ਓਮੀਕਰੋਨ ਵਾਇਰਸ ਤੋ ਸੁਚੇਤ ਹੋਣ ਦੀ ਲੋੜ-ਸੋਨੀ

ਓਮੀਕਰੋਨ ਵਾਇਰਸ ਤੋ ਸੁਚੇਤ ਹੋਣ ਦੀ ਲੋੜ-ਸੋਨੀ
ਓਮੀਕਰੋਨ ਵਾਇਰਸ ਤੋ ਸੁਚੇਤ ਹੋਣ ਦੀ ਲੋੜ-ਸੋਨੀ

Sorry, this news is not available in your requested language. Please see here.

ਵਾਰਡ ਨੰ: 55 ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਦਾ ਕੀਤਾ ਉਦਘਾਟਨ

ਅੰਮਿ੍ਰਤਸਰ 2 ਜਨਵਰੀ 2021

ਓਮੀਕਰੋਨ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈਲੋਕਾਂ ਨੂੰ ਇਸ ਤੋ ਸੁਚੇਤ ਹੋਣ ਦੀ ਲੋੜ ਹੈ ਅਤੇ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਅਪਣਾ ਕੇ ਹੀ ਅਸੀਂ ਇਸ ਵਾਇਰਸ ਤੋ ਬੱਚ ਸਕਦੇ ਹਾਂ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਵਾਰਡ ਨੰ: 55 ਦੇ ਅਧੀਨ ਪੈਦੇ ਇਲਾਕੇ ਕਿਸ਼ਨ ਕੋਟ ਇਸਲਾਮਾਬਾਦ ਵਿਖੇ ਸਮਾਰਟ ਸਿਟੀ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ ਨਵੇ ਬਣੇ ਪਾਰਕ ਦਾ ਉਦਘਾਟਨ ਕਰਨ ਉਪਰੰਤ ਕੀਤਾ

ਹੋਰ ਪੜ੍ਹੋ :-ਔਰਤਾਂ ਨੂੰ 1000 ਰੁਪਏ ਦੇਣਾ ਮੁਫ਼ਤ ਖੋਰੀ ਨਹੀਂ, ਇੱਕ ਸਮਾਜਿਕ ਸੁਰੱਖਿਆ ਹੈ – ਭਗਵੰਤ ਮਾਨ

ਸ਼੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਓਮੀਕਰੋਨ ਵਾਇਰਸ ਨਾਲ ਨਿਪਟਣ ਲਈ ਪੂਰੀ ਤਿਆਰੀ ਕਰ ਲਈ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੁਖਤਾ ਇੰਤਜਾਮ ਕੀਤੇ ਗਏ ਹਨ ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਤੋ ਬੱਚਣ ਲਈ ਮਾਸਕ ਦੀ ਵਰਤੋ ਨੂੰ ਫਿਰ ਯਕੀਨੀ ਬਣਾਉਨਾ ਪਵੇਗਾ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋ ਜਾਣ ਤੋ ਗੁਰੇਜ ਕਰਨਾ ਹੋਵੇਗਾ ਉਨਾਂ ਕਿਹਾ ਕਿ ਅਸੀ ਇਸ ਵਾਇਰਸ ਤੇ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇਕਰ ਸਾਰੇ ਲੋਕ ਕਰੋਨਾ ਟੀਕੇ ਦੀਆਂ ਦੋਵੇ ਡੋਜ਼ਾ ਲੈਣ ਅਤੇ ਸਿਹਤ ਵਿਭਾਗ ਵਲੋ ਵੀ ਕਰੋਨਾ ਦਾ ਟੀਕਾ ਲਗਾਉਣ ਲਈ ਘਰ ਘਰ ਦਸਤਕ ਦਿੱਤੀ ਜਾ ਰਹੀ ਹੈ

ਸ਼੍ਰੀ ਸੋਨੀ ਨੇ ਪਾਰਕ ਦਾ ਉਦਘਾਟਨ ਕਰਨ ਪਿਛੋ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਇਸ ਇਲਾਕੇ ਵਿਚ ਇਕ ਪਾਰਕ ਬਣਾਇਆ ਜਾਵੇ ਅਤੇ ਅੱਜ ਇਥੇ ਇਕ ਖੂਬਸੂਰਤ ਪਾਰਕ ਦਾ ਨਿਰਮਾਣ ਕਰ ਦਿੱਤਾ ਹੈ ਉਨਾਂ ਕਿਹਾ ਕਿ ਇਸ ਪਾਰਕ ਵਿਚ ਬੱਚਿਆਂ ਲਈ ਝੂਲੇਬਜ਼ਰੁਗਾਂ ਦੇ ਬੈਠਣ ਲਈ ਬੈਂਚ,ਲੋਕਾਂ ਦੇ ਸੈਰ ਕਰਨ ਲਈ ਫੁੱਟਪਾਥ ਅਤੇ ਰੰਗ ਬਿਰੰਗੀਆਂ ਲਾਇਟਾਂ ਲਗਾਈਆਂ ਗਈਆਂ ਹਨ ਉਨਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਨਵੇ ਪਾਰਕ ਬਣਾਏ ਗਏ ਹਨ ਸ਼੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੋਰਾਨ ਜੋ ਵੀ ਵਾਅਦੇ ਕੀਤੇ ਸਨ ਉਹ 100 ਫੀਸਦੀ ਦੇ ਕਰੀਬ ਪੂਰੇ ਕੀਤੇ ਹਨ ਅਤੇ ਕੋਈ ਵੀ ਇਲਾਕਾ ਵਿਕਾਸ ਪੱਖੋ ਸੱਖਣਾ ਨਹੀ ਰਹਿਣ ਦਿੱਤਾ ਗਿਆ

ਇਸ ਮੋਕੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲਕੋਸਲਰ ਵਿਕਾਸ ਸੋਨਕੋਸਲਰ ਸੁਦੇਸ ਕੁਮਾਰੀਸ਼੍ਰੀ ਸੁਰਿੰਦਰ ਕੁਮਾਰ ਸਿੰਦਾਸ਼੍ਰੀ ਪਰਮਜੀਤ ਚੋਪੜਾਸ਼੍ਰੀ ਅਨਿਲ ਟਾਂਗਰੀਸ਼੍ਰੀ ਅਜੇ ਟਾਂਗਰੀਸ਼੍ਰੀ ਵਰਿੰਦਰ ਕੁਮਾਰਸ਼੍ਰੀ ਸੰਜੇ ਕੁੰਦਰਾਸ਼੍ਰੀ ਸੁਜਾਨ ਭਗਤਸ਼੍ਰੀ ਰਵੀ ਪ੍ਰਕਾਸ਼ਸ਼੍ਰੀ ਦਿਨੇਸ਼ ਕਪੂਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ

ਕੈਪਸ਼ਨਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਵਾਰਡ ਨੰ: 55 ਵਿਖੇ ਨਵੇ ਬਣੇ ਪਾਰਕ ਦਾ ਉਦਘਾਟਨ ਕਰਦੇ ਹੋਏ ਨਾਲ ਨਜ਼ਰ ਆ ਰਹੇ ਹਨ ੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲਕੋਸਲਰ ਵਿਕਾਸ ਸੋਨਸ਼੍ਰੀ ਸੁਰਿੰਦਰ ਕੁਮਾਰ ਸਿੰਦਾ

ਵਧੀਕ ਡਿਪਟੀ ਕਮਿਸ਼ਨਰ ਦਫਤਰ ਦੇ ਸ਼੍ਰੀ ਸੁਰਿੰਦਰ ਕੁਮਾਰ ਸੇਵਾਦਾਰ ਦੇ ਸੇਵਾ ਮੁਕਤ ਹੋਣ ਤੇ ਦਰਜ਼ਾ ਚਾਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼੍ਰੀ ਸੋਨੂੰ ਪ੍ਰਧਾਨ,ਸ਼੍ਰੀ ਸੁਨੀਲ ਕੁਮਾਰਸ਼੍ਰੀ ਅਜੇ ਸ਼ਰਮਾਸ਼੍ਰੀ ਜੱਜ ਕੁਮਾਰਸ਼੍ਰੀ ਬਲਜੀਤ ਕੁਮਾਰਜਗਦੀਸ਼ ਚੰਦ ਗਿਆਨ ਚੰਦ ਅਤੇ ਅਸੋਕ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ
Spread the love