ਵਿਧਾਨ ਸਭਾ ਚੋਣਾਂ-2022
ਗੁਰਦਾਸਪੁਰ, 11 ਫਰਵਰੀ 2022
ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਚੋਣ ਅਫਸਰਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਜਿਨਾਂ ਪੋਲਿੰਗ ਸਟੇਸ਼ਨਾਂ ’ਤੇ ਪਿਛਲੀ ਚੋਣਾਂ ਦੌਰਾਨ ਘੱਟ ਪੋਲਿੰਗ ਹੋਈ ਸੀ, ਉਨਾਂ ਪੋਲਿੰਗ ਸਟੇਸ਼ਨਾਂ ਉੱਪਰ ਵੋਟ ਫੀਸਦੀ ਵਧਾਉਣ ਦੇ ਮੰਤਵ ਨਾਲ ਵੋਟਰਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ‘ਆਪਣੇ ਬੂਥ ਨੂੰ ਜਾਣੋ’ ਮੁਹਿੰਮ ਵਿੱਢੀ ਗਈ ਹੈ।
ਹੋਰ ਪੜ੍ਹੋ :-ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਇੱਕੋ ਇੱਕ ਵਿਕਲਪ: ਐਚ.ਐਸ. ਹੰਸਪਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਵੀਪ ਟੀਮ ਦੇ ਨੋਡਲ ਅਫਸਰ ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆਂ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਕੀੜੀ ਅਫਗਾਨਾ ਬੂਥ (ਪੂਰਬੀ ਪਾਸੇ) ਬੂਥ, ਸਰਕਾਰੀ ਮਿਡਲ ਸਕੂਲ ਮਡਿਆਲਾ ਬੂਥ ਨੰਬਰ 98 ਸਮੇਤ ਵੱਖ-ਵੱਖ ਪੋਲਿੰਗ ਬੂਥਾ ਅੰਦਰ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ ਹੈ, ਤਾਂ ਜੋ ਵੋਟਰ 20 ਫਰਵਰੀ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ।
ਉਨਾਂ ਅੱਗੇ ਕਿਹਾ ਕਿ ਸੰਵਿਧਾਨ ਦੁਆਰਾ ਸਾਨੂੰ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ ਹੈ, ਇਸ ਲਈ 20 ਫਰਵਰੀ ਨੂੰ ਆਪਣੇ ਮੱਤਦਾਨ ਜਰੂਰ ਕੀਤਾ ਜਾਵੇ। ਵੋਟਰਾਂ ਨੂੰ ਪ੍ਰਣ ਕਰਵਾਇਆ ਗਿਆ ਕਿ ਉਹ ਵੋਟ ਫੀਸਦ ਵਧਾਉਣ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪੋਲਿੰਗ ਬੂਥਾਂ ਉੱਪਰ ਵੋਟਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਜਿਲੇ ਅੰਦਰ 12 ਲੱਖ 82 ਹਜ਼ਾਰ 36 ਵੋਟਰ ਹਨ, ਜਿਨਾਂ ਵਿਚੋਂ 675823 ਮੇਲ ਤੇ 606182 ਫੀਮੇਲ ਵੋਟਰ ਹਨ। 16 ਹਜ਼ਾਰ 664 ਸਰਵਿਸ ਵੋਟਰ ਤੇ 31 ਥਰਡ ਜੈਂਡਰ ਵੋਟਰ ਹਨ। ਕੁਲ 1554 ਪੋਲਿੰਗ ਸਟੇਸ਼ਨ ਹਨ। ਉਨਾਂ ਅੱਗੇ ਦੱਸਿਆ ਕਿ 148 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। 07 ਪੋਲਿੰਗ ਸਟੇਸ਼ਨਾਂ ਵਿਚ ਦਿਵਿਆਂਗ ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ ਅਤੇ 14 ਪੋਲਿੰਗ ਸਟੇਸ਼ਨਾਂ ਵਿਚ ਸਾਰਾ ਪੋਲਿੰਗ ਸਟਾਫ ਔਰਤਾਂ ਦਾ ਹੋਵੇਗਾ। ਇਨਾਂ ਪੋਲਿੰਗ ਸਟੇਸ਼ਨਾਂ ਵਿਚ ਮੇਲ ਤੇ ਫੀਮੇਲ ਵੋਟਰ ਆਪਣੀ ਵੋਟ ਪਾ ਸਕਦੇ ਹਨ।