ਗੁਰਦਾਸਪੁਰ 19 ਫਰਵਰੀ 2022
ਮੈਡੀਕਲ ਅਫਸਰ ਡਾ. ਨਿਤੀਕਾ ਦੀ ਅਗਵਾਹੀ ਹੇਠ ਪਿੰਡ ਜਫਰਵਾਲ, ਹੈਲਥ ਬਲਾਕ ਨੋਸ਼ਹਿਰਾ ਮੱਝਾ ਸਿੰਘ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ । ਇਸ ਕੈਂਪ ਵਿੱਚ ਆਏ 60+ ਬੁਜਰਗਾਂ ਨੂੰ ਮਾਸਕ ਵੰਡੇ ਗਏ ਅਤੇ ਮੋਕੇ ਉੱਤੇ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਵੰਡੇ ਗਏ । ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਵਿਲੀਅਮ ਗਿੱਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ । ਇਸ ਕੈਂਪ ਵਿੱਚ ਸੀ.ਐਚ.ਓ. ਮਨਦੀਪ ਸਿੰਘ, ਆਸ਼ਾ ਵਰਕਰ ਪ੍ਰੋਮਿਲਾ, ਕੁਲਦੀਪ ਅਤੇ ਸੁਨੀਤਾ ਦੇਵੀ ਆਦਿ ਸ਼ਾਮਿਲ ਸਨ ।
ਹੋਰ ਪੜ੍ਹੋ :-ਚੋਣ ਤਿਆਰੀਆਂ ਮੁਕੰਮਲ, ਪੋਲਿੰਗ ਪਾਰਟੀਆਂ ਹੋਈਆਂ ਰਵਾਨਾ, ਜਿ਼ਲ੍ਹਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਵੱਧ ਚੜ ਕੇ ਮਤਦਾਨ ਕਰਨ ਦੀ ਅਪੀਲ