ਕੋਵਿਡ 19 ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ  ਵੱਲੋਂ ਨਵੇ ਹੁਕਮ ਜਾਰੀ

ISHA KALIA
ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 7,94,983 ਵੋਟਰ ਕਰਨਗੇ ਆਪਣੇ ਹੱਕ ਦਾ ਇਸਤੇਮਾਲ

Sorry, this news is not available in your requested language. Please see here.

ਹਫ਼ਤੇ ਦੇ ਸਾਰੇ ਦਿਨਾਂ ਵਿੱਚ ਰਾਤ 10.00 ਵਜੇ ਤੱਕ ਹੋਮ ਡਿਲਵਰੀ ਦੀ ਇਜਾਜ਼ਤ ਹੋਵੇਗੀ: ਈਸ਼ਾ ਕਾਲੀਆ
ਐਸ.ਏ.ਐਸ ਨਗਰ 13 ਜਨਵਰੀ 2022
 
ਕੋਵਿਡ 19 ਦੇ ਲਾਗਾਤਾਰ ਵੱਧ ਰਹੇ ਮਾਮਲਿਆਂ ਦੇ ‘ਤੇ ਚਿੰਤਾ ਜਾਹਿਰ ਕਰਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਨਵੇ ਹੁਕਮ ਜਾਰੀ ਕੀਤੇ ਗਏ ਹਨ । ਨਵੇਂ ਹੁਕਮ ਜਾਰੀ ਕਰਦੇ  ਹੋਏ ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਫ਼ਤੇ ਦੇ ਸਾਰੇ ਦਿਨਾਂ ਵਿੱਚ ਰਾਤ 10.00 ਵਜੇ ਤੱਕ ਹੋਮ ਡਿਲਵਰੀ ਦੀ ਇਜਾਜ਼ਤ ਹੋਵੇਗੀ l ਉਨ੍ਹਾਂ ਦੱਸਿਆ ਕਿ ਪਹਿਲਾਂ ਜਾਰੀ ਕੀਤੇ ਹੁਕਮ ਉਸੇ ਤਰ੍ਹਾਂ ਜਾਰੀ ਰਹਿਣਗੇ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ  l ਉਨ੍ਹਾਂ ਕਿਹਾ ਇਹ ਹੁਕਮ 15 ਜਨਵਰੀ ਤੱਕ ਲਾਗੂ ਰਹਿਣਗੇ।

ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ ਬੀ ਦੇ ਕਮਰਾ ਨੰਬਰ 120 ਵਿਚ ਮੀਡੀਆ ਸੈਂਟਰ ਸਥਾਪਤ

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ   ਕਿ ਜੇਕਰ ਕੋਈ ਕੋਵਿਡ 19 ਦੇ ਚਲਦਿਆ ਇਨ੍ਹਾਂ ਹੁਕਮਾ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਤੇ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ,1860 ਦੇ ਸੰਬੰਧਿਤ ਉਪਬੰਧਾ ਦੇ ਤਹਿਤ ਅਪਰਾਧਿਕ ਕਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਆਦਾ ਭੀੜ- ਭਾੜ ਵਾਲੀਆਂ ਥਾਂਵਾ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
Spread the love