ਖਾਸ ਕਰਕੇ ਔਰਤਾਂ ਦੇ ਸਰਬਪੱਖੀ ਵਿਕਾਸ ਅਤੇ ਉੱਨਤੀ ਲਈ ਕਾਨੂੰਨ ਬਣਾਏ ਹਨ ਤਾਂ ਜੋ ਸਮਾਜ ਵਿੱਚ ਔਰਤਾਂ ਨੂੰ ਹੋਰ ਪ੍ਰਤੀਨਿਧਤਾ ਦਿੱਤੀ ਜਾ ਸਕੇ ।

ਇਸ ਮੌਕੇ ਤੇ ਮੈਡਮ ਪੂਨਮ , ਐਸ.ਪੀ. ਜੋਸ਼ੀ (ਰਿਟਾਇਰ ) ਐਸ.ਐਸ.ਪੀ., ਐਡਵੋਕੇਟ ਸ੍ਰੀ ਰਾਜੀਵ ਮਦਾਨ ਅਤੇ ਊਸਾ ਕਪੂਰ ਵੱਲੋਂ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ /ਕਰਮਚਾਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ।

Spread the love