ਆਤਮਾ ਸਟਾਫ਼ ਦੇ ਕੰਮਾਂ ਦੀ ਪ੍ਰਗਤੀ ਵਾਚਣ ਲਈ ਰਿਵਿਓੂ ਮੀਟਿੰਗ ਕੀਤੀ
ਬਰਨਾਲਾ, 9 ਮਾਰਚ 2022
ਗੁਲਾਬੀ ਸੁੰਡੀ ਦੇ ਪ੍ਰਭਾਵੀ ਹਮਲੇ ਤੋਂ ਬਚਣ ਲਈ ਹਰ ਸੰਭਵ ਕਦਮ ਚੁੱਕੇ ਜਾਣ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਬਲਬੀਰ ਚੰਦ ਵੱਲੋਂ ਸਮੂਹ ਆਤਮਾ ਸਟਾਫ਼ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਆਤਮਾ ਸਟਾਫ਼ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਰਿਵਿਊ ਵੀ ਕੀਤਾ ਗਿਆ।
ਹੋਰ ਪੜ੍ਹੋ :- 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਸਬੰਧ ਵਿਚ ਗੱਡੀਆਂ/ਵਹੀਕਲਾਂ ਲਈ ਪਾਰਕਿੰਗ ਦੇ ਕੀਤੇ ਵਿਸੇਸ਼ ਪ੍ਰਬੰਧ
ਉਨ੍ਹਾਂ ਇਸ ਮੌਕੇ ਸਮੂਹ ਸਟਾਫ਼ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਨੂੰ ਕਿਹਾ, ਉਨ੍ਹਾਂ ਕਿਹਾ ਕਿ ਬਲਾਕਾਂ ਵਿੱਚ ਕੀਤੀਆਂ ਜਾਂਦੀਆਂ ਫੀਲਡ ਗਤੀਵਿਧੀਆਂ ਜਿਵੇਂ ਕਿ ਪ੍ਰਦਰਸ਼ਨੀ ਪਲਾਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ, ਸਮੇਂ-ਸਮੇਂ ਖੇਤਾਂ ਦਾ ਦੌਰਾ ਕੀਤਾ ਜਾਵੇ, ਇਸ ਦੀ ਫੋਟੋਗ੍ਰਾਫ਼ੀ ਵੀ ਕੀਤੀ ਜਾਵੇ ਤੇ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ ਨਾਲ ਕੁਝ ਨਵਾਂ ਸਿੱਖਣ ਤੇ ਆਪਣੀ ਖੇਤੀ ਵਿੱਚ ਨਵੀਨੀਕਰਨ ਲਿਆਉਣ ਲਈ ਉਨ੍ਹਾਂ ਦੀਆਂ ਐਕਪੋਜਰ ਵਿਜਿਟ ਤੇ ਟ੍ਰੇਨਿੰਗਾਂ ਕਰਵਾਈਆਂ ਜਾਣ। ਇਸ ਤੋਂ ਇਲਾਵਾ ਨਵੀਆਂ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਕਿਸਾਨ ਗੋਸ਼ਟੀ ਜਾਂ ਫਿਰ ਖੇਤ ਦਿਵਸ ਮਨਾ ਕੇ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਆਧੁਨਿਕ ਨਵੀਆਂ ਤਕਨੀਕਾਂ ਅਪਣਾ ਕੇ ਵਿਗਿਆਨਕ ਤੇ ਨਵੀਨੀਂਕਰਨ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ ਵੀ ਤਿਆਰ ਕੀਤੀਆਂ ਜਾਣ ਤੇ ਫੀਲਡ ਦੌਰਾਨ ਖੇਤ ਦੀ ਵਿਜਟ ਕਰਨ ਸਮੇਂ ਕਿਸਾਨ ਬਾਰੇ ਰਜਿਸਟਰ ਵਿੱਚ ਸੰਖੇਪ ਨੋਟ ਲਿਖਿਆ ਜਾਵੇ ਤੇ ਇਸ ਦਾ ਰਿਕਾਰਡ ਰੱਖਿਆ ਜਾਵੇ।
ਕਿਸਾਨਾਂ ਨੂੰ ਗੁਲਾਬੀ ਸੁੰਡੀ ਬਾਰੇ ਜਾਗਰੂਕ ਕਰਦੇ ਹੋਏ ਖੇਤਾਂ ਵਿੱਚ ਛਟੀਆਂ ਨੂੰ ਚੁਕਵਾਇਆ ਜਾਵੇ ਤੇ ਉਥੇ ਪਈ ਰਹਿੰਦ-ਖੂੰਹਦ ਤੇ ਨਦੀਨਾਂ ਨੂੰ ਨਸ਼ਟ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਪ੍ਰਤੀ ਬਲਾਕ ਇੱਕ-ਇੱਕ ਹੋਰ ਸਵੈ-ਸਹਾਇਤਾ ਗਰੁੱਪ ਬਣਾਇਆ ਜਾਵੇ ਅਤੇ ਪਹਿਲਾਂ ਚੱਲ ਰਹੇ ਸਵੈ-ਸਹਾਇਤਾ ਗਰੁੱਪਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾਵੇ।
ਇਸ ਮੌਕੇ ਸਨਮਿੰਦਰ ਸਿੰਘ ਬੀ ਟੀ ਐਮ, ਜ਼ਸਵਿੰਦਰ ਸਿੰਘ ਬੀ ਟੀ ਐਮ, ਜ਼ਸਵੀਰ ਕੌਰ ਬੀ ਟੀ ਐਮ, ਸਤਨਾਮ ਸਿੰਘ ਏ ਟੀ ਐਮ, ਦੀਪਕ ਕੁਮਾਰ ਏ ਟੀ ਐਮ, ਹਰਜਿੰਦਰ ਸਿੰਘ ਏ ਟੀ ਐਮ, ਨਿਖਿਲ ਸਿੰਗਲਾ ਏ ਟੀ ਐਮ, ਜਸਵਿੰਦਰ ਸਿੰਘ ਏ ਟੀ ਐਮ, ਕੁਲਵੀਰ ਸਿੰਘ ਏ ਟੀ ਐਮ ਰੁਪਿੰਦਰ ਕੌਰ ਲੇਖਾਕਾਰ ਤੇ ਸੁਨੀਤਾ ਸ਼ਰਮਾ ਕੰਪਿਊਟਰ ਪ੍ਰੋਗਰਾਮਰ ਹਾਜ਼ਰ ਸਨ।