ਜ਼ਿਲੇ ਗੁਰਦਾਸਪੁਰ ਦੇ ਸਾਰੇ 7 ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿਖੇ 10 ਮਾਰਚ ਨੂੰ ਹੋਵੇਗੀ

DC GURDASPUR
ਜ਼ਿਲੇ ਗੁਰਦਾਸਪੁਰ ਦੇ ਸਾਰੇ 7 ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿਖੇ 10 ਮਾਰਚ ਨੂੰ ਹੋਵੇਗੀ

Sorry, this news is not available in your requested language. Please see here.

ਪੱਤਰਕਾਰ ਸਾਥੀਆਂ ਦੀ ਸਹੂਲਤ ਲਈ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 1 ਵਿਖੇ ਮੀਡੀਆ ਸੈਂਟਰ ਸਥਾਪਤ

ਗੁਰਦਾਸਪੁਰ, 3 ਮਾਰਚ 2022

ਜ਼ਿਲਾ ਚੋਣ ਅਫਸਰ–ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀਆਂ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਸਟਰਾਂਗ ਰੂਮਾਂ ਦੀ ਚੈਕਿੰਗ

ਸਥਾਨਕ ਪੰਚਾਇਤ ਭਵਨ ਵਿਖੇ ਪੱਤਰਕਾਰ ਸਾਥੀਆਂ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲੇ ਗੁਰਦਾਸਪੁਰ ਦੇ ਸਾਰੇ 07 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ (ਰਾਖਵਾਂ), ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ (ਰਾਖਵਾਂ), ਫ਼ਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ ਹੋਵੇਗੀ।

ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸਟਾਫ, ਸੁਰੱਖਿਆ ਤੇ ਆਵਾਜਾਈ ਦੇ ਪ੍ਰਬੰਧ, ਪਾਰਕਿੰਗ, ਆਈ.ਟੀ ਸੈੱਲ ਆਦਿ ਸਮੇਤ ਪੱਤਰਕਾਰ ਸਾਥੀਆਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ।

ਮੀਡੀਆ ਲਈ ਸਥਾਪਤ ਕੀਤੇ ਗਏ ਮੀਡੀਆ ਸੈਂਟਰ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 1 ਵਿਖੇ ਸਥਾਪਤ ਕੀਤਾ ਗਿਆ ਹੈ, ਜਿਥੇ ਮੀਡੀਆਂ ਦੀ ਸਹਲੂਤ ਲਈ ਇੰਟਰਨੈੱਟ ਸਮੇਤ ਸਾਰੀਆਂ ਲੋੜੀਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੀਡੀਆ ਦੇ ਸਾਥੀ ਮੀਡੀਆ ਸੈਂਟਰ ਤਕ ਹੀ ਆਪਣੇ ਲੈਪਟਾਪ, ਮੋਬਾਇਲ ਆਦਿ ਲਿਜਾ ਸਕਣਗੇ ਅਤੇ ਕਾਊਟਿੰਗ ਸੈਂਟਰ ਵਿਚ ਮੋਬਾਇਲ ਫੋਨ ਦੀ ਆਗਿਆ ਨਹੀਂ ਹੈ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (4) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 3, ਰੂਮ ਨੰਬਰ 103 ਤੇ 104 ਗਰਾਊਂਡ ਫਲੋਰ ਵਿਚ ਹੋਵੇਗੀ। ਹਲਕਾ ਦੀਨਾਨਦਰ (ਰਾਖਵਾਂ-5) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 3, ਰੂਮ ਨੰਬਰ 203 ਤੇ 204, ਪਹਿਲੀ ਮੰਜ਼ਿਲ ਵਿਚ ਹੋਵੇਗੀ। ਹਲਕਾ ਕਾਦੀਆਂ (06) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਪੋਲੀਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 205 ਤੇ 206 , ਪਹਿਲੀ ਮੰਜ਼ਿਲ ਵਿਚ ਹੋਵੇਗੀ।

ਇਸੇ ਤਰਾਂ ਹਲਕਾ ਬਟਾਲਾ (7) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਪੋਲਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 312 ਤੇ 312-ਏ, ਤੀਜ਼ੀ ਮੰਜ਼ਿਲ ਵਿਚ ਹੋਵੇਗੀ। ਹਲਕਾ ਸ੍ਰੀ ਹਰਗੋਬਿੰਦਪੁਰ (8-ਰਾਖਵਾਂ) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਫਾਰਮੇਸੀ ਕਾਲਜ, ਗੇਟ ਨੰਬਰ 1 , ਰੂਮ ਨੰਬਰ 307 ਤੇ 307-ਏ , ਟਾੱਪ ਫਲੋਰ ਵਿਚ ਹੋਵੇਗੀ। ਹਲਕਾ ਫਤਹਿਗੜ੍ਹ ਚੂੜੀਆਂ (9) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਪੋਲਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 209 ਤੇ 209-ਏ, ਪਹਿਲੀ ਮੰਜ਼ਿਲ ਵਿਚ ਹੋਵੇਗੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ, ਗੇਟ ਨੰਬਰ 3, ਡਰਾਇੰਗ ਹਾਲ (ਪਾਰਟ-1 ਅਤੇ ਪਾਰਟ -2),ਐਮ.ਬੀ.ਏ ਬਲਾਕ, ਦੂਜੀ ਮੰਜ਼ਿਲ ਵਿਚ ਹੋਵੇਗੀ।

Spread the love