ਵਿਧਾਨ ਸਭਾ ਚੋਣਾਂ ਸਬੰਧੀ ਪੋਲਿੰਗ ਸਟਾਫ ਦੀ ਰਿਹਰਸਲ ਕੱਲ੍ਹ 13 ਫਰਵਰੀ ਨੂੰ ਹੋਵੇਗੀ -ਜ਼ਿਲਾ ਚੋਣ ਅਫਸਰ ਗੁਰਦਾਸਪੁਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

Sorry, this news is not available in your requested language. Please see here.

ਗੁਰਦਾਸਪੁਰ, 12 ਫਰਵਰੀ 2022

ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ (ਰਾਖਵਾਂ), ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ (ਰਾਖਵਾਂ), ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀ ਤੀਜੀ ਚੋਣ ਰਿਹਰਸਲ ਕੱਲ੍ਹ 13 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ।

ਹੋਰ ਪੜ੍ਹੋ :-ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਬਚਾਉਣ ਦਾ ਸੁਨਿਹਰੀ ਮੌਕਾ: ਭਗਵੰਤ ਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ  ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ  ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ਦੇ ਪੋਲਿੰਗ ਸਟਾਫ ਦੀ ਰਿਹਰਸਲ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਹਰਦੋਛੰਨੀ ਰੋਡ, ਇੰਜੀਨਰਿੰਗ ਵਿੰਗ, ਰੂਮ ਨੰਬਰ 101-104, ਗਰਾਊਂਡ ਫਲੋਰ, ਗੇਟ ਨੰਬਰ 3 ਵਿਖੇ ਹੋਵੇਗੀ। ਦੀਨਾਨਗਰ ਦੀ ਸਥਾਨਕ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ, ਮਕੈਨੀਕਲ ਵਿੰਗ, ਰੂਮ ਨੰਬਰ ਜੀ.ਐਸ 1 ਤੇ 2 ਵਿਖੇ, ਕਾਦੀਆਂ ਦੀ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ ਗੁਰਦਾਸਪੁਰ, ਪੋਲੀਟੈਕਨਿਕ ਵਿੰਗ, ਰੂਮ ਨੰਬਰ 205-206, ਪਹਿਲੀ ਮੰਜ਼ਲ, ਗੇਟ ਨੰਬਰ 1 ਵਿਖੇ ਹੋਵੇਗੀ।

ਇਸਤੇ ਤਰ੍ਹਾਂ ਬਟਾਲਾ ਹਲਕੇ ਰਿਹਰਸਲ ਬੇਰਿੰਗ ਕ੍ਰਿਸ਼ਚੀਅਨ, ਕਾਲਜ ਬਟਾਲਾ, ਸ੍ਰੀ ਹਰਗੋਬਿੰਦਪੁਰ ਦੀ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ, ਘੁਮਾਣ, ਫਤਹਿਗੜ੍ਹ ਚੂੜੀਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਫਤਹਿਗੜ੍ਹ ਚੂੜੀਆਂ ਵਿਖੇ ਅਤੇ ਡੇਰਾ ਬਾਬਾ ਨਾਨਕ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਹੋਵੇਗੀ।

Spread the love