20 ਫ਼ਰਵਰੀ ਨੂੰ ਮਤਦਾਨ ਵਾਲੇ ਦਿਨ ਫ਼ੈਕਟਰੀਆਂ, ਦੁਕਾਨਾਂ ਸਮੇਤ ਜ਼ਿਲ੍ਹੇ ਦੇ ਸਮੂਹ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਰੂਪਨਗਰ, 18 ਫ਼ਰਵਰੀ 2022
ਜ਼ਿਲ੍ਹਾ ਮੈਜਿਸਟ੍ਰੇਟ ਕਮ ਜ਼ਿਲ੍ਹਾ ਚੋਣ ਅਫ਼ਸਰ ਸੋਨਾਲੀ ਗਿਰਿ ਨੇ ਰੂਪਨਗਰ ਜ਼ਿਲ੍ਹੇ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਮਤਦਾਨ ਦੇ ਮੱਦੇਨਜ਼ਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25, ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 135 ਬੀ, ਪੰਜਾਬ ਸ਼ਾਪਸ ਤੇ ਕਮਰਸ਼ੀਅਲ ਐਕਟ 1958 (ਪੰਜਾਬ ਐਕਟ ਨੰ. 15 ਆਫ਼ 1998) ਤੇ ਫ਼ੈਕਟਰੀਜ਼ ਐਕਟ 1948 (ਸੈਂਟਰਲ ਐਕਟ LXIII ਆਫ਼ 1948) ਦੇ ਤਹਿਤ ਸਮੂਹ ਸਰਕਾਰੀ/ਗੈਰ-ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫ਼ੈਕਟਰੀਆਂ, ਦੁਕਾਨਾਂ ਆਦਿ ਵਿੱਚ ‘ਪੇਡ ਹੋਲੀਡੇਅ’ ਘੋਸ਼ਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹਰੇਕ ਮਤਦਾਤਾ ਦੇ ਮਤਦਾਨ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਹੈ।

ਹੋਰ ਪੜ੍ਹੋ :-ਤਿੰਨ ਵਿਧਾਨ ਸਭਾ ਹਲਕਿਆਂ ’ਚ 500659 ਵੋਟਰ ਕਰ ਸਕਣਗੇ ਜਮਹੂਰੀ ਹੱਕ ਦੀ ਵਰਤੋਂ

Spread the love