ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ

Sorry, this news is not available in your requested language. Please see here.

ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ-ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਬੰਦ
ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿਚ ‘ਨੋ ਮਾਸਕ ਨੋ ਸਰਵਿਸ’ ਨਿਯਮ ਲਾਗੂ

ਗੁਰਦਾਸਪੁਰ, 4 ਜਨਵਰੀ 2022

ਜਨਾਬ ਮੁਹੰਮਦ ਇਸ਼ਫਾਕ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 4 ਜਨਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 15 ਜਨਵਰੀ 2022 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੋਰ ਪੜ੍ਹੋ :-ਲੋਕਾਂ ਨੁੰ ਭਰਮਾਉਣ ਦੀ ਥਾਂ ਪੰਜਾਬ ਲਈ ਵਿਆਪਕ ਪੈਕੇਜ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਆਪਣਾ ਦੌਰਾ ਸਾਰਥਿਕ ਬਣਾਉਣ : ਪ੍ਰਕਾਸ਼ ਸਿੰਘ ਬਾਦਲ

ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 1-1-2022 ਨੂੰ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ 15 ਜਨਵਰੀ 2022 ਤਕ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

  1. ਸ਼ੋਸਲ ਡਿਸਟੈਸਿੰਗ ਅਤੇ ਮਾਸਕ ਪਾਉਣਾ :

1.ਪਬਲਿਕ ਸਥਾਨਾਂ, ਕੰਮ ਕਰਨ ਵਾਲੀਆਂ ਜਗ੍ਹਾ ’ਤੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।

  1. ਸ਼ੋਸਲ ਡਿਸਟੈਸਿੰਗ ਤਹਿਤ ਕਿਸੇ ਵੀ ਗਤੀਵਿਧੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਦੀ ਦੂਰੀ) ਲਾਜ਼ਮੀ ਹੋਵੇਗੀ।
  2. ਲੋਕਾਂ ਦੀ ਆਵਾਜਾਈ : ਰਾਤ ਦਾ ਕਰਫਿਊ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ)
  3. ਜਿਲੇ ਦੇ ਟਾਊਨ ਅਤੇ ਸਿਟੀਜ਼ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਗੈਰ-ਜਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ।
  4. ਜਰੂਰੀ ਗਤੀਵਿਧੀਆਂ ਵਿਚ ਇੰਡਸਟਰੀ ਨੂੰ ਚਲਾਉਣ ਲਈ ਸ਼ਿਫਟਾਂ, ਦਫਤਰਾਂ ਆਦਿ (ਸਰਕਾਰੀ ਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਤੇ ਸਟੇਟ ਹਾਈਵੇ ਤੇ ਵਿਅਕਤੀਆਂ ਅਤੇ ਵਸਤਾਂ ਦੀ ਢੋਆ ਢੁਆਈ, ਕਾਰਗੋ ਤੇ ਅਪਲੋਡਿੰਗ ਅਤੇ ਬੱਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਆਗਿਆ ਹੋਵੇਗੀ।
  5. ਆਨਲਾਈਨ ਟੀਚਿੰਗ/ਡਿਸਟੈਂਸ ਲਰਨਿੰਗ ਨੂੰ ਉਤਸ਼ਾਹਤ ਕਰਨਾ :
  6. ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੀਆਂ।ਵਿੱਦਿਅਕ ਸੰਸਥਾਵਾਂ ਅਕੈਡਮਿਕ ਸਡਿਊਲ ਅਨੁਸਾਰ ਆਨਲਾਈਨ ਟੀਚਿੰਗ ਕਰਵਾ ਸਕਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜਿਜ ਕੰਮ ਕਰਦੇ ਰਹਿਣਗੇ।
  7. ਮਨਾਹੀ/ਗਤਵਿਧੀਆਂ ’ਤੇ ਰੋਕਾਂ (Prohibited/ Restricted activities) :
  8. ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੇਂਟ, ਮਸਾਜ ਕੇਂਦਰ, ਮਿਊਜੀਅਮ, ਜੂ ਆਦਿ 50 ਫੀਸਦ ਕਪੈਸਟੀ ਨਾਲ ਖੁੱਲਣਗੇ ਅਤੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
  9. ਸਾਰੇ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿੰਮਗ ਪੂਲ, ਜਿੰੰਮ ਬੰਦੇ ਰਹਿਣਗੇ । (ਪਰ ਨੈਸ਼ਨਲ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ, ਇਨਾਂ ਦੀ ਸਿਖਲਾਈ ਵਜੋ ਵਰਤੋਂ ਕਰ ਸਕਣਗੇ)। ਕੋਈ ਵੀ ਦਰਸ਼ਕ ਜਾਂ ਵਿਜ਼ਿਟਰ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ।
  10. ਏ.ਸੀ ਬੱਸਾਂ 50 ਫੀਸਦ ਦੀ ਕਪੈਸਟੀ ਨਾਲ ਚੱਲਣਗੀਆਂ।

5.. ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਜਿਵੇਂ ਕੰਮ ਵਾਲੇ ਸਥਾਨ, ਫੈਕਟੀਰਜ਼ ਤੇ ਇੰਡਸਟਰੀ ਆਦਿ ਵਿਚ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾ ਚੁੱਕਾ ਸਟਾਫ ਹੀ ਕੰਮ ਕਰ ਸਕੇਗਾ।

  1. ਨੋ ਮਾਸਕ ਨੋ ਸਰਵਿਸ ਨਿਯਮ (Principle of No Mask-No Service) :
  2. ਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਜਿਸ ਵਿਅਕਤੀ ਨੇ ਮਾਸਕ ਸਹੀ ਢੰਗ ਨਾਲ (ਨੱਕ ਤੱਕ ਮੂੰਹ ਢੱਕ ਕੇ) ਨਹੀਂ ਪਹਿਨਿਆ ਹੋਵੇਗਾ, ਉਸਨੂੰ ਸਰਵਿਸ ਨਹੀਂ ਦਿੱਤੀ ਜਾਵੇਗੀ , ਦਾ ਨਿਯਮ ਲਾਗੂ ਹੋਵੇਗਾ।

ਪੁਲਿਸ ਅਥਾਰਟੀ, ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਅਤੇ ਸ਼ੋਸਲ ਡਿਸਟੈਸਿੰਗ, ਮਾਸਕ ਪਹਿਨਣ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 04 ਜਨਵਰੀ 2022 ਤੋਂ 15 ਜਨਵਰੀ 2022 ਤਕ ਲਾਗੂ ਰਹੇਗਾ।

Spread the love