ਡਿਪਟੀ ਕਮਿਸ਼ਨਰ ਦੇ ਦਿਸ਼ਾ- ਨਿਰਦੇਸ਼ਾ ਹੇਠ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲੇ ਨੂੰ ਕਰਵਾਈਆਂ ਗਈਆਂ ਰਿਹਰਸਲਾਂ

ELECTION GIRISH DAYALAN
ਡਿਪਟੀ ਕਮਿਸ਼ਨਰ ਦੇ ਦਿਸ਼ਾ- ਨਿਰਦੇਸ਼ਾ ਹੇਠ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲੇ ਨੂੰ ਕਰਵਾਈਆਂ ਗਈਆਂ ਰਿਹਰਸਲਾਂ

Sorry, this news is not available in your requested language. Please see here.

ਚੋਣ ਪ੍ਰਕਿਰਿਆ ਦੌਰਾਨ ਇਲੈਕਟ੍ਰਾਨਿਕ ਮਸ਼ੀਨ ਦੀ ਵਰਤੋਂਵੀ.ਵੀ.ਪੈਟ ਦੀ ਵਰਕਿੰਗਪ੍ਰਜਾਈਡਿੰਗ ਅਫ਼ਸਰ ਤੇ ਏ.ਪੀ.ਆਰ.ਓ ਦੀ ਡਿਊਟੀ ਸਬੰਧੀ ਦਿੱਤੀ ਗਈ ਵਿਸਥਾਰ ਨਾਲ ਜਾਣਕਾਰੀ 

ਫਿਰੋਜ਼ਪੁਰ, 23 ਜਨਵਰੀ 2022 

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗਿਰਿਸ਼ ਦਯਾਲਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਹਲਕਿਆਂ ਵਿਖੇ ਚੋਣਾਂ ਸਬੰਧੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਹਰਸਲ ਕਰਵਾਈ ਗਈ। ਰਿਹਰਸਲ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਅਮਿਤ ਮਹਾਜਨ ਨੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਹਲਕਾ 077 ਫਿਰੋਜ਼ਪੁਰ ਦਿਹਾਤੀ ਵਿਖੇ ਜਾ ਕੇ ਰਿਹਰਸਲ ਕਰਵਾਉਣ ਸਬੰਧੀ ਮੌਕੇ ਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਹੋਰ ਪੜ੍ਹੋ :-ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਰੋਡ ਸ਼ੋਅ ਆਦਿ ’ਤੇ ਪਾਬੰਦੀ 31 ਜਨਵਰੀ ਤਕ ਵਧਾਈ

ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਛਾਉਣੀ ਹਲਕਾ 076 ਫਿਰੋਜ਼ਪੁਰ ਸ਼ਹਿਰੀ ਵਿਖੇ ਐੱਸ ਡੀ ਐੱਮ-ਕਮ-ਆਰ.ਓ ਓਮ ਪ੍ਰਕਾਸ਼ ਦੀ ਰਹਿਨੁਮਾਈ ਹੇਠ ਚੋਣ ਰਿਹਰਸਲ ਕਰਵਾਈ ਗਈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ਹਲਕਾ 078 ਵਿਖੇ ਅਤੇ ਬੀਡੀਪੀਓ ਦਫਤਰ ਜ਼ੀਰਾ ਹਲਕਾ 075 ਵਿਖੇ ਵੀ ਸਬੰਧਿਤ ਆਰ.ਓਜ਼. ਦੀ ਰਹਿਨੁਮਾਈ ਹੇਠ ਵੀ ਚੋਣ ਰਿਹਰਸਲਾਂ ਕਰਵਾਈ ਗਈਆਂ।

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਵਿਖੇ ਕਰਵਾਈ ਗਈ ਰਿਹਰਸਲ ਦੌਰਾਨ ਮਾਸਟਰ ਟ੍ਰੇਨਰ ਮਹਿੰਦਰ ਸਿੰਘ, ਚਰਨ ਸਿੰਘ, ਰਾਜੇਸ਼ ਜੈਨ ਰਾਜੀਵ ਸੈਣੀ ਗੁਰਮੀਤ ਸਿੰਘ, ਕਪਿਲ ਕੁਮਾਰ ਅਤੇ ਰੁਪਿੰਦਰ ਕਪੂਰ ਨੇ ਚੋਣ ਪ੍ਰਕਿਰਿਆ ਦੌਰਾਨ ਇਲੈਕਟ੍ਰਾਨਿਕ ਮਸ਼ੀਨ ਦੀ ਵਰਤੋਂ, ਵੀ.ਵੀ.ਪੈਟ ਦੀ ਵਰਕਿੰਗ, ਪ੍ਰਜਾਈਡਿੰਗ ਅਫ਼ਸਰ ਦੀ ਡਿਊਟੀ, ਏ.ਪੀ.ਆਰ.ਓ ਦੀ ਡਿਊਟੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੋਣ ਅਮਲੇ ਤੋਂ ਫ਼ਾਰਮ ਨੰਬਰ-12 ਭਰਵਾਇਆ ਗਿਆ ਤਾਂ ਜੋ ਚੋਣ ਅਮਲਾ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਇਸ ਤੋਂ ਇਲਾਵਾ ਹਾਜ਼ਰ ਚੋਣ ਅਮਲੇ ਨੂੰ ਕੋਵਿਡ ਦੀ ਬੂਸਟਰ ਡੋਜ਼ ਵੀ ਲਗਾਈ ਗਈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਅਮਿਤ ਮਹਾਜਨ ਨੇ ਹਾਜ਼ਰ ਚੋਣ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਦੀ ਜਾਰੀ ਗਾਈਡਲਾਈਨਜ਼ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਡੀਡੀਪੀਓ ਫਿਰੋਜ਼ਪੁਰ -ਕਮ-ਸਹਾਇਕ ਰਿਟਰਨਿੰਗ ਅਫ਼ਸਰ ਅਤੇ ਗੁਰਮੀਤ ਸਿੰਘ ਬੀਡੀਪੀਓ ਫਿਰੋਜ਼ਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Spread the love