ਇਲੈਕਟ੍ਰਾਨਿਕ/ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਲਈ ਐਮਸੀਐਮਸੀ ਦੀ ਪ੍ਰਵਾਨਗੀ ਜ਼ਰੂਰੀ: ਵਧੀਕ ਜ਼ਿਲਾ ਚੋਣ ਅਫਸਰ

ਇਲੈਕਟ੍ਰਾਨਿਕ/ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਲਈ ਐਮਸੀਐਮਸੀ ਦੀ ਪ੍ਰਵਾਨਗੀ ਜ਼ਰੂਰੀ: ਵਧੀਕ ਜ਼ਿਲਾ ਚੋਣ ਅਫਸਰ
ਇਲੈਕਟ੍ਰਾਨਿਕ/ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਲਈ ਐਮਸੀਐਮਸੀ ਦੀ ਪ੍ਰਵਾਨਗੀ ਜ਼ਰੂਰੀ: ਵਧੀਕ ਜ਼ਿਲਾ ਚੋਣ ਅਫਸਰ

Sorry, this news is not available in your requested language. Please see here.

ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰੀ-ਸਰਟੀਫਿਕੇਸ਼ਨ ਦੀ ਪ੍ਰਕਿਰਿਆ ਤੋਂ ਕਰਵਾਇਆ ਜਾਣੂ
ਬਰਨਾਲਾ, 13 ਜਨਵਰੀ 2022

ਵੱਖ ਵੱਖ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਮੀਡੀਆ ਵਿਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ’ਤੇ ਕਰੜੀ ਨਿਗਾਹ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਬਣਾਈ ਗਈ ਹੈ।

ਹੋਰ ਪੜ੍ਹੋ :-ਕੋਵਿਡ 19 ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ  ਵੱਲੋਂ ਨਵੇ ਹੁਕਮ ਜਾਰੀ

ਇਹ ਜਾਣਕਾਰੀ ਵਧੀਕ ਜ਼ਿਲਾ ਚੋਣ ਅਫਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦਿੱਤੀ ਅਤੇ ਉਨਾਂ ਨੂੰ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਲਈ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ।

ਇਸ ਮੌਕੇ ਮਾਸਟਰ ਟ੍ਰੇਨਰਜ਼ ਵੱਲੋਂ ਦੱਸਿਆ ਗਿਆ ਕਿ ਪਿ੍ਰੰਟ ਮੀਡੀਆ (ਅਖ਼ਬਾਰਾਂ ਆਦਿ) ਵਿੱਚ ਪੋਲਿੰਗ ਵਾਲੇ ਦਿਨ ਅਤੇ ਇਕ ਦਿਨ ਪਹਿਲਾਂ ਜੋ ਇਸ਼ਤਿਹਾਰ ਦੇਣਾ ਹੈ, ਉਸ ਬਾਬਤ ਜ਼ਿਲਾ ਪੱਧਰੀ ਐਮਸੀਐਮਸੀ ਤੋਂ ਉਮੀਦਵਾਰ ਵੱਲੋਂ ਤਿੰਨ ਦਿਨ ਪਹਿਲਾਂ ਪ੍ਰੀ ਸਰਟੀਫਿਕੇਸ਼ਨ ਕਰਾਉਣੀ ਭਾਵ ਪ੍ਰਵਾਨਗੀ ਲੈਣੀ ਬਣਦੀ ਹੈ। ਉਮੀਦਵਾਰ ਵੱਲੋਂ ਇਲੈਕਟ੍ਰ੍ਰਾਨਿਕ ਮੀਡੀਆ ਭਾਵ ਚੈਨਲ, ਰੇਡੀਓ, ਈ-ਪੇਪਰ ਆਦਿ ’ਤੇ ਇਸ਼ਤਿਹਾਰਬਾਜ਼ੀ ਲਈ ਵੀ ਪ੍ਰੀ ਸਰਟੀਫਿਕੇਸ਼ਨ ਜ਼ਰੂਰੀ ਹੈ, ਜਿਸ ਬਾਬਤ ਉਮੀਦਵਾਰ ਵੱਲੋਂ ਤਿੰਨ ਦਿਨ ਪਹਿਲਾਂ ਜ਼ਿਲਾ ਪੱਧਰੀ ਐਮਸੀਐਮਸੀ ਤੋਂ ਪ੍ਰਵਾਨਗੀ ਲਈ ਜਾਵੇ। ਪਾਰਟੀ ਪੱਧਰ ’ਤੇ ਪ੍ਰਵਾਨਗੀ ਸੂਬਾਈ ਐਮਸੀਐਮਸੀ ਤੋਂ ਲਈ ਜਾਣੀ ਹੈ।

ਸੋਸ਼ਲ ਮੀਡੀਆ ’ਤੇ  ਕਿਸੇ ਵੀ ਤਰਾਂ ਕ੍ਰਿਏਟਿਵ   ਫੋਟੋ, ਵੀਡੀਓ ਜਾਂ ਹੋਰ ਚੋਣ ਸਮੱਗਰੀ (ਜਿਸ ’ਤੇ ਉਮੀਦਵਾਰ ਦਾ ਨਾਮ ਹੋਵੇ ਜਾਂ ਪਾਰਟੀ ਦਾ ਚੋਣ ਨਿਸ਼ਾਨ ਹੋਵੇ) ਲਈ ਵੀ ਐਮਸੀਐਮਸੀ ਤੋਂ ਤਿੰਨ ਦਿਨ ਪਹਿਲਾਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।  ਅਗਾਊਂ ਪ੍ਰਵਾਨਗੀ ਲਈ ਭਾਵ ਸਰਟੀਫਕੇਸ਼ਨ ਲਈ Annexure A  ਭਰਿਆ ਜਾਵੇ, ਜਿਸ ਦੇ ਨਾਲ ਸਬੰਧਤ ਫੋਟੋ (ਜੇਪੀਜੀ ਡਿਜ਼ਾਇਨ) ਜਾਂ ਵੀਡੀਓ ਨੱਥੀ ਕੀਤੀ ਜਾਵੇ, ਲਿਖਤੀ ਸਕਿ੍ਰਪਟ ਨਾਲ ਨੱਥੀ ਕੀਤੀ ਜਾਵੇ ਤੇ ਇਸ਼ਤਿਹਾਰਬਾਜ਼ੀ ਦਾ ਖ਼ਰਚ ਦੱਸਿਆ ਜਾਵੇ। ਐਮ.ਸੀ.ਐਮ.ਸੀ ਕੋਲੋਂ ਪ੍ਰਵਾਨਗੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਕਮਰਾ ਨੰਬਰ 84 ਵਿਚ ਪਹੁੰਚ ਕੀਤੀ ਜਾਵੇ।  

 ਜੇਕਰ ਰਿਟਰਨਿੰਗ ਅਫਸਰ ਵੱਲੋਂ ਉਮੀਦਵਾਰ/ਪਾਰਟੀ ਨੂੰ ਇਸ਼ਤਿਹਾਰਬਾਜ਼ੀ ਆਦਿ ਦੇ ਸਬੰਧ ਵਿਚ ਕੋਈ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦਾ ਜਵਾਬ 48 ਘੰਟਿਆਂ ਅੰਦਰ ਦੇਣਾ ਲਾਜ਼ਮੀ ਹੈ, ਅਜਿਹਾ ਨਾ ਹੋਣ ’ਤੇ ਜ਼ਿਲਾ ਪੱਧਰੀ ਐਮਸੀਐਮਸੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਵੇਗਾ।  

ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫਸਰ ਸ੍ਰੀਮਤੀ ਮੇਘਾ ਮਾਨ, ਤਹਿਸੀਲਦਾਰ ਚੋਣਾਂ ਸ੍ਰੀਮਤੀ ਹਰਜਿੰਦਰ ਕੌਰ, ਮਾਸਟਰ ਟ੍ਰੇਨਰ ਸ੍ਰੀ ਸੰਜੈ ਸਿੰਗਲਾ, ਮਾਸਟਰ ਟ੍ਰੇਨਰ ਸ੍ਰੀ ਰਾਜੇਸ਼, ਹਰੀਸ਼ ਬਾਂਸਲ, ਸੋਨੂੰ ਗੋਇਲ ਤੇ ਹੋਰ ਅਮਲਾ ਹਾਜ਼ਰ ਸੀੇ।
 
ਕਮਰਸ਼ੀਅਲ ਵਾਹਨਾਂ ’ਤੇ ਇਸ਼ਤਿਹਾਰਬਾਜ਼ੀ ਸਬੰਧੀ

ਵਧੀਕ ਜ਼ਿਲਾ ਚੋਣ ਅਫਸਰ ਸ੍ਰੀ ਵਰਜੀਤ ਵਾਲੀਆ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਮਰਸ਼ੀਅਲ ਵਾਹਨਾਂ ’ਤੇ ਇਸ਼ਤਿਹਾਰਬਾਜ਼ੀ ਬਾਰੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਾਇਆ। ਉਨਾਂ ਦੱਸਿਆ ਕਿ ਕਮਰਸ਼ੀਅਲ ਵਾਹਨਾਂ ’ਤੇ (ਛੋਟੇ ਝੰਡਾ, ਸਟੀਕਰ ਆਦਿ ਰਾਹੀਂ) ਇਸ਼ਤਿਹਾਰਬਾਜ਼ੀ ਦੀ ਇਜਾਜ਼ਤ ਨਹੀਂ ਹੈ, ਜੇਕਰ ਅਜਿਹਾ ਕਰਨਾ ਹੈ ਤਾਂ ਅਜਿਹੇ ਵਾਹਨ ਨੂੰ ਚੋਣ ਮੁਹਿੰਮ ਲਈ ਵਰਤਣ ਵਾਸਤੇ ਜ਼ਿਲਾ ਚੋਣ ਅਫਸਰ/ਰਿਟਰਨਿੰਗ ਅਫਸਰ ਕੋਲੋੋਂ ਪ੍ਰਵਾਨਗੀ ਲਈ ਗਈ ਹੋਵੇ। ਉਨਾਂ ਦੱਸਿਆ ਕਿ ਸਿਰਫ ਚੋਣ ਮੁਹਿੰਮ ਲਈ ਪ੍ਰਵਾਨਗੀ ਪ੍ਰਾਪਤ ਕਮਰਸ਼ੀਅਲ ਵਾਹਨ ’ਤੇ ਹੀ ਇਸ਼ਤਿਹਾਰਬਾਜ਼ੀ ਕੀਤੀ ਜਾ ਸਕਦੀ ਹੈ।

Spread the love