ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ

ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ
ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਡੇਰਾ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗ
ਸ੍ਰੀ ਅਨੰਦਪੁਰ ਸਾਹਿਬ 04 ਮਾਰਚ 2022
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸਥਾਨਕ ਡੇਰਾ ਮੁਖਿਆ/ਪ੍ਰਬੰਧਕਾਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਅਤੇ ਹੋਲਾ ਮਹੱਲਾ ਦੌਰਾਨ ਉਨ੍ਹਾਂ ਤੋ ਸਹਿਯੋਗ ਦੀ ਮੰਗ ਕੀਤੀ।

ਹੋਰ ਪੜ੍ਹੋ :-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ

ਅੱਜ ਦੀ ਮੀਟਿੰਗ ਵਿਚ ਸਥਾਨਕ ਡੇਰਿਆ ਦੇ ਮੁਖੀ, ਸੇਵਾਦਾਰ/ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਨ੍ਹਾਂ ਵਿਚ ਮੁੱਖ ਤੌਰ ਤੇ ਸੰਤ ਗੁਰਬਚਨ ਸਿੰਘ ਮੁੱਖ ਪ੍ਰਬੰਧਕ ਡੇਰਾ ਭਾਈ ਘਨ੍ਹਈਆਂ ਜੀ, ਸੰਤ ਤੇਜਾ ਸਿੰਘ ਮੁੱਖ ਸੇਵਾਦਾਰ ਨਿਰਮਲ ਆਸ਼ਰਮ ਨਵੀ ਅਬਾਦੀ, ਸੁਖਵੰਤ ਸਿੰਘ ਮੁੱਖ ਸੇਵਾਦਾਰ ਨਿਰਮਲ ਆਸ਼ਰਮ ਨਵੀ ਅਬਾਦੀ, ਸੰਤ ਗੁਰਚਰਨ ਸਿੰਘ ਮੁਖੀ ਪੰਡਵਾਂ, ਵੈਦ ਜੁਗਿੰਦਰ ਸਿੰਘ ਪ੍ਰਬੰਧਕ ਨਵੀ ਅਬਾਦੀ, ਬਾਬਾ ਮਲੂਕ ਸਿੰਘ ਪ੍ਰਬੰਧਕ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ, ਸੰਤ ਜਰਨੈਲ ਸਿੰਘ ਪ੍ਰਬੰਧਕ ਲੋਹਗੜ੍ਹ ਸ੍ਰੀ ਅਨੰਦਪੁਰ ਸਾਹਿਬ, ਸੰਤ ਬਾਬਾ ਬਲਵੀਰ ਸਿੰਘ ਮੁਖੀ ਸ਼ਹੀਦ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮਾਛੀਵਾੜਾ, ਸੰਤ ਜਸਵੀਰ ਸਿੰਘ ਮੁੱਖ ਸੇਵਾਦਾਰ ਮੋਇਆ ਦੀ ਮੰਡੀ, ਜਥੇਦਾਰ ਅਮਰਜੀਤ ਸਿੰਘ ਪ੍ਰਬੰਧਕ ਸ੍ਰੀ ਹਰਗੋਬਿੰਦ ਸਾਹਿਬ ਰਣਜੀਤ ਅਖਾੜਾ ਨਵੀ ਅਬਾਦੀ, ਸੰਤ ਜਗਜੀਤ ਸਿੰਘ ਪ੍ਰਬੰਧਕ ਚੱਕ ਹੋਲਗੜ੍ਹ ਸਾਹਿਬ ਅਗੰਮਪੁਰ ਅਤੇ ਹੋਰ ਡੇਰਿਆ ਦੇ ਮੁਖੀ, ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਪ੍ਰਸਾਸ਼ਨ ਵਲੋ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਡੇਰਿਆ ਦੇ ਪ੍ਰਬੰਧਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ, ਸੰਗਤਾਂ/ਸ਼ਰਧਾਲੂਆਂ ਦੀਆ ਭਾਵਨਾਵਾਂ ਧਾਰਮਿਕ ਸਥਾਨਾ ਨਾਲ ਜੁੜੀਆਂ ਹਨ। ਹੋਲਾ ਮਹੱਲਾ ਦੌਰਾਨ ਆਉਣ ਵਾਲੀ ਸੰਗਤ ਲਈ ਸੰਤ ਸਮਾਜ ਅਪੀਲ ਕਰੇ ਕਿ ਸੰਗਤ ਪ੍ਰਸਾਸ਼ਨ ਨੂੰ ਸਹਿਯੋਗ ਦੇਵੇ। ਲੰਗਰ ਲਈ ਰਸਦ ਲੈ ਕੇ ਆਉਣ ਵਾਲੇ ਸ਼ਰਧਾਲੂਆ ਲਈ ਨਾਕਿਆ ਉਤੇ ਪੰਜ ਪੰਜ ਛੋਟੇ ਵਹੀਕਲ ਸਮੇਤ ਲੇਵਰ 24/7 ਹਾਜਰ ਰਹਿਣਗੇ, ਜਿਸ ਨਾਲ ਰਸਦ ਨੂੰ ਸੰਗਤ ਵਲੋ ਨਿਰਧਾਰਤ ਸਥਾਨ ਉਤੇ ਪਹੁੰਚਾਉਣਾ ਸੁਖਾਲਾ ਹੋਵੇਗਾ, ਇਸ ਨਾਲ ਟਰੈਫਿਕ ਨੂੰ ਸੁਚਾਰੂ ਰੱਖਣ ਵਿਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਾਰਮਿਕ ਤਿਉਹਾਰ ਹੈ, ਕਈ ਵਾਰ ਸ਼ਰਧਾਲੂ ਮੋਟਰਸਾਈਕਲਾਂ ਦੇ ਸਾਈਲੈਸਰ ਉਤਾਰ ਕੇ ਟਰੈਕਟਰ, ਟਰਾਲੀਆਂ ਜਾ ਟਰਾਲਿਆ ਉਤੇ ਵੱਡੇ ਵੱਡੇ ਸਪੀਕਰ ਲਗਾ ਕੇ ਮੇਲਾ ਖੇਤਰ ਵਿਚ ਦਾਖਲ ਹੁੰਦੇ ਹਨ, ਜਿਸ ਨਾਲ ਪ੍ਰਸਾਸ਼ਨ ਵਲੋ ਆਮ ਸੰਗਤ ਤੱਕ ਪਹੁੰਚਾਈ ਜਾ ਰਹੀ ਜਰੂਰੀ ਸੂਚਨਾ ਵਧੇਰੇ ਸੋਰ ਸਰਾਬਾ ਹੋਣ ਕਾਰਨ ਸੰਗਤਾ ਤੱਕ ਨਹੀ ਪਹੁੰਚ ਸਕਦੀ। ਇਸ ਲਈ ਸ਼ਰਧਾਲੂ/ਸੰਗਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵੱਡੇ ਸਪੀਕਰ ਜਾਂ ਬਿਨਾ ਸਾਈਲੈਸਰ ਮੋਟਰਸਾਈਕਲ ਲੈ ਕੇ ਮੇਲਾ ਖੇਤਰ ਵਿਚ ਦਾਖਲ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ/ਸਿਹਤ ਵਿਭਾਗ ਵਲੋ ਡੋਰ ਟੂ ਡੋਰ ਵੈਕਸੀਨੇਸ਼ਨ ਮੁਹਿੰਮ ਚਲਾਈ ਗਈ ਹੈ, ਇਸ ਲਈ ਜਦੋ ਇਹ ਟੀਮਾ ਡੇਰਿਆ ਵਿਚ ਆਉਣ ਤਾਂ ਜਿਹੜੀ ਸੰਗਤ ਨੇ ਟੀਕਾਕਰਨ ਨਹੀ ਕਰਵਾਇਆ ਉਸ ਨੂੰ ਟੀਕਾਕਰਨ ਕਰਵਾਉਣ ਲਈ ਅਪੀਲ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤੋ ਪਹਿਲਾ ਸਮੁੱਚੇ ਮੇਲਾ ਖੇਤਰ ਦੀ ਸਾਫ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਸੰਗਤਾ ਦੀ ਸਹੂਲਤ ਲਈ ਸਾਰੇ ਪ੍ਰਬੰਧ ਸੁਚਾਰੂ ਕਰ ਲਏ ਜਾਣਗੇ।
ਸੀਨੀਅਰ ਪੁਲਿਸ ਕਪਤਾਨ ਸ੍ਰੀ ਵਿਵੇਕਸੀਲ ਸੋਨੀ  ਨੈ ਕਿਹਾ ਕਿ ਅਸੀ ਡੇਰਾ ਪ੍ਰਬੰਧਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਡੇਰਿਆ ਵਿਚ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਜਿਸ ਨਾਲ ਹੋਰ ਸੁਰੱਖਿਆ ਦਾ ਵਾਤਾਵਰਣ ਤਿਆਰ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਡੇਰਿਆ ਵਲੋਂ ਹਮੇਸ਼ਾ ਪ੍ਰਸਾਸ਼ਨ ਨੰੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੈ। ਡੇਰਾ ਪ੍ਰਬੰਧਕਾਂ ਨੇ ਡਿਪਟੀ ਕਮਿਸਨਰ ਅਤੇ ਐਸ.ਐਸ.ਪੀ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਸਾਸ਼ਨ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਨੈ ਸੰਗਤ ਦੀ ਸਹੂਲਤ ਲਈ ਕੁਝ ਸੁਝਾਅ ਦਿੱਤੇ ਜ਼ਿਨ੍ਹਾਂ ਬਾਰੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਸਾਰੀਆਂ ਮੁਸਕਿਲਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮੇਲਾ ਅਫਸਰ ਐਸ.ਡੀ.ਐਮ ਕਮ ਉਪ ਮੰਡਲ ਮੈਜਿਸਟੇਟ ਸ੍ਰੀ ਕੇਸ਼ਵ ਗੋਇਲ, ਐਸ.ਪੀ ਸ੍ਰੀ ਜਗਜੀਤ ਸਿੰਘ ਜੱਲਾ, ਡੀ.ਐਸ.ਪੀ ਸ੍ਰੀ ਅਜੇ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਤਹਿਸੀਲਦਾਰ ਵਿਕਾਸ ਸ਼ਰਮਾ ਅਤੇ ਪ੍ਰਮੁੱਖ ਡੇਰਿਆ ਦੇ ਮੁਖੀ/,ਪ੍ਰਬੰਧਕ ਅਤੇ ਪ੍ਰਤੀਨਿਧੀ ਹਾਜ਼ਰ ਸਨ।
Spread the love