ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਰੋਟਰੀ ਕਲੱਬ ਬਟਾਲਾ (ਐਨ.ਜੀ.ਓ.) ਦੇ ਤਾਲਮੇਲ ਨਾਲ ਜ਼ਿਲ੍ਹਾ ਕਚਹਿਰੀਆਂ ਬਟਾਲਾ ਵਿਖੇ ਮਾਸਕ ਵੰਡੇ ।
Sorry, this news is not available in your requested language. Please see here.
ਗੁਰਦਾਸਪੁਰ , 19 ਜਨਵਰੀ 2022
ਸ੍ਰੀਮਤੀ ਰਮੇਸ ਕੁਮਾਰੀ , ਜ਼ਿਲ੍ਹਾ ਅਤੇ ਸੈਸ਼ਨ ਜੱਜ –ਕਮ-ਚੇਅਰਪਰਸਨ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ )-ਕਮ- ਸੀ.ਜੇ . ਐਮ. –ਕਮ- ਸਕੱਤਰ , ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਮੈਡਮ ਵਿਨੀਤਾ ਲੂਥਰਾ , ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਬਟਾਲਾ ਦੀਆਂ ਹਦਾਇਤਾਂ ਅਨੁਸਾਰ ਬਟਾਲਾ ਕਚਹਿਰੀਆਂ ਵਿੱਚ ਰੋਟਰੀ ਕਲੱਬ, ਬਟਾਲਾ ਦੇ ਪ੍ਰਧਾਨ ਸ੍ਰੀ ਪਰਮਿੰਦਰ ਸਿੰਘ, ਸ੍ਰੀ ਵਰਿੰਦਰ ਵਰਮਾ ਤੇ ਉਹਨਾਂ ਦੀ ਟੀਮ ਦੇ ਮੈਂਬਰ ਵਰੁਣ ਅਗਰਵਾਲ , ਵੈਧੇ ਸੁਕਲਾ , ਐਚ.ਐਸ. ਬਾਜਵਾ ਅਤੇ ਜਗਜੋਤ ਸਿੰਘ ਸੰਧੂ ਦੀ ਸਹਾਇਤਾਂ ਨਾਲ ਕਚਹਿਰੀਆਂ ਬਟਾਲਾਂ ਵਿੱਚ ਤਰੀਕ ਭੁਗਤਣ ਆਏ ਪ੍ਰਾਰਥੀਆਂ ਨੂੰ ਲਗਭਗ 1000 ਮਾਸਕ ਵੰਡੇ ਗਏ ।
ਇਸ ਦੇ ਨਾਲ ਮੋਹਿੰਦਰ ਪ੍ਰਤਾਪ ਲਿਬਰਾ, ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਬਟਾਲਾ ਅਤੇ ਮਨਪ੍ਰੀਤ ਸੋਹੀ ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਬਟਾਲਾ ਦੁਆਰਾ ਅਦਾਲਤ ਵਿੱਚ ਆਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਮਾਸਕ ਤੋਂ ਅਦਾਲਤਾਂ ਵਿੱਚ ਨਾਂ ਆਉਣ ਅਤੇ ਆਪਣਾ ਟੀਕਾਕਰਨ ਵੀ ਕਰਵਾਉਣ ਅਤੇ ਕੋਵਿਡ ਪ੍ਰੋਟੋਕੋਲ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਤਾਂ ਜੋ ਇਸ ਮਹਾਂਮਾਰੀ ਤੋਂ ਆਪਣਾ ਤੇ ਦੂਜਿਆਂ ਦਾ ਬਚਾਅ ਕੀਤਾ ਜਾ ਸਕੇ ।